ਕੁਈਨਜ਼ਲੈਂਡ ''ਚ ਲਾਪਤਾ ਹੋਈ ਔਰਤ ਸੁਰੱਖਿਅਤ ਮਿਲੀ, ਪਰਿਵਾਰ ਨੂੰ ਆਇਆ ਸੁੱਖ ਦਾ ਸਾਹ

06/15/2017 12:11:19 PM

ਕੁਈਨਜ਼ਲੈਂਡ— ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਲਾਪਤਾ ਹੋਈ 20 ਸਾਲਾ ਔਰਤ ਸੁਰੱਖਿਅਤ ਮਿਲ ਗਈ ਹੈ, ਜਿਸ ਨੂੰ ਅਗਵਾ ਕਰ ਲਿਆ ਗਿਆ ਸੀ। ਜੈਸਿਕਾ ਹੈਮਿਲ ਨਾਂ ਦੀ 20 ਸਾਲਾ ਔਰਤ ਮੰਗਲਵਾਰ ਦੀ ਅੱਧੀ ਰਾਤ ਨੂੰ ਕੁਈਨਜ਼ਲੈਂਡ ਦੇ ਸ਼ਹਿਰ ਪੋਰਟ ਡਗਲਸ 'ਚ ਆਪਣੇ ਘਰ 'ਚੋਂ ਲਾਪਤਾ ਹੋ ਗਈ ਸੀ। ਪੁਲਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਜੈਸਿਕਾ ਨੂੰ ਉਸ ਦੀ ਇੱਛਾ ਵਿਰੁੱਧ ਆਪਣੇ ਨਾਲ ਲੈ ਗਿਆ ਸੀ। 
ਪੁਲਸ ਨੇ ਜੈਸਿਕਾ ਦੀ ਭਾਲ ਲਈ ਜਨਤਕ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਪੁਲਸ ਨੂੰ ਕੱਲ ਸ਼ਾਮ 6 ਵਜੇ ਦੇ ਕਰੀਬ ਕੁਰਾਂਡਾ ਰੇਂਜ 'ਚੋਂ ਦੋਹਾਂ ਦੇ ਹੋਣ ਦਾ ਪਤਾ ਲੱਗਾ। ਥੋੜ੍ਹੀ ਦੇਰ ਬਾਅਦ ਪੁਲਸ ਨੂੰ ਪਤਾ ਲੱਗਾ ਕਿ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ ਅਤੇ ਕਾਰ ਸੰਘਣੇ ਜੰਗਲੀ ਖੇਤਰ 'ਚ ਮਿਲੀ। ਹੈਮਿਲ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਕਿਉਂਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਇਸ ਤੋਂ ਬਾਅਦ ਪੁਲਸ ਨੇ ਉਸ ਦੇ ਪਰਿਵਾਰ ਨਾਲ ਸੰਪਰਕ ਕਾਇਮ ਕੀਤਾ। ਕੁਈਨਜ਼ਲੈਂਡ ਦੇ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਹਸਪਤਾਲ 'ਚ ਹੈ ਪਰ ਸੁਰੱਖਿਅਤ ਹੈ। ਇਹ ਖਬਰ ਸੁਣ ਕੇ ਜੈਸਿਕਾ ਦਾ ਪਰਿਵਾਰ ਖੁਸ਼ ਹੈ। ਇਸ ਘਟਨਾ ਦੇ ਸੰੰਬੰਧ 'ਚ ਪੁਲਸ ਨੇ 24 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਉਸ ਤੋਂ ਪੁੱਛ-ਗਿੱਛ ਕਰ ਰਹੀ ਅਤੇ ਅੱਜ ਉਸ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ।


Related News