12ਵੀਂ ਦੇ ਨਤੀਜਿਆਂ ''ਚ ਘੱਟ ਆਏ ਨੰਬਰ, ਅਚਾਨਕ ਘਰੋਂ ਲਾਪਤਾ ਹੋਇਆ ਪੁੱਤ, ਮਾਂ ਦਾ ਰੋ-ਰੋ ਬੁਰਾ ਹਾਲ

Wednesday, May 15, 2024 - 11:17 AM (IST)

12ਵੀਂ ਦੇ ਨਤੀਜਿਆਂ ''ਚ ਘੱਟ ਆਏ ਨੰਬਰ, ਅਚਾਨਕ ਘਰੋਂ ਲਾਪਤਾ ਹੋਇਆ ਪੁੱਤ, ਮਾਂ ਦਾ ਰੋ-ਰੋ ਬੁਰਾ ਹਾਲ

ਪਠਾਨਕੋਟ (ਧਰਮਿੰਦਰ) : 12ਵੀਂ ਦੇ ਨਤੀਜਿਆਂ ਵਿਚ ਘੱਟ ਨੰਬਰ ਆਉਣ ਕਾਰਣ ਇਕ ਮੁੰਡਾ ਘਰੋਂ ਲਾਪਤਾ ਹੋ ਗਿਆ, ਜਦੋਂ ਸ਼ਾਮ ਤਕ ਮੁੰਡਾ ਘਰ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਫਿਲਹਾਲ ਅਜੇ ਤੱਕ ਨੌਜਵਾਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ ਅਤੇ ਉਸਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਕੂਲ ਅਧਿਆਪਕਾ ਨੇ ਕੀਤੀ ਖ਼ੁਦਕੁਸ਼ੀ, ਇਸ ਹਾਲਾਤ 'ਚ ਮਿਲੀ ਲਾਸ਼

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲਾਪਤਾ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ 12ਵੀਂ ਦਾ ਨਤੀਜਾ ਆਇਆ ਸੀ, ਜਿਸ ਵਿਚੋਂ ਉਨ੍ਹਾਂ ਦੇ ਪੁੱਤ ਦੇ ਘੱਟ ਨੰਬਰ ਆਏ ਸਨ। ਘੱਟ ਨੰਬਰ ਆਉਣ ਤੋਂ ਬਾਅਦ ਉਹ ਘਰੋਂ ਲਾਪਤਾ ਹੋ ਗਿਆ ਅਤੇ ਸ਼ਾਮ ਤੱਕ ਵਾਪਸ ਨਾ ਪਰਤਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਫਿਲਹਾਲ ਲਾਪਤਾ ਨੌਜਵਾਨ ਦਾ ਖ਼ਬਰ ਲਿਖੇ ਜਾਣ ਤਕ ਕੋਈ ਪਤਾ ਨਹੀਂ ਸੀ ਲੱਗ ਸਕਿਆ ਅਤੇ ਨੌਜਵਾਨ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ : 12ਵੀਂ 'ਚ ਨੰਬਰ ਘੱਟ ਆਉਣ 'ਤੇ ਪਿਓ-ਪੁੱਤ ਵਿਚਾਲੇ ਝਗੜਾ, ਗੋਲੀਬਾਰੀ 'ਚ ਪਿਓ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News