ਲਾਪਤਾ ਵਿਅਕਤੀ ਦੀ ਛੱਪੜ ਚੋਂ ਮਿਲੀ ਲਾਸ਼

Monday, May 13, 2024 - 05:49 PM (IST)

ਲਾਪਤਾ ਵਿਅਕਤੀ ਦੀ ਛੱਪੜ ਚੋਂ ਮਿਲੀ ਲਾਸ਼

ਬਟਾਲਾ (ਸਾਹਿਲ): ਦਿਮਾਗ਼ੀ ਤੌਰ ਤੇ ਬਿਮਾਰ ਵਿਅਕਤੀ ਜੋ 10 ਮਈ ਰਾਤ ਤੋਂ ਪਿੰਡ ਕਾਹਲਵਾਂ ਤੋਂ ਲਾਪਤਾ ਸੀ, ਦੀ ਅੱਜ ਆਪਣੇ ਹੀ ਪਿੰਡ ਦੇ ਛੱਪੜ ਤੋਂ ਲਾਸ਼ ਮਿਲਣ ਦਾ ਅੱਤ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧ ਵਿੱਚ ਪਿੰਡ ਦੇ ਸਰਪੰਚ ਸੁਲੱਖਣ ਮਸੀਹ ਨੇ ਦੱਸਿਆ ਕਿ ਕਰਨੈਲ ਸਿੰਘ (60) ਜੋ ਕਿ ਦਿਮਾਗ਼ੀ ਤੌਰ ਤੇ ਬਿਮਾਰ ਸੀ। ਬੀਤੀ 10 ਮਈ ਦੀ ਰਾਤ ਨੂੰ ਲਾਪਤਾ ਹੋ ਗਿਆ, ਜਿਸਦੀ ਉਸਦੇ ਪਰਿਵਾਰ ਨੇ ਆਲੇ ਦੁਆਲੇ ਦੇ ਪਿੰਡਾਂ ’ਚ ਭਾਲ ਸ਼ੁਰੂ ਕੀਤੀ ਅਤੇ ਇਸ ਸਬੰਧੀ ਕਾਦੀਆਂ ਪੁਲਸ ਨੂੰ ਵੀ ਸੂਚਿਤ ਕੀਤਾ ਕਿ ਉਨ੍ਹਾਂ ਦਾ ਪਰਿਵਾਰਕ ਮੈਂਬਰ ਕਰਨੈਲ ਸਿੰਘ ਕਿਧਰੇ ਲਾਪਤਾ ਹੋ ਗਿਆ ਹੈ, ਪਰ ਅੱਜ ਸੋਮਵਾਰ ਨੂੰ ਇਸ ਦੀ ਲਾਸ਼ ਛੱਪੜ ਵਿੱਚ ਤੈਰਦੀ ਮਿਲੀ, ਜਿਸ ਸਥਾਨਕ ਲੋਕਾਂ ਨੇ ਤੁਰੰਤ ਕਾਦੀਆਂ ਪੁਲਸ ਨੂੰ ਸੂਚਿਤ ਕੀਤਾ ਗਿਆ। ਘਟਨਾ ਸਥਾਨ ’ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਚੋਣ ਡਿਊਟੀ ਦੀ ਰਿਹਰਸਲ 'ਚ ਗੈਰ-ਹਾਜ਼ਰ ਰਹਿਣ ਵਾਲੇ ਕਰਮਚਾਰੀ ਹੋ ਜਾਣ ਸਾਵਧਾਨ, ਹਦਾਇਤਾਂ ਹੋਈਆਂ ਜਾਰੀ

ਇਸ ਦੌਰਾਨ ਮ੍ਰਿਤਕ ਦੀ ਪਤਨੀ ਸ਼ਾਂਤੀ ਨੇ ਦੱਸਿਆ ਕਿ ਉਸਦਾ ਪਤੀ ਬੀਤੀ 10 ਮਈ ਦੀ ਰਾਤ ਤੋਂ ਗਾਇਬ ਸੀ। ਉਸ ਦੇ ਘਰ ਦੇ ਨੇੜੇ ਹੀ ਛੱਪੜ ਹੈ, ਜਿਸ ਨਾਲ ਸਿੱਧੀ ਗਲੀ ਲਗਦੀ ਹੈ ਅਤੇ ਇੰਝ ਜਾਪਦਾ ਹੈ ਰਾਤ ਦੇ ਹਨੇਰੇ ਵਿੱਚ ਮਿਰਤਕ ਗ਼ਲਤੀ ਨਾਲ ਸਿੱਧਾ ਛੱਪੜ ਵਿੱਚ ਚਲਾ ਗਿਆ ਅਤੇ ਛੱਪੜ ਵਿੱਚ ਡਿਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਓਧਰ, ਪੁਲਸ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸੈਰ ਕਰ ਰਹੀ ਔਰਤ ਨਾਲ ਵਾਪਰਿਆ ਭਾਣਾ, ਸੋਚਿਆ ਵੀ ਨਹੀਂ ਸੀ ਇੰਝ ਆਵੇਗੀ ਮੌਤ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News