ਕੈਨੇਡਾ 'ਚ ਪੰਜਾਬੀ ਬਜ਼ੁਰਗ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

Sunday, Apr 21, 2024 - 02:04 PM (IST)

ਕੈਨੇਡਾ 'ਚ ਪੰਜਾਬੀ ਬਜ਼ੁਰਗ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

ਸਰੀ: ਕੈਨੇਡਾ ਵਿਚ ਪੰਜਾਬੀ ਬਜ਼ੁਰਗ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਰੀ ਸ਼ਹਿਰ ਤੋਂ ਲਾਪਤਾ ਪੰਜਾਬੀ ਬਜ਼ੁਰਗ ਦੀ ਭਾਲ ਵਿਚ ਜੁਟੀ ਆਰ.ਸੀ.ਐਮ.ਪੀ. ਨੇ ਹੁਣ ਲੋਕਾਂ ਤੋਂ ਮਦਦ ਮੰਗੀ ਹੈ। ਪੁਲਸ ਨੇ ਦੱਸਿਆ ਕਿ 71 ਸਾਲ ਦੇ ਕ੍ਰਿਪਾਲ ਸਿੰਘ ਨੂੰ ਆਖਰੀ ਵਾਰ 19 ਅਪ੍ਰੈਲ ਨੂੰ ਦੁਪਹਿਰ ਤਕਰੀਬਨ 12 ਵਜੇ ਸਰੀ ਦੀ 150 ਸਟ੍ਰੀਟ ਦੇ 8400 ਬਲਾਕ ਵਿਖ ਦੇਖਿਆ ਗਿਆ। ਸਰੀ ਆਰ.ਸੀ.ਐਮ.ਪੀ. ਨੇ ਕ੍ਰਿਪਾਲ ਸਿੰਘ ਦਾ ਹੁਲੀਆ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੱਦ ਤਕਰੀਬਨ 5 ਫੁੱਟ 9 ਇੰਚ ਅਤੇ ਵਜ਼ਨ 61 ਕਿਲੋ ਹੈ ਜਦਕਿ ਅੱਖਾਂ ਕਾਲੀਆਂ ਅਤੇ ਸਫੈਦ ਦਾੜੀ ਵੀ ਹੈ।

ਪੜ੍ਹੋ ਇਹ ਅਹਿਮ ਖ਼ਬਰ-UK: ਭਾਰਤੀ ਮੂਲ ਦਾ ਉਮੀਦਵਾਰ ਲੰਡਨ ਮੇਅਰ ਦੀ ਦੌੜ 'ਚ ਸ਼ਾਮਲ, ਕੀਤਾ ਇਹ ਵਾਅਦਾ

ਘਰੋਂ ਰਵਾਨਾ ਹੋਣ ਵਾਲੇ ਉਨ੍ਹਾਂ ਨੇ ਕਾਲੀ ਪੱਗ ਬੰਨ੍ਹੀ ਹੋਈ ਸੀ ਜਦਕਿ ਕਾਲੀ ਜੈਕਟ ਅਤੇ ਕਾਲੀ ਹੀ ਪੈਂਟ ਪਹਿਨੀ ਹੋਈ ਸੀ। ਉਹ ਪੈਦਲ ਹੀ ਘਰੋਂ ਰਵਾਨਾ ਹੋਏ ਅਤੇ ਉਨ੍ਹਾਂ ਦਾ ਪਰਵਾਰ ਉਨ੍ਹਾਂ ਦੀ ਸੁੱਖ ਸਾਂਦੇ ਪ੍ਰਤੀ ਚਿੰਤਤ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕ੍ਰਿਪਾਲ ਸਿੰਘ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸਰੀ ਆਰ.ਸੀ.ਐਮ.ਪੀ. ਨਾਲ 604 599 0502 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News