26 ਸਾਲ ਪਹਿਲਾਂ ਲਾਪਤਾ ਹੋਇਆ ਸੀ ਨੌਜਵਾਨ, ਪਰਿਵਾਰ ਨੇ ਮਰਿਆ ਮੰਨ ਕਰ ਲਿਆ ਸੀ ਸਬਰ, ਪਰ ਫ਼ਿਰ...
Friday, May 17, 2024 - 03:22 AM (IST)

ਅਲਜੀਅਰਜ਼ (ਇੰਟ)- ਗੁਆਂਢੀਆਂ ਨੂੰ ‘ਪਹਿਲਾ ਰਿਸ਼ਤੇਦਾਰ’ ਮੰਨਿਆ ਜਾਂਦਾ ਹੈ ਜੋ ਹਰ ਸੁੱਖ-ਦੁੱਖ ਵਿਚ ਸਭ ਤੋਂ ਪਹਿਲਾਂ ਸ਼ਾਮਲ ਹੁੰਦੇ ਹਨ। ‘ਗੁਆਂਢੀ’ ਵਿਸ਼ਵਾਸ ਦਾ ਸਮਾਨਾਰਥੀ ਹੈ ਪਰ ਅਲਜੀਰੀਆ ’ਚ ਗੁਆਂਢੀਆਂ ਦੇ ਵਿਸ਼ਵਾਸਘਾਤ ਦੀ ਇਕ ਦਿਲ ਕੰਬਾਊ ਘਟਨਾ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
ਅਲਜੀਰੀਆ ਦੇ ਨਿਆ ਮੰਤਰਾਲੇ ਨੇ ਦੱਸਿਆ ਕਿ 26 ਸਾਲ ਤੋਂ ਲਾਪਤਾ ਇਕ ਅਲਜੀਰੀਅਨ ਵਿਅਕਤੀ ਆਪਣੇ ਗੁਆਂਢੀ ਦੇ ਘਰ ਵਿਚੋਂ ਮਿਲਿਆ ਜੋ ਉਸ ਦੇ ਘਰ ਤੋਂ ਕੁਝ ਮਿੰਟਾਂ ਦੀ ਦੂਰੀ ’ਤੇ ਹੈ। ਇਸ ਵਿਅਕਤੀ ਦੀ ਪਛਾਣ ‘ਉਮਰ ਬਾਈ’ ਵਜੋਂ ਕੀਤੀ ਗਈ ਹੈ। ਉਹ ਅਲਜੀਰੀਆ ਦੀ ਖਾਨਾਜੰਗੀ ਦੌਰਾਨ 1998 ਵਿਚ 19 ਸਾਲ ਦੀ ਉਮਰ ਵਿਚ ਗਾਇਬ ਹੋ ਗਿਆ ਸੀ ਅਤੇ ਉਸਦੇ ਪਰਿਵਾਰ ਨੇ ਮੰਨ ਲਿਆ ਸੀ ਉਸ ਨੂੰ ਅਗਵਾ ਕਰ ਲਿਆ ਗਿਆ ਸੀ ਜਾਂ ਮਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਖੁਦਾਈ ਦੌਰਾਨ ਮਿੱਟੀ ਦੀ ਢਿੱਗ ਡਿੱਗਣ ਕਾਰਨ ਦਬ ਗਏ ਨੌਜਵਾਨ, ਚਚੇਰੇ ਭਰਾਵਾਂ ਦੀ ਹੋਈ ਦਰਦਨਾਕ ਮੌਤ
ਸ਼ਾਇਦ ‘ਉਮਰ ਬਾਈ’ ਦਾ ਪਤਾ ਹੀ ਨਾ ਲੱਗਦਾ, ਜੇਕਰ ਅਗਵਾਕਾਰ ਦੇ ਭਰਾ ਨੇ ਜਾਇਦਾਦ ਦੇ ਝਗੜੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਘਰ ਦੀਆਂ ਗੱਲਾਂ ਨੂੰ ਲੈ ਕੇ ਰੌਲ਼ਾ ਨਾ ਪਾਇਆ ਹੁੰਦਾ। ਇਸ ਲੜਾਈ-ਝਗੜੇ ਕਾਰਨ ਪਤਾ ਲੱਗਾ ਕਿ ਜੋ ‘ਉਮਰ ਬੀ’ 26 ਸਾਲ ਪਹਿਲਾਂ ਗਾਇਬ ਹੋ ਗਿਆ ਸੀ , ਉਹ ਅਸਲ ਵਿਚ ਜੇਲਫਾ ਸ਼ਹਿਰ ਵਿਚ ਆਪਣੇ ਮਾਪਿਆਂ ਦੇ ਘਰ ਤੋਂ ਸਿਰਫ਼ 200 ਮੀਟਰ ਦੂਰ ਇਕ ਗੁਆਂਢੀ ਦੇ ਤਬੇਲੇ ਵਿਚ ਰਹਿ ਰਿਹਾ ਸੀ। ਹੁਣ 45 ਸਾਲ ਦੇ ਹੋ ਚੁੱਕੇ ‘ਉਮਰ ਬੀ’ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਾ ਹੈ।
ਮੰਤਰਾਲਾ ਨੇ ਕਿਹਾ ਕਿ 61 ਸਾਲਾ ਅਪਰਾਧੀ, ਜੋ ਨੇੜਲੇ ਸ਼ਹਿਰ ਐੱਲ. ਗੁਏਡੀਡ ਦੀ ਨਗਰ ਪਾਲਿਕਾ ਵਿਚ ਇਕ ਦਰਬਾਨ ਦਾ ਕੰਮ ਕਰਦਾ ਸੀ, ਨੂੰ ਭੱਜਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ ਗਿਆ। ਅਲਜੀਰੀਆ ਦੇ ਮੀਡੀਆ ਨੇ ਦੱਸਿਆ ਕਿ ਪੀੜਤ ਨੇ ਕਿਹਾ ਕਿ ਉਹ ਮਦਦ ਲਈ ਬੋਲਣ ਵਿਚ ਅਸਮਰੱਥ ਸੀ ‘ਕਿਉਂਕਿ ਉਸ ਦੇ ਬੰਧਕ ਨੇ ਉਸ ’ਤੇ ਜਾਦੂ ਕਰ ਦਿੱਤਾ ਸੀ।’ ਮੰਤਰਾਲੇ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਅਤੇ ਪੀੜਤ ਨੂੰ ‘ਘਿਨਾਉਣੇ’ ਅਪਰਾਧ ਦੇ ਬਾਅਦ ਡਾਕਟਰੀ ਜਾਂਚ ਅਤੇ ਮਨੋਵਿਗਿਆਨਕ ਦੇਖਭਾਲ ਮਿਲ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e