ਅਮਰੀਕਾ : ਕਾਰ ਹਾਦਸੇ 'ਚ ਗੁਜਰਾਤੀ ਔਰਤ ਦੀ ਮੌਤ, ਪਰਿਵਾਰ ਦੇ ਮੈਂਬਰਾਂ ਸਮੇਤ 5 ਜਖਮੀ

Friday, May 10, 2024 - 01:49 PM (IST)

ਅਮਰੀਕਾ : ਕਾਰ ਹਾਦਸੇ 'ਚ ਗੁਜਰਾਤੀ ਔਰਤ ਦੀ ਮੌਤ, ਪਰਿਵਾਰ ਦੇ ਮੈਂਬਰਾਂ ਸਮੇਤ 5 ਜਖਮੀ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨ ਟੈਨੇਸੀ ਸੂਬੇ ਵਿੱਚ ਵਾਪਰੇ ਇੱਕ ਸੜਕ ਕਾਰ ਹਾਦਸੇ ਵਿੱਚ ਗੁਜਰਾਤੀ ਪਰਿਵਾਰ ਦੀ ਇੱਕ ਔਰਤ ਦੀ ਮੌਤ ਹੋ ਗਈ ਅਤੇ ਗੁਜਰਾਤੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਰਾਤ 10:00 ਵਜੇ ਦੇ ਕਰੀਬ ਮੈਰੀਓਨ ਕਾਉਂਟੀ, ਟੈਨੇਸੀ ਸੂਬੇ ਵਿੱਚ ਹਾਈਵੇਅ 41 'ਤੇ ਵਾਪਰਿਆ। ਇਸ ਹਾਦਸੇ ਵਿੱਚ ਦੋ ਵਾਹਨ ਆਹਮੋ ਸਾਹਮਣੇ ਟਕਰਾ ਗਏ, ਜਿਸ ਵਿੱਚ ਇੱਕ ਗੁਜਰਾਤੀ ਪਰਿਵਾਰ ਦੇ ਚਾਰ ਮੈਂਬਰ ਅਤੇ ਮੈਰੀੳਨ ਕਾਉਂਟੀ ਦੇ ਡਿਪਟੀ ਸਮੇਤ ਪੰਜ ਲੋਕ ਜ਼ਖਮੀ ਹੋ ਗਏ। 

ਗੁਜਰਾਤੀ ਮੂਲ ਦਾ ਕਾਰ ਚਾਲਕ ਰੋਡ ਦੀ ਸੈਂਟਰ ਲਾਈਨ ਨੂੰ ਪਾਰ ਕਰ ਰਿਹਾ ਸੀ ਅਤੇ ਡਿਪਟੀ ਦੀ ਗਸਤੀ ਕਾਰ ਨੂੰ ਉਸ ਨੇ ਸਿੱਧੀ ਟੱਕਰ ਮਾਰ ਦਿੱਤੀ, ਜਿਸ ਵਿੱਚ ਕਾਰ ਸਵਾਰ ਗੁਜਰਾਤੀ ਭਾਰਤੀ ਪਰਿਵਾਰ ਦੇ ਸੈਰਿਫ ਦਫ਼ਤਰ ਦੇ ਡਿਪਟੀ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਅਤੇ ਗੁਜਰਾਤੀ ਮੂਲ ਦੀ ਇੱਕ ਔਰਤ ਦੀ ਮੋਤ ਹੋ ਗਈ। ਅਮਰੀਕੀ ਮੀਡੀਆ ਦੀਆ ਰਿਪੋਰਟਾਂ ਅਨੁਸਾਰ ਹਾਦਸਾਗ੍ਰਸਤ ਹੋਈ ਟੋਇਟਾ ਕਾਰ ਨੂੰ ਭਾਰਤੀ ਗੁਜਰਾਤੀ ਰਮਿਤ ਕੁਮਾਰ ਪਟੇਲ ਚਲਾ ਰਿਹਾ ਸੀ, ਜੋ ਹਾਈਵੇਅ 'ਤੇ ਲਾਇਨ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਿਹਾ, ਜਿਸ ਵਿੱਚ ਸ਼ੈਰਿਫ ਦਫਤਰ ਦੇ ਡਿਪਟੀ ਟਿਮ ਕੈਸ਼ ਦੇ ਵਾਹਨ ਨਾਲ ਉਸ ਨੇ ਸਿੱਧੀ ਟੱਕਰ ਮਾਰ ਦਿੱਤੀ ਜਿਸ ਵਿੱਚ ਉਹ ਵੀ ਜ਼ਖਮੀ ਹੋ ਗਿਆ। 

ਮੈਰੀਅਨ ਕਾਊਂਟੀ ਸ਼ੈਰਿਫ ਦੇ ਦਫਤਰ ਮੁਤਾਬਕ ਜ਼ਖਮੀਆਂ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਵਾਪਰੇ ਇਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਇਹ ਅਲਬਾਮਾ 'ਚ ਰਹਿਣ ਵਾਲਾ ਗੁਜਰਾਤੀ ਪਰਿਵਾਰ ਹੈ, ਜਿਸ 'ਚ ਡਰਾਈਵਰ ਰੂਮਿਤ ਪਟੇਲ ਦੀ 59 ਸਾਲਾ ਮਾਂ ਪੂਰਵੀ ਪਟੇਲ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਦਕਸ਼ਾ ਪਟੇਲ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ 'ਤੇ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ। ਖੁਸ਼ਕਿਸਮਤੀ ਨਾਲ ਕਾਰ ਵਿਚ ਸਵਾਰ ਉਨ੍ਹਾਂ ਦਾ ਇਕ 15 ਸਾਲਾ ਦੇ ਪੁੱਤਰ ਪਾਲ ਪਟੇਲ ਨੂੰ ਮਾਮੂਲੀ ਸੱਟਾਂ ਲੱਗੀਆਂ ਜੋ ਵਾਲ-ਵਾਲ ਬਚ ਗਿਆ ਅਤੇ ਕਾਰ ਡਰਾਈਵਰ ਰੂਮਿਤ ਪਟੇਲ ਦੀਆਂ ਸੱਟਾਂ ਵੀ ਜ਼ਿਆਦਾ ਗੰਭੀਰ ਨਹੀਂ ਸਨ।  

PunjabKesari

ਪੜ੍ਹੋ ਇਹ ਅਹਿਮ ਖ਼ਬਰ-ਫੂਡ ਪਾਈਪ ਤੋਂ ਲੈ ਕੇ ਸਕਿਨ ਤੱਕ ਸੜੀ! ਔਰਤ ਨੇ ਡਿਪ੍ਰੈਸ਼ਨ ਤੋਂ ਰਾਹਤ ਲਈ ਖਾਧੀ ਸੀ ਗੋਲੀ 

ਤਿੰਨ ਸਾਲ ਪਹਿਲਾਂ ਅਮਰੀਕਾ ਆਏ ਗੁਜਰਾਤ ਦੇ ਜ਼ਿਲ੍ਹਾ ਗਾਂਧੀਨਗਰ ਦੇ ਸ਼ਹਿਰ ਕਲੋਲ ਦੇ ਨਾਲ ਇਸ ਪਰਿਵਾਰ ਦਾ ਸਬੰਧ ਹੈ। ਹਾਦਸੇ ਵਿੱਚ ਗੰਭੀਰ ਰੂਪ ਵਿੱਚ  ਜ਼ਖਮੀ ਦਕਸ਼ਾ ਪਟੇਲ ਨਾਮੀਂ ਅੌਰਤ ਨੂੰ ਵੀ ਸਥਾਈ ਅਧਰੰਗ ਹੋਣ ਦੀ ਸੰਭਾਵਨਾ ਹੈ। ਰੁਮਿਤ ਪਟੇਲ ਨੇ ਆਪਣੀ ਪਤਨੀ ਦਕਸ਼ਾ ਪਟੇਲ ਦੇ ਇਲਾਜ ਲਈ ਫੰਡਿੰਗ ਦਾ ਸਹਾਰਾ ਲਿਆ ਹੈ ਜੋ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝ ਰਹੀ ਹੈ। ਗੌਫੰਡਮੀ ਪੇਜ 'ਤੇ ਉਹਨਾਂ 35 ਹਜ਼ਾਰ ਡਾਲਰ ਇਕੱਠੇ ਕਰਨ ਦੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ। ਰੁਮਿਤ ਪਟੇਲ ਨੇ ਗੋਫੰਡਮੀ ਪੇਜ ਤੇ ਪਾਈ ਪੋਸਟ ਤੇ ਕਿਹਾ ਹੈ ਕਿ ਉਨ੍ਹਾਂ ਦਾ ਪਰਿਵਾਰ ਤਿੰਨ ਸਾਲ ਪਹਿਲਾਂ ਅਮਰੀਕਾ ਆਇਆ ਸੀ ਅਤੇ ਅਲਬਾਮਾ 'ਚ ਸੈਟਲ ਹੋ ਗਿਆ ਸੀ। ਉਸ ਨੇ ਇਹ ਕਾਰ ਦੋ ਹਫ਼ਤੇ ਪਹਿਲਾਂ ਖਰੀਦੀ ਸੀ, ਪਰ ਇਸ ਤੋਂ ਪਹਿਲਾਂ ਕਿ ਉਹ ਕਾਰ ਦੀ ਪਹਿਲੀ ਕਿਸ਼ਤ ਵੀ ਅਦਾ ਨਹੀਂ ਕਰ ਸਕੇ, ਉਸ ਦੇ ਪਰਿਵਾਰ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ ਉਹ ਹੁਣ ਬਹੁਤ ਮੁਸ਼ਕਲ ਸਥਿਤੀ ਵਿੱਚ ਹਨ। ਰੁਮਿਤ ਪਟੇਲ ਨੇ ਆਪਣੀ ਪਤਨੀ ਦੇ ਇਲਾਜ ਤੋਂ ਇਲਾਵਾ ਆਪਣੀ ਪੋਸਟ 'ਚ ਇਹ ਵੀ ਕਿਹਾ ਹੈ ਕਿ ਇਸ ਹਾਦਸੇ 'ਚ ਮਰਨ ਵਾਲੀ ਆਪਣੀ ਮਾਂ ਦੇ ਅੰਤਿਮ ਸੰਸਕਾਰ ਲਈ ਵੀ ਉਸ ਨੂੰ ਆਰਥਿਕ ਮਦਦ ਦੀ ਲੋੜ ਹੈ। ਇਸ ਹਾਦਸੇ 'ਚ ਮਾਰੇ ਗਏ ਰੂਮਿਤ ਪਟੇਲ ਦੀ ਮਾਂ ਪੂਰਵੀ ਪਟੇਲ ਕੁਝ ਸਮਾਂ ਪਹਿਲਾਂ ਅਮਰੀਕਾ ਆਈ ਸੀ ਪਰ ਅਲਬਾਮਾ ਦੇ ਹੰਟਸਵਿਲੇ 'ਚ ਰਹਿੰਦੇ ਆਪਣੇ ਬੇਟੇ ਦਾ ਘਰ ਦੇਖਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News