ਅਮਰੀਕਾ-ਮੈਕਸੀਕੋ ਬਾਰਡਰ ''ਤੇ ਇਮੀਗ੍ਰੇਸ਼ਨ ਪ੍ਰਭਾਵਿਤ, 74.5 ਫੀਸਦੀ ਕਮੀ ਦਰਜ

Thursday, Feb 13, 2020 - 11:42 AM (IST)

ਅਮਰੀਕਾ-ਮੈਕਸੀਕੋ ਬਾਰਡਰ ''ਤੇ ਇਮੀਗ੍ਰੇਸ਼ਨ ਪ੍ਰਭਾਵਿਤ, 74.5 ਫੀਸਦੀ ਕਮੀ ਦਰਜ

ਮੈਕਸੀਕੋ ਸਿਟੀ (ਬਿਊਰੋ): ਅਮਰੀਕਾ-ਮੈਕਸੀਕੋ ਬਾਰਡਰ 'ਤੇ ਇਮੀਗ੍ਰੇਸ਼ਨ ਵਿਚ ਕਈ ਆਈ ਹੈ। ਮਈ 2019 ਤੋਂ ਜਨਵਰੀ 2020 ਦੀ ਮਿਆਦ ਵਿਚ ਕੁੱਲ 74.5 ਫੀਸਦੀ ਦੀ ਕਮੀ ਦਰਜ ਕੀਤੀ ਗਈ। ਸ਼ਰਨਾਰਥੀਆਂ 'ਤੇ ਰੋਕ ਲਗਾਉਣ ਲਈ ਹੋਏ ਦੋ-ਪੱਖੀ ਸਮਝੌਤੇ ਦੇ ਕ੍ਰਮ ਵਿਚ ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਾਰਡ ਨੇ ਇਹ ਜਾਣਕਾਰੀ ਦਿੱਤੀ। ਜਨਵਰੀ ਵਿਚ ਸੀਮਾ ਪਾਰ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ 36,679 ਸੀ ਜੋ ਮਈ 2019 ਦੀ ਤੁਲਨਾ ਵਿਚ ਕਾਫੀ ਘੱਟ ਸੀ। ਮਈ 2019 ਵਿਚ ਅਜਿਹੇ 144,116 ਮਾਮਲੇ ਦਰਜ ਕੀਤੇ ਗਏ ਸਨ। ਸ਼ਿਨਹੂਆ ਨਿਊਜ਼ ਏਜੰਸੀ ਨੇ ਇਹ ਅਧਿਕਾਰਤ ਅੰਕੜਾ ਪ੍ਰਕਾਸ਼ਿਤ ਕੀਤਾ। 

ਮਈ 2019 ਵਿਚ ਸੀਮਾ ਪਾਰ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ। ਇਸ ਦੇ ਬਾਅਦ ਅਮਰੀਕਾ ਨੇ ਮੈਕਸੀਕੋ ਨੂੰ ਸਖਤ ਕੰਟਰੋਲ ਰੱਖਣ ਦੀ ਸਲਾਹ ਦਿੱਤੀ ਸੀ ਅਤੇ ਨਾਲ ਹੀ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਸ ਸਥਿਤੀ 'ਤੇ ਕੰਟਰੋਲ ਵਿਚ ਉਹ ਅਸਫਲ ਰਿਹਾ ਤਾਂ ਨਿਰਯਾਤ 'ਤੇ ਭਾਰੀ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਕਾਰਨ ਮੈਕਸੀਕੋ ਨੂੰ ਸੀਮਾ ਪਾਰ ਸੁਰੱਖਿਆ ਸਖਤ ਕਰਨੀ ਪਈ ਖਾਸ ਕਰ ਕੇ ਸੈਂਟਰਲ ਅਮਰੀਕੀ ਦੇਸ਼ਾਂ ਦੇ ਨਾਲ।

ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਵਿਦੇਸ਼ ਮੰਤਰੀ ਮਾਰਸੇਲੋ ਐਬਾਰਡ ਨੇ ਕਿਹਾ,''ਇਸ ਦੇ ਪਿੱਛੇ ਦਾ ਉਦੇਸ਼ ਉਹਨਾਂ ਲੋਕਾਂ ਨੂੰ ਰੋਕਣਾ ਹੈ ਜੋ ਗੈਰ ਕਾਨੂੰਨੀ ਤਰੀਕੇ ਨਾਲ ਜਾਣਾ ਚਾਹੁੰਦੇ ਹਨ ਕਿਉਂਕਿ ਇਸ ਨਾਲ ਉਹ ਖਤਰਿਆਂ ਵਿਚ ਪੈ ਸਕਦੇ ਹਨ।'' ਇੱਥੇ ਦੱਸ ਦਈਏ ਕਿ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ ਮੈਕਸੀਕੋ ਤੋਂ ਅਮਰੀਕਾ ਜਾ ਰਹੇ ਆਸਕਰ ਅਲਬਰਟੋ ਮਾਰਟੀਨੇਨ ਰਾਮਿਰੇਜ ਆਪਣੀ ਬੇਟੀ ਵਾਲੇਰੀਯਾ ਦੇ ਨਾਲ ਰਿਓ ਗ੍ਰਾਂਡ ਨਦੀ ਪਾਰ ਕਰਦੇ ਸਮੇਂ ਡੁੱਬ ਗਏ ਸਨ। ਅਲਬਰਟੋ 23 ਮਹੀਨੇ ਦੀ ਬੇਟੀ ਨੂੰ ਆਪਣੀ ਟੀ-ਸ਼ਰਟ ਵਿਚ ਫਸਾ ਕੇ ਨਦੀ ਪਾਰ ਕਰ ਰਹੇ ਸਨ।


author

Vandana

Content Editor

Related News