ਕਰ ਲਿਓ ਤਿਆਰੀ! ਭਲਕੇ ਪੰਜਾਬ 'ਚ ਲੱਗੇਗਾ ਲੰਬਾ Power Cut, ਇਹ ਇਲਾਕੇ ਹੋਣਗੇ ਪ੍ਰਭਾਵਿਤ
Monday, Feb 09, 2026 - 07:31 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਤਪਾ ਮੰਡੀ 'ਚ ਬਿਜਲੀ ਰਹੇਗੀ ਬੰਦ
ਤਪਾ ਮੰਡੀ (ਸ਼ਾਮ, ਗਰਗ)–ਪਾਵਰਕਾਮ ਸਬ-ਡਿਵੀਜ਼ਨ-2 ਦੇ ਐੱਸ. ਡੀ. ਓ. ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 10 ਫਰਵਰੀ ਨੂੰ ਸਬ-ਸਟੇਸ਼ਨ ਧੌਲਾ ਉਪਰ ਜ਼ਰੂਰੀ ਮੁਰੰਮਤ ਲਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼ਹਿਰੀ ਅਤੇ ਦਿਹਾਤੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਇਸ ਨਾਲ ਧੌਲਾ, ਕਾਹਨੇਕੇ, ਧੂਰਕੋਟ ਅਤੇ ਦਿਹਾਤੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ।
ਦਸੂਹਾ 'ਚ ਬਿਜਲੀ ਬੰਦ ਰਹੇਗੀ
ਦਸੂਹਾ (ਝਾਵਰ)-ਸ਼ਹਿਰੀ ਉੱਪ ਮੰਡਲ ਅਫ਼ਸਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਟਰਾਂਸਮਿਸ਼ਨ ਲਾਈਨ ਦੇ ਟਾਵਰ (ਨਜ਼ਦੀਕ ਪਿੰਡ ਛਾਂਗਲਾ) ਦੀ ਮੁਰੰਮਤ ਕਰਨ ਲਈ ਸੇਫਟੀ ਵਜੋਂ 11 ਕੇ. ਵੀ. ਕਲਿਆਣਪੁਰ ਯੁ. ਪੀ. ਐੱਸ. ਅਤੇ 11 ਕੇ. ਵੀ. ਉੱਚੀ ਬੱਸੀ ਏ. ਪੀ. 10 ਫਰਵਰੀ ਨੂੰ ਬਿਜਲੀ ਦੀ ਸਪਲਾਈ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਬੰਦ ਰਵੇਗੀ। ਇਸ ਨਾਲ ਸੈਦੋਵਾਲ, ਬੁਧੋਬਰਕਤ, ਭੀਖੋਵਾਲ, ਬਰਾਰੋਵਾਲ, ਗਾਲੋਵਾਲ, ਖੇਪੜਾ, ਨੰਗਲ, ਬੇਗਪੁਰ, ਕੋਟਲੀ, ਕਲਿਆਣਪੁਰ, ਨਰਾਇਣਗੜ੍ਹ, ਜੰਡ, ਮਾਂਗਟਸ, ਛਾਂਗਲਾ, ਸਹਿਗਾ, ਮੱਹਦੀਪੁਰ, ਅਸ਼ਰਫਪੁਰ, ਲੁਢਿਆਣੀ ਅਤੇ ਉਸਮਾਨ ਸ਼ਹੀਦ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਵਾਭਿਤ ਰਹੇਗੀ । ਇਸ ਦੌਰਾਨ ਉੱਪ ਮੰਡਲ ਅਫ਼ਸਰ ਨੇ ਉਪਰੋਕਤ ਫੀਡਰਾਂ ਦੇ ਸਾਰੇ ਉਪਭੋਗਤਾਵਾਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ ।
ਫਾਜ਼ਿਲਕਾ ਵਿਚ ਬਿਜਲੀ ਬੰਦ ਰਹੇਗੀ
ਫਾਜ਼ਿਲਕਾ (ਨਾਗਪਾਲ)–10 ਫਰਵਰੀ ਨੂੰ ਜ਼ਰੂਰੀ ਮੈਂਟੀਨੈਸ ਕਰਕੇ 11 ਕੇ. ਵੀ. ਸ਼ਕਤੀ ਨਗਰ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਲੱਗਭਗ 5 ਵੱਜੇ ਤੱਕ ਬੰਦ ਰਹੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਪੀ. ਐੱਸ. ਪੀ. ਸੀ. ਐੱਲ. ਨੇ ਦੱਸਿਆ ਕਿ ਸ਼ਕਤੀ ਨਗਰ, ਐੱਮ. ਆਰ. ਕਾਲਜ ਰੋਡ, ਅਨੰਦਪੁਰ ਮੁਹੱਲਾ, ਕਾਂਸ਼ੀ ਰਾਮ ਕਲੌਨੀ, ਪਰਸ਼ੂ ਰਾਮ ਮੰਦਿਰ, ਧੋਬੀ ਘਾਟ, ਮੁਲਤਾਨੀ ਚੁੰਗੀ, ਝਵੀਰਾ ਮੁਹੱਲਾ ਅਤੇ ਹਨੂੰਮਾਨਮੰਦਰ ਦੇ ਸਾਹਮਣੇ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਬਦਲਾਅ! 13 ਫਰਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਬਾਰਿਸ਼ ਨੂੰ ਲੈ ਕੇ ਦਿੱਤੇ ਇਹ ਸੰਕੇਤ
ਨੂਰਪੁਰਬੇਦੀ ਵਿਖੇ ਅਬਿਆਣਾ ਫੀਡਰ ਦੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ
ਨੂਰਪੁਰਬੇਦੀ (ਸੰਜੀਵ ਭੰਡਾਰੀ)-ਵਧੀਕ ਸਹਾਇਕ ਇੰਜਨੀਅਰ ਪੰਜਾਬ ਰਾਜ ਪਾਵਰਕਾਮ ਉੱਪ ਦਫ਼ਤਰ ਤਖ਼ਤਗੜ੍ਹ ਕੁਲਵਿੰਦਰ ਸਿੰਘ ਨੇ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦੇ ਦੱਸਿਆ ਕਿ ਹਾਸਲ ਹੋਏ ਪਰਮਿਟ ਦੇ ਤਹਿਤ 66 ਕੇ. ਵੀ. ਸਬ ਸਟੇਸ਼ਨ ਬਜਰੂੜ ਅਧੀਨ ਪੈਂਦੇ ਅਬਿਆਣਾ ਫੀਡਰ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚਲਦਿਆਂ 10 ਫਰਵਰੀ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਜਿਸ ਕਾਰਨ ਅਬਿਆਣਾ, ਨੰਗਲ, ਹਰੀਪੁਰ ਫੂਲੜੇ, ਟਿੱਬਾ ਟੱਪਰੀਆਂ, ਖੱਡ ਰਾਜਗਿਰੀ ਅਤੇ ਖੱਡ ਬਠਲੌਰ ਆਦਿ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਚਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ, ਜਿਸ ਕਰਕੇ ਖ਼ਪਤਕਾਰ ਆਪਣੀ ਜ਼ਰੂਰਤ ਮੁਤਾਬਕ ਬਿਜਲੀ ਦਾ ਬਦਲਵਾਂ ਪ੍ਰਬੰਧ ਕਰਕੇ ਰੱਖਣ।
ਤਰਨਤਾਰਨ ਵਿਖੇ ਬਿਜਲੀ ਬੰਦ ਰਹੇਗੀ
ਤਰਨਤਾਰਨ (ਆਹਲੂਵਾਲੀਆ)-132 ਕੇ. ਵੀ. ਸਬ ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਸਿਟੀ-1 ਅਤੇ ਸਿਟੀ-6 ਦੀ ਬਿਜਲੀ ਸਪਲਾਈ ਇਨ੍ਹਾਂ ਫੀਡਰਾਂ ਨੂੰ ਬਾਈਫਰਕੇਸ਼ਨ ਕਰਨ ਕਰਕੇ ਮਿਤੀ 10 ਫ਼ਰਵਰੀ ਮੰਗਲਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਨ੍ਹਾਂ ਤੋਂ ਚੱਲਦੇ ਇਲਾਕੇ ਮੁਹੱਲਾ ਭਾਗ ਸ਼ਾਹ, ਨਵਾਂ ਬਾਜ਼ਾਰ, ਤਹਿਸੀਲ ਬਾਜ਼ਾਰ, ਪੈਟਰੋਲ ਪੰਪ ਵਾਲੀ ਗਲੀ, ਗਲੀ ਇੰਦਰ ਸਿੰਘ ਵਾਲੀ ਸਰਹਾਲੀ ਰੋਡ, ਕਾਜੀਕੋਟ ਰੋਡ, ਛੋਟਾ ਕਾਜੀਕੋਟ, ਚੰਦਰ ਕਾਲੋਨੀ, ਤਹਿਸੀਲ ਬਾਜ਼ਾਰ, ਮੁਹੱਲਾ ਜੱਸੇ ਵਾਲਾ, ਸਰਕੂਲਰ ਰੋਡ, ਪਾਰਕ ਐਵਿਨਿਊ, ਜੈ ਦੀਪ ਐਵੀਨਿਊ, ਸ੍ਰੀ ਗੁਰੂ ਅਰਜਨ ਦੇਵ ਕਾਲੋਨੀ ਨੂਰਦੀ ਰੋਡ, ਪਲਾਸੌਰ ਰੋਡ, ਮੁਹੱਲਾ ਟਾਂਕ ਛੱਤਰੀ ਆਦਿ ਏਰੀਏ ਬੰਦ ਰਹਿਣਗੇ। ਇਹ ਜਾਣਕਾਰੀ ਇੰਜੀਨੀਅਰ ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਪਾਵਰਕਾਮ ਸ਼ਹਿਰੀ ਤਰਨਤਾਰਨ, ਇੰਜੀ. ਗੁਰਭੇਜ ਸਿੰਘ ਜੇ. ਈ, ਇੰਜੀ. ਕਮਲਪ੍ਰੀਤ ਸਿੰਘ ਜੇ. ਈ ਅਤੇ ਮਨਜੀਤ ਸਿੰਘ ਜੇ. ਈ ਵੱਲੋਂ ਦਿੱਤੀ ਗਈ।
ਇਹ ਵੀ ਪੜ੍ਹੋ: 'ਪੰਜਾਬ ਕੇਸਰੀ' ਦੇ ਹੱਕ 'ਚ ਬੋਲੇ ਮਜੀਠੀਆ, ਸੱਚ ਦੀ ਆਵਾਜ਼ ਦਬਾਉਣ ਵਾਲਿਆਂ ਨੂੰ ਪੰਜਾਬ 'ਚੋਂ ਕੱਢੋ ਬਾਹਰ
ਗੁਰਦਾਸਪੁਰ ਵਿਖੇ ਬਿਜਲੀ ਰਹੇਗੀ ਬੰਦ
ਗੁਰਦਾਸਪੁਰ (ਹਰਮਨ)-ਸ਼ਹਿਰੀ ਉਪ-ਮੰਡਲ ਗੁਰਦਾਸਪੁਰ ਅਧੀਨ 132 ਕੇ. ਵੀ. ਸਬ-ਸਟੇਸ਼ਨ ਹਰਦੂਸ਼ਨੀ ਗੁਰਦਾਸਪੁਰ ਤੋਂ ਚੱਲਦੇ 11 ਕੇ. ਵੀ. ਤ੍ਰਿਮੋ ਰੋਡ ਫੀਡਰ ਦੀ ਬਿਜਲੀ ਸਪਲਾਈ 10 ਫਰਵਰੀ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਫੀਡਰ ਦੇ ਬੰਦ ਰਹਿਣ ਕਾਰਨ ਤ੍ਰਿਮੋ ਰੋਡ, ਗੌਰਮਿੰਟ ਕਾਲਜ, ਸੰਤ ਨਗਰ, ਬਾਬਾ ਬੰਦਾ ਬਹਾਦਰ ਕਾਲੋਨੀ, ਰਾਜਿੰਦਰ ਗਾਰਡਨ ਕਾਲੋਨੀ ਸਮੇਤ ਨੇੜਲੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਇੰਜੀਨੀਅਰ ਭੁਪਿੰਦਰ ਸਿੰਘ, ਉਪਮੰਡਲ ਅਫ਼ਸਰ (ਸ਼ਹਿਰੀ) ਗੁਰਦਾਸਪੁਰ ਨੇ ਦੱਸਿਆ ਕਿ ਇਹ ਬਿਜਲੀ ਕਟੌਤੀ ਜ਼ਰੂਰੀ ਰਖ-ਰਖਾਵ ਦੇ ਕੰਮ ਕਾਰਨ ਕੀਤੀ ਜਾ ਰਹੀ ਹੈ।
ਹਰਿਆਣਾ ਵਿਖੇ 11 ਫਰਵਰੀ ਨੂੰ ਰਹੇਗੀ ਬਿਜਲੀ ਬੰਦ ਰਹੇਗੀ
ਹੁਸ਼ਿਆਰਪੁਰ/ਹਰਿਆਣਾ (ਰੱਤੀ)-ਪੀ. ਐੱਸ. ਪੀ. ਸੀ. ਐੱਲ. ਹਰਿਆਣਾ ਦੇ ਉਪ ਮੰਡਲ ਅਫ਼ਸਰ ਇੰਜੀ ਜਸਵੰਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 11 ਫਰਵਰੀ ਨੂੰ ਦਿਨ ਬੁੱਧਵਾਰ ਨੂੰ 132 ਕੇ. ਵੀ. ਚੋਹਾਲ ਤੋਂ ਚਲਦੀ 66 ਕੇ. ਵੀ. ਸਬ ਸਟੇਸ਼ਨ ਹਰਿਆਣਾ ਦੀ ਲਾਈਨ ਤੇ ਜ਼ਰੂਰੀ ਮੁਰੰਮਤ ਕਰ ਕੇ 66 ਕੇ. ਵੀ. ਹਰਿਆਣਾ ਤੋਂ ਚਲਦੇ ਸਾਰੇ 11 ਕੇ ਵੀ ਫੀਡਰ ਜਿਵੇ 11 ਕੇ. ਵੀ. ਭੂੰਗਾ , 11 ਕੇ. ਵੀ. ਕੋਟਲੀ, 11 ਕੇ. ਵੀ. ਹਰਿਆਣਾ, 11 ਕੇ. ਵੀ. ਗੁੱਗਾ ਪਟੀ, 11 ਕੇ. ਵੀ. ਸੋਤਲਾ, ਨੂਰਪੁਰ, ਨਿਕੀਵਾਲ, ਖੁਣਖੁਣ ਫੀਡਰ, ਭਿਖੋਵਾਲ, ਡੈਮ ਫੀਡਰ, ਜਨੌੜੀ , ਰਹਿਮਾਪੁਰ, ਕੈਲੋ, ਬਾਗਪੁਰ ਅਤੇ ਸਵਿਤਰੀ ਫੀਡਰਾ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ, ਜਿਸ ਨਾਲ ਇਨ੍ਹਾਂ ਫੀਡਰਾਂ ’ਤੇ ਚਲਦੇ ਘਰਾਂ, ਦੁਕਾਨਾਂ ਅਤੇ ਮੋਟਰਾ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਵੀ ਪੜ੍ਹੋ: ਬਿਕਰਮ ਮਜੀਠੀਆ ਦਾ ਵੱਡਾ ਬਿਆਨ! ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ, ਫ਼ੈਸਲਾ ਪੰਜਾਬੀ ਆਪ ਕਰਨਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
