''ਬਾਰਡਰ ਬੈਲਟ ਦੀ ਜਵਾਨੀ ਲਈ ਰੋਡਮੈਪ ਕਦੋਂ?'', NPS Dhillon ਨੇ ''ਆਪ'' ਸਰਕਾਰ ਨੂੰ ਪਾਈ ਝਾੜ
Wednesday, Feb 18, 2026 - 09:04 PM (IST)
ਅੰਮ੍ਰਿਤਸਰ : ਪੰਜਾਬ ਦੇ ਮਾਝਾ ਖੇਤਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਤਾਜ਼ਾ ਮਾਮਲੇ ਵਿੱਚ ਇੱਕ ਵਾਰ ਫਿਰ ਖੂਨੀ ਖੇਡ ਖੇਡੀ ਗਈ ਹੈ, ਜਿੱਥੇ ਇੱਕ ਵਿਆਹ ਸਮਾਗਮ ਦੇ ਅੰਦਰ ਵੜ ਕੇ ਸਰਪੰਚ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਝੇ ਦੇ ਇਲਾਕੇ ਵਿੱਚ ਇਸ ਤਰ੍ਹਾਂ ਦੀ ਇਹ ਦੂਜੀ ਵਾਰਦਾਤ ਹੈ, ਜਿਸ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਮਾਝੇ ਵਿੱਚ ਵਿਆਹ ‘ਚ ਵੜ ਕੇ ਸਰਪੰਚ ਦੀ ਹੱਤਿਆ — ਦੂਜਾ ਮਾਮਲਾ।
— NPS DHILLON (@dhillonbjp86) February 18, 2026
ਪਾਰਟੀ ਨਹੀਂ, ਪੰਜਾਬ ਪਹਿਲਾਂ।
ਬਾਰਡਰ ਬੈਲਟ ਦੀ ਜਵਾਨੀ ਲਈ ਰੋਡਮੈਪ ਕਦੋਂ?#Punjab #LawAndOrder@DGPPunjabPolice @AAPPunjab @BhagwantMann
ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਵਿੰਨ੍ਹਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਝੇ ਵਿੱਚ ਵਿਆਹ ‘ਚ ਵੜ ਕੇ ਸਰਪੰਚ ਦੀ ਹੱਤਿਆ - ਦੂਜਾ ਮਾਮਲਾ। ਪਾਰਟੀ ਨਹੀਂ, ਪੰਜਾਬ ਪਹਿਲਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਡੀਜੀਪੀ, ਆਮ ਆਦਮੀ ਪਾਰਟੀ ਤੇ ਭਗਵੰਤ ਸਿੰਘ ਮਾਨ ਨੂੰ ਟੈਗ ਕਰ ਕੇ ਸਵਾਲ ਪੁੱਛਿਆ ਹੈ ਕਿ ਬਾਰਡਰ ਬੈਲਟ ਦੀ ਜਵਾਨੀ ਲਈ ਰੋਡਮੈਪ ਕਦੋਂ ਆਵੇਗਾ?
ਦੱਸ ਦਈਏ ਕਿ ਅੱਜ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਇਕ ਵਿਆਹ ਸਮਾਗਮ ਵਿਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਫਾਇਰਿੰਗ ਦੌਰਾਨ ਸਰਪੰਚ ਦਾ ਇਕ ਹੋਰ ਸਾਥੀ ਵੀ ਜ਼ਖਮੀ ਹੋ ਗਿਆ ਹੈ। ਜਿਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਅਣਪਛਾਤਾ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਇਸ ਫਾਇਰਿੰਗ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਠੱਠੀਆਂ ਮਹੰਤਾਂ ਦੇ ਆਮ ਆਦਮੀ ਪਾਰਟੀ ਤੋਂ ਮੌਜੂਦਾ ਸਰਪੰਚ ਹਰਭਿੰਦਰ ਸਿੰਘ (45) ਪੁੱਤਰ ਇਕਬਾਲ ਸਿੰਘ ਵਾਸੀ ਠੱਠੀਆਂ ਮਹੰਤਾ ਜੋ ਆਪਣੇ ਪਿੰਡ ਦੇ ਹੀ ਨਿਵਾਸੀ ਸੇਵਕ ਸਿੰਘ ਦੇ ਬੇਟੇ ਦੇ ਵਿਆਹ ਸਮਾਗਮ ਵਿਚ ਹਾਜ਼ਰੀ ਭਰਨ ਆਇਆ ਸੀ। ਇਸ ਦੌਰਾਨ ਜਦੋਂ ਹਰਪਿੰਦਰ ਸਿੰਘ ਸਟੇਜ ਉੱਪਰ ਆਪਣੇ ਹੋਰ ਸਾਥੀਆਂ ਅਤੇ ਰਿਸ਼ਤੇਦਾਰਾਂ ਸਮੇਤ ਨੱਚ ਰਹੇ ਸਨ ਤਾਂ ਇਕ ਅਨਪਛਾਤੇ ਵਿਅਕਤੀ ਵੱਲੋਂ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਦੇ ਚੱਲਦਿਆਂ ਹਰਪਿੰਦਰ ਸਿੰਘ ਦੇ ਢਿੱਡ ਅਤੇ ਸਿਰ ਉੱਪਰ ਗੋਲੀਆਂ ਵੱਜਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
