ਪੋਪ ਅਤੇ ਕੈਂਟਰਬਰੀ ਦੇ ਆਰਚਬਿਸ਼ਪ ਦੀ ਇਤਿਹਾਸਕ ਮੁਲਾਕਾਤ, ਗੱਲਬਾਤ ਜਾਰੀ ਰੱਖਣ ਦਾ ਲਿਆ ਅਹਿਦ

Monday, Apr 27, 2026 - 06:02 PM (IST)

ਪੋਪ ਅਤੇ ਕੈਂਟਰਬਰੀ ਦੇ ਆਰਚਬਿਸ਼ਪ ਦੀ ਇਤਿਹਾਸਕ ਮੁਲਾਕਾਤ, ਗੱਲਬਾਤ ਜਾਰੀ ਰੱਖਣ ਦਾ ਲਿਆ ਅਹਿਦ

ਵੈਟੀਕਨ ਸਿਟੀ (ਭਾਸ਼ਾ): ਵੈਟੀਕਨ ਸਿਟੀ ਵਿੱਚ ਸੋਮਵਾਰ ਨੂੰ ਇੱਕ ਬੇਹੱਦ ਅਹਿਮ ਅਤੇ ਇਤਿਹਾਸਕ ਘਟਨਾਕ੍ਰਮ ਦੇਖਣ ਨੂੰ ਮਿਲਿਆ ਜਦੋਂ ਪੋਪ ਲਿਓ ਚੌਦਵੇਂ ਨੇ ਚਰਚ ਆਫ ਇੰਗਲੈਂਡ ਦੀ ਪਹਿਲੀ ਮਹਿਲਾ ਮੁਖੀ ਅਤੇ ਐਂਗਲੀਕਨ ਕਮਿਊਨਿਅਨ ਦੀ ਰੂਹਾਨੀ ਆਗੂ ਆਰਚਬਿਸ਼ਪ ਸਾਰਾ ਮੁਲਾਲੀ ਨਾਲ ਮੁਲਾਕਾਤ ਕੀਤੀ। ਦੋਵਾਂ ਧਾਰਮਿਕ ਆਗੂਆਂ ਨੇ ਵੈਟੀਕਨ ਵਿਖੇ ਸਾਂਝੀ ਪ੍ਰਾਰਥਨਾ ਕੀਤੀ ਅਤੇ ਆਪਸੀ ਮਤਭੇਦਾਂ ਨੂੰ ਦੂਰ ਕਰਨ ਲਈ ਸੰਵਾਦ ਜਾਰੀ ਰੱਖਣ ਦਾ ਸੰਕਲਪ ਲਿਆ।

ਇਸ ਮੁਲਾਕਾਤ ਨੂੰ ਇਤਿਹਾਸਕ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਝ ਸਾਲ ਪਹਿਲਾਂ ਤੱਕ ਔਰਤਾਂ ਨੂੰ ਉੱਚੇ ਅਹੁਦਿਆਂ 'ਤੇ ਨਿਯੁਕਤ ਕਰਨ ਦੇ ਮੁੱਦੇ 'ਤੇ ਦੋਵਾਂ ਚਰਚਾਂ ਵਿਚਾਲੇ ਤਿੱਖੇ ਮਤਭੇਦ ਸਨ। ਜ਼ਿਕਰਯੋਗ ਹੈ ਕਿ 1534 ਵਿੱਚ ਹੈਨਰੀ ਅੱਠਵੇਂ ਦੇ ਸਮੇਂ ਐਂਗਲੀਕਨ ਚਰਚ ਰੋਮ ਤੋਂ ਵੱਖ ਹੋ ਗਿਆ ਸੀ। ਹਾਲਾਂਕਿ 1960 ਦੇ ਦਹਾਕੇ ਤੋਂ ਗੱਲਬਾਤ ਜਾਰੀ ਹੈ, ਪਰ ਮਹਿਲਾਵਾਂ ਨੂੰ ਪਾਦਰੀ ਬਣਾਉਣ ਵਰਗੇ ਮੁੱਦਿਆਂ 'ਤੇ ਅਜੇ ਵੀ ਅਸਹਿਮਤੀ ਬਣੀ ਹੋਈ ਹੈ ਕਿਉਂਕਿ ਰੋਮਨ ਕੈਥੋਲਿਕ ਚਰਚ ਵਿੱਚ ਇਹ ਅਹੁਦਾ ਸਿਰਫ ਮਰਦਾਂ ਲਈ ਰਾਖਵਾਂ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੜ੍ਹਾਈ ਅਤੇ ਕੰਮ ਦੇ ਚੱਕਰ 'ਚ ਫਸੀ ਜ਼ਿੰਦਗੀ , ਭਾਰਤੀ ਵਿਦਿਆਰਥਣ ਨੇ ਸੁਣਾਈ ਹੱਡ ਬੀਤੀ

ਪੋਪ ਲਿਓ ਨੇ ਇਸ ਮੌਕੇ ਸਪੱਸ਼ਟ ਕੀਤਾ ਕਿ ਮਤਭੇਦ ਚਾਹੇ ਕਿੰਨੇ ਵੀ ਗੁੰਝਲਦਾਰ ਕਿਉਂ ਨਾ ਹੋਣ, ਉਨ੍ਹਾਂ ਨੂੰ ਸੁਲਝਾਉਣ ਦੇ ਯਤਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਸਾਂਝੇ ਮਕਸਦ ਮਸੀਹ ਦਾ ਸੰਦੇਸ਼ ਫੈਲਾਉਣ ਲਈ ਕੰਮ ਨਹੀਂ ਕਰਦੇ ਅਤੇ ਮਤਭੇਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਤਾਂ ਇਹ 'ਗਲਤ' ਹੋਵੇਗਾ। ਮੁਲਾਲੀ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਤੇ ਵੈਟੀਕਨ ਪਹੁੰਚੀ ਆਰਚਬਿਸ਼ਪ ਮੁਲਾਲੀ ਨੇ ਪੋਪ ਦਾ ਧੰਨਵਾਦ ਕਰਦਿਆਂ ਇੱਕ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਹਿੰਸਾ ਅਤੇ ਤੇਜ਼ੀ ਨਾਲ ਬਦਲਦੇ ਸਮਾਜਿਕ ਹਾਲਾਤਾਂ ਵਿੱਚ ਸਾਨੂੰ ਇਹ ਦੱਸਣ ਦੀ ਲੋੜ ਹੈ ਕਿ ਹਰ ਮਨੁੱਖੀ ਜੀਵਨ ਅਨਮੋਲ ਹੈ। ਮੁਲਾਲੀ ਨੇ ਜ਼ੋਰ ਦੇ ਕੇ ਕਿਹਾ, "ਸਾਨੂੰ ਸਾਂਝੀ ਭਲਾਈ ਲਈ ਹਮੇਸ਼ਾ ਪੁਲ ਬਣਾਉਂਦੇ ਹੋਏ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਨਾ ਕਿ ਦੀਵਾਰਾਂ ਖੜ੍ਹੀਆਂ ਕਰਨੀਆਂ ਚਾਹੀਦੀਆਂ ਹਨ"।ਦੋਵਾਂ ਧਰਮ ਗੁਰੂਆਂ ਨੇ ਵੈਟੀਕਨ ਦੇ ਐਪੋਸਟੋਲਿਕ ਪੈਲੇਸ ਵਿੱਚ ਸਾਂਝੀ ਪ੍ਰਾਰਥਨਾ ਕੀਤੀ, ਜਿਸ ਨੂੰ ਵੈਟੀਕਨ ਨੇ "ਪ੍ਰਾਰਥਨਾ ਦਾ ਵਿਸ਼ੇਸ਼ ਪਲ" ਕਰਾਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News