ਡਾ. ਅੰਬੇਡਕਰ ਸਾਹਿਬ ਦੇ ਦਿੱਤੇ ਸੰਵਿਧਾਨਕ ਹੱਕਾਂ ''ਤੇ ਡੱਟ ਕੇ ਪਹਿਰਾ ਦੇਣ ਦੀ ਲੋੜ : ਦੌਲੀਕੇ, ਲੁਧਾਣਾ, ਜਗਤਪੁਰ
Tuesday, Apr 14, 2026 - 01:28 AM (IST)
ਰੋਮ, ਇਟਲੀ (ਟੇਕਚੰਦ ਜਗਤਪੁਰ) : ਭਾਰਤੀ ਸੰਵਿਧਾਨ ਦੇ ਨਿਰਮਾਤਾ, ਦਲਿਤ ਕੌਮ ਦੇ ਮਹਾਨ ਰਹਿਬਰ, ਸਮਾਜਿਕ ਪਰਿਵਰਤਨ ਦੇ ਸਿਰਮੌਰ ਅਲੰਬਰਦਾਰ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਸਾਹਿਬ ਨੇ ਦੱਬੇ-ਕੁਚਲੇ ਅਤੇ ਗਰੀਬ ਵਰਗ ਲਈ ਜੋ ਸੰਵਿਧਾਨਕ ਹੱਕ ਲੈ ਕੇ ਦਿੱਤੇ, ਉਹਨਾਂ ਦੀ ਸਮਾਜ ਪ੍ਰਤੀ ਦਿੱਤੀ ਇਸ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅਮਰੀਕ ਦੌਲੀਕੇ ਅਤੇ ਗਾਇਕ ਪੰਮਾ ਲੁਧਾਣਾ ਨੇ ਬਾਬਾ ਸਾਹਿਬ ਜੀ ਦੇ 135ਵੇਂ ਜਨਮ ਦਿਨ ਮੌਕੇ ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।

ਇਹ ਵੀ ਪੜ੍ਹੋ : ਇੰਡੀਅਨ ਕੌਂਸਲੇਟ ਜਨਰਲ ਮਿਲਾਨ ਦੇ ਅਧਿਕਾਰੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਹੋਏ ਨਤਮਸਤਕ
ਉਨ੍ਹਾਂ ਅੱਗੇ ਕਿਹਾ ਕਿ ਬਾਬਾ ਸਾਹਿਬ ਨੇ 'ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ, ਦਾ ਜੋ ਨਾਅਰਾ ਦਿੱਤਾ, ਉਸ 'ਤੇ ਅੱਜ ਸਮੁੱਚੇ ਸਮਾਜ ਨੂੰ ਅਮਲ ਕਰਨ ਦੀ ਲੋੜ ਹੈ, ਤਦ ਹੀ ਉਹਨਾਂ ਦੇ ਸੁਨਹਿਰੀ ਸੁਪਨਿਆਂ ਵਾਲੇ ਆਦਰਸ਼ ਸਮਾਜ ਦੀ ਸਥਾਪਨਾ ਨਾਲ ਹੀ ਸਮਾਜ ਵਿੱਚ ਸਮਾਨਤਾ, ਬਰਾਬਰਤਾ, ਸੁਤੰਤਰਤਾ ਤੇ ਭਾਈਚਾਰਾ ਕਾਇਮ ਰਹਿ ਸਕਦਾ ਹੈ।

ਨਵਦੀਪ ਸਿੰਘ ਜਗਤਪੁਰ ਜਨਰਲ ਸਕੱਤਰ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਨੇ ਕਿਹਾ ਕਿ ਆਪਣੇ ਸਮਾਜ ਅਤੇ ਨਵੀਂ ਪੀੜ੍ਹੀ ਨੂੰ ਉਹਨਾਂ ਦੇ ਸੰਘਰਸ਼ਮਈ ਜੀਵਨ ਤੋਂ ਜਾਣੂ ਕਰਵਾ ਕੇ ਮਨੁੱਖਤਾਵਾਦੀ ਵਿਚਾਰਾਂ ਨਾਲ ਜੋੜਨਾ ਮੁੱਖ ਮਕਸਦ ਹੋਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
