ਪਹਿਲਗਾਮ ਹਮਲੇ ''ਤੇ EU ਨੇ ਕੀਤਾ ਭਾਰਤ ਦਾ ਸਮਰਥਨ, ਅੱਤਵਾਦ ਦੀ ਕੀਤੀ ਸਖ਼ਤ ਨਿੰਦਾ

Thursday, Apr 23, 2026 - 09:36 AM (IST)

ਪਹਿਲਗਾਮ ਹਮਲੇ ''ਤੇ EU ਨੇ ਕੀਤਾ ਭਾਰਤ ਦਾ ਸਮਰਥਨ, ਅੱਤਵਾਦ ਦੀ ਕੀਤੀ ਸਖ਼ਤ ਨਿੰਦਾ

ਇੰਟਰਨੈਸ਼ਨਲ ਡੈਸਕ- ਯੂਰਪੀ ਸੰਘ (ਈ.ਯੂ.) ਨੇ ਪਹਿਲਗਾਮ ਵਿਚ ਹੋਏ ਘਿਨੌਣੇ ਅੱਤਵਾਦੀ ਹਮਲੇ ਦੀ ਪਹਿਲੀ ਬਰਸੀ ’ਤੇ ਭਾਰਤ ਨਾਲ ਇਕਜੁੱਟਤਾ ਪ੍ਰਗਟ ਕੀਤੀ ਹੈ। ਪਿਛਲੇ ਸਾਲ 22 ਅਪ੍ਰੈਲ ਨੂੰ ਹੋਏ ਇਸ ਹਮਲੇ ਵਿਚ 26 ਲੋਕਾਂ ਦੀ ਜਾਨ ਚਲੀ ਗਈ ਸੀ, ਜਿਨ੍ਹਾਂ ਵਿਚ ਜ਼ਿਆਦਾਤਰ ਸੈਲਾਨੀ ਸ਼ਾਮਲ ਸਨ।

ਈ.ਯੂ. ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਅਤੇ ਉਸ ਦੇ 27 ਮੈਂਬਰ ਦੇਸ਼ ਇਸ ਹਮਲੇ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਯਾਦ ਵਿਚ ਭਾਰਤ ਨਾਲ ਖੜ੍ਹੇ ਹਨ। ਸੰਗਠਨ ਨੇ ਹਰ ਤਰ੍ਹਾਂ ਦੇ ਅੱਤਵਾਦ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਹਾਲਤ ਵਿਚ ਇਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। 

ਇਹ ਵੀ ਪੜ੍ਹੋ- 2008 ਤੋਂ ਬਾਅਦ ਜੰਮੇ ਹੁਣ ਕਦੇ ਨਹੀਂ ਪੀ ਸਕਣਗੇ ਸਿਗਰਟ ! ਲੱਗ ਗਿਆ ਪੱਕਾ Ban

ਇਸੇ ਦਰਮਿਆਨ ਨਵੀਂ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਨੇ ਵੀ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਬ੍ਰਿਟੇਨ ਅੱਤਵਾਦ ਦੇ ਹਰ ਰੂਪ ਦੀ ਨਿੰਦਾ ਕਰਦਾ ਹੈ ਅਤੇ ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਇਹ ਹਮਲਾ ਕੀਤਾ ਸੀ। ਇਸ ਦੇ ਜਵਾਬ ਵਿਚ ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਧੂਰ’ ਦੇ ਤਹਿਤ ਪਾਕਿਸਤਾਨ ਅਤੇ ਪੀ.ਓ.ਕੇ. ਵਿਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਇਹ ਵੀ ਪੜ੍ਹੋ- ਹਾਈ ਵੋਲਟੇਜ ਤਾਰਾਂ 'ਚ ਜਾ ਵੱਜਾ ਜਹਾਜ਼ ! ਪੈ ਗਿਆ ਪਟਾਕਾ, ਕੈਲੀਫੋਰਨੀਆ ਦੇ ਸਟੋਰ ਪਾਰਕਿੰਗ 'ਚ ਹੋ ਗਿਆ ਕ੍ਰੈਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News