ਵੈਟੀਕਨ ਸਿਟੀ ਦੇ ਨੇੜੇ ਸਿੰਘਾਂ ਨੇ ਕੱਢਿਆ ਅਲੌਕਿਕ ਨਗਰ ਕੀਰਤਨ

Monday, Apr 20, 2026 - 05:14 PM (IST)

ਵੈਟੀਕਨ ਸਿਟੀ ਦੇ ਨੇੜੇ ਸਿੰਘਾਂ ਨੇ ਕੱਢਿਆ ਅਲੌਕਿਕ ਨਗਰ ਕੀਰਤਨ

ਮਿਲਾਨ/ ਇਟਲੀ (ਸਾਬੀ ਚੀਨੀਆ) ਇਟਲੀ ਦੀ ਰਾਜਧਾਨੀ ਰੋਮ ਵਿਖੇ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ, ਗੁਰੂ ਨਾਨਕ ਦਰਬਾਰ ਰੋਮ ਦੀਆਂ ਸਿੱਖ ਸੰਗਤਾਂ ਵੱਲੋਂ ਖਾਲਸਾ ਸਾਜਨਾ ਦਿਹਾੜੇ ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਮੌਕੇ ਦੀਆਂ ਖੁਸ਼ੀਆਂ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ । ਜਿਸ ਵਿੱਚ ਹਾਜ਼ਰ ਹਜਾਰਾਂ ਦੀ ਗਿਣਤੀ ਵਿੱਚ ਸ਼ਾਮਲ ਸਿੱਖ ਸੰਗਤਾਂ ਨੇ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਰੋਮ ਸ਼ਹਿਰ ਦੇ ਰੋਮ ਰੋਮ ਨੂੰ ਗੂੰਜਣ ਲਾ ਦਿੱਤਾ।

PunjabKesari

PunjabKesari

ਦੱਸਣਯੋਗ ਹੈ ਕਿ ਵਿਸਾਖੀ ਦੇ ਦਿਹਾੜੇ ਮੌਕੇ ਰੋਮ ਸ਼ਹਿਰ ਦੇ ਸੈਂਟਰ ਵਿੱਚ ਹਰ ਸਾਲ ਅਲੌਕਿਕ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਸ ਵਿੱਚ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤਾਂ ਵੱਡੀ ਤਦਾਦ ਵਿੱਚ ਸ਼ਮੂਲੀਅਤ ਕਰਦੀਆਂ ਹਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕਿ ਆਪਣਾ ਜੀਵਨ ਸਫਲਾ ਬਣਾਉਂਦੀਆਂ ਹਨ । ਨਗਰ ਕੀਰਤਨ ਦੀ ਆਰੰਭਤਾ ਦਿੱਤੇ ਸਮੇਂ ਮੁਤਾਬਕ ਪਿਆਸਾ ਵਿਕਟੋਰੀਆ ਤੋ ਹੋਈ ਭਾਈ ਸੁਖਬੀਰ ਸਿੰਘ ਭੋਰ ਦੇ ਢਾਡੀ ਜੱਥੇ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਗਿਆ।

PunjabKesari

PunjabKesari

ਇਸ ਮੌਕੇ ਨੌਜਵਾਨ ਸੇਵਾਦਾਰਾਂ ਵੱਲੋ ਲ਼ੰਗਰ ਦੇ ਅਤੁੱਟ ਪ੍ਰਬੰਧ ਕੀਤੇ ਗਏ ਛੋਟੇ ਛੋਟੇ ਬੱਚਿਆਂ ਵੱਲੋਂ ਵੀ ਕੀਰਤਨ ਵਿਚਾਰਾਂ ਨਾਲ ਨਿਹਾਲ ਕੀਤਾ ਗਿਆ ਜੋੜਾ ਘਰ ਮੌਜੂਦ ਸੇਵਾਦਾਰਾਂ ਵੱਲੋਂ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਗਈਆਂ। ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਜਥਿਆਂ ਅਤੇ ਸੇਵਾਦਾਰਾਂ ਨੂੰ ਸਰੋਪਾ ਭੇਂਟ ਕੀਤਾ ਗਿਆ। ਸਥਾਨਿਕ ਟ੍ਰੈਫਿਕ ਪੁਲਸ ਦੁਆਰਾ ਆਪਣੀ ਡਿਊਟੀ ਨੂੰ ਬਾਖੂਬੀ ਨਾਲ ਨਿਭਾਇਆ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News