ਫਲੈਰੋ ਬਰੇਸ਼ੀਆ ''ਚ ਇਕੱਤਰ ਹੋਈਆਂ ਸੰਗਤਾਂ ''ਤੇ ਹੈਲੀਕਾਪਟਰ ਨੇ ਕੀਤੀ ਫੁੱਲਾਂ ਦੀ ਵਰਖਾ
Friday, Apr 17, 2026 - 06:28 PM (IST)
ਮਿਲਾਨ ਇਟਲੀ ( ਸਾਬੀ ਚੀਨੀਆ) ਖਾਲਸਾ ਸਾਜਨਾ ਦਿਹਾੜੇ ਮੌਕੇ ਇਟਲੀ ਦੇ ਸ਼ਹਿਰ ਫਲੈਰੋ ਵਿਖੇ ਸਜਾਏ ਅਲੌਕਿਕ ਨਗਰ ਕੀਰਤਨ 'ਚ ਇਕੱਕਤਰ ਹੋਇਆ ਹਜ਼ਾਰਾਂ ਸੰਗਤਾਂ 'ਤੇ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਇਟਲੀ ਦੇ ਗੁਆਂਢੀ ਦੇਸ਼ਾਂ ਸਵਿਟਜਰਲੈਂਡ , ਆਸਟਰੀਆ, ਫਰਾਂਸ, ਇੰਗਲੈਂਡ,ਜਰਮਨ ਅਤੇ ਬੈਲਜੀਅਮ ਤੋਂ ਸਿੱਖ ਸੰਗਤਾਂ ਵੱਡੀ ਗਿਣਤੀ ਵਿਚ ਪੁੱਜੀਆਂ ਹੋਈਆਂ ਸਨ। ਪੁੱਜੇ ਜੱਥਿਆ ਦੁਆਰਾ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਨਾਲ ਨਿਹਾਲ ਕੀਤਾ ਗਿਆ। ਸੰਗਤਾਂ ਨੇ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਸ਼ਹਿਰ ਦੀ ਪ੍ਰਕਿਰਮਾ ਕੀਤੀ।


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਰਵਾਨਗੀ ਗੁਰਦੁਆਰਾ ਸਾਹਿਬ ਤੋਂ ਮਿੱਥੇ ਸਮੇਂ ਮੁਤਾਬਿਕ ਹੋਈ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦਾ ਭੁਲੇਖਾ ਪਾ ਰਿਹਾ ਸੀ। ਪਾਲਕੀ ਵਾਲੀ ਗੱਡੀ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਫੁੱਲਾਂ ਨਾਲ ਸਜਾਇਆ ਗਿਆ ਸੀ। ਇਟਾਲੀਅਨ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਨਗਰ ਕੀਰਤਨ ਵਾਲੇ ਰਸਤੇ ਨੂੰ ਸਿਰਫ ਤੇ ਸਿਰਫ ਸਿੱਖ ਸੰਗਤਾਂ ਲਈ ਖੋਲ੍ਹਿਆ ਗਿਆ ਸੀ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਲਈ ਲੰਗਰਾਂ ਦੇ ਅਤੁੱਟ ਪ੍ਰਬੰਧ ਕੀਤੇ ਹੋਏ ਸਨ।


ਨਿਹੰਗ ਸਿੰਘਾਂ ਦੁਆਰਾ ਗੱਤਕਾ ਕਲ੍ਹਾ ਦੇ ਜੌਹਰ ਵਿਖਾਏ ਗਏ। ਗੁਰਦੁਆਰਾ ਸਿੰਘ ਸਭਾ ਫਲੈਰੋ ਦੀ ਕਮੇਟੀ ਵੱਲੋਂ ਦੂਰ ਦੁਰਾਡਿਆਂ ਤੋ ਚੱਲਕੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਅੱਗ ਬੁਝਾਊ ਮਹਿਕਮਾ, ਡਾਕਟਰੀ ਟੀਮਾਂ ਸਮੇਤ ਵੱਖ-ਵੱਖ ਡਿਊਟੀਆਂ ਨਿਭਾਉਣ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Related News
ਇਮੀਗ੍ਰੇਸ਼ਨ ਤੇ ਕਾਨੂੰਨੀ ਮੁਸ਼ਕਲਾਂ ਦਾ ਹੋਵੇਗਾ ਹੱਲ, ਇਟਲੀ ਦੇ ਅਪ੍ਰੀਲੀਆ 'ਚ BHV ਸਰਵਿਸਿਜ਼ ਨੇ ਖੋਲ੍ਹਿਆ ਨਵਾਂ ਦਫ਼ਤਰ
