649ਵੇਂ ਪ੍ਰਕਾਸ਼ ਮੌਕੇ ਸਜੇ 23ਵੇਂ ਵਿਸ਼ਾਲ ਨਗਰ ਕੀਰਤਨ ਦੌਰਾਨ ਸਤਿਗੁਰੂ ਰਵਿਦਾਸ ਮਹਾਰਾਜ ਦੇ ਜੈਕਾਰਿਆਂ ਦੀ ਗੂੰਜ

Tuesday, Apr 14, 2026 - 05:00 PM (IST)

649ਵੇਂ ਪ੍ਰਕਾਸ਼ ਮੌਕੇ ਸਜੇ 23ਵੇਂ ਵਿਸ਼ਾਲ ਨਗਰ ਕੀਰਤਨ ਦੌਰਾਨ ਸਤਿਗੁਰੂ ਰਵਿਦਾਸ ਮਹਾਰਾਜ ਦੇ ਜੈਕਾਰਿਆਂ ਦੀ ਗੂੰਜ

ਵਿਚੈਂਸਾ (ਦਲਵੀਰ ਸਿੰਘ ਕੈਂਥ) ਪਿਛਲੇ 2 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦੇ ਦੀਵੇ ਨਾਲ ਚੌਗਿਰਦਾ ਮਹਿਕਾਉਣ ਤੇ ਰੁਸ਼ਨਾਉਣ ਵਾਲਾ ਇਟਲੀ ਦੇ ਸੂਬੇ ਵੈਨੇਤੋ ਦੇ ਸ਼ਹਿਰ ਮੌਨਤੇਕਿਓ ਮਾਜੋਰੇ (ਵਿਚੈਂਸਾ)ਸਥਿਤ ਸ਼੍ਰੀ ਗੁਰੂ ਰਵਿਦਾਸ ਟੈ਼ਪਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੂਹ ਸਤਿਗੁਰੂ ਰਵਿਦਾਸ ਸਭਾਵਾਂ,ਅੰਬੇਦਕਰੀ ਸਭਾਵਾਂ ਅਤੇ ਸਤਿਗੁਰੂ ਰਵਿਦਾਸ ਨਾਮ ਲੇਵਾ ਇਟਲੀ ਦੀ ਸਮੁੱਚੀ ਸੰਗਤ  ਦੇ ਸਹਿਯੋਗ ਨਾਲ ਮਹਾਨ ਕ੍ਰਾਂਤੀਕਾਰੀ, ਯੁੱਗ ਪੁਰਸ਼ ,ਸ਼੍ਰੌਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਬਹੁਤ ਧੂਮ ਧਾਮ, ਸ਼ਰਧਾ ਪੂਰਵਕ ਅਤੇ ਸ਼ਾਨੋ-ਸੌ਼ਕਤ ਨਾਲ ਮਨਾਇਆ ਗਿਆ ਜਿਸ ਵਿਚ ਹਜ਼ਾਰਾ ਸੰਗਤਾਂ ਇਟਲੀ ਦੇ ਕੋਨੇ-ਕੋਨੇ ਤੋਂ ਕਾਫਲਿਆਂ ਦੇ ਰੂਪ ਵਿੱਚ ਗੁਰੂਘਰ ਵਿਖੇ ਨਤਮਸਤਕ ਹੋਈਆਂ । "ਹਰਿ"ਦੇ ਨਿਸ਼ਾਨ ਸਾਹਿਬ ਦੀ ਰਸਮ ਸਮੁੱਚੀਆਂ ਸੰਗਤਾˆ ਵਲੋਂ ਗੁਰੂ ਜੀ ਦੇ ਜੈਕਾਰਿਆˆ ਨਾਲ ਸਾਝੈ ਤੌਰ ਉੱਤੇ ਨਿਭਾਈ ਗਈ।ਇਸ ਆਗਮਨ ਪੁਰਬ ਸਮਾਰੋਹ ਵਿਚ ਗਿਆਨੀ ਸਤਨਾਮ ਸਿੰਘ ਨੇ ਗੁਰੂ ਜੀ ਦੀ ਅੰਮ੍ਰਿਤਬਾਣੀ ਚੋ' ਸ਼ਬਦ ਗਾਇਨ ਕਰਕੇ ਦਰਬਾਰ ਵਿੱਚ ਸ਼ਬਦਾਂ ਦੁਆਰਾ ਭਰਵੀਂ ਹਾਜ਼ਰੀ ਲਗਾਈ।

PunjabKesari

PunjabKesari

ਇਸ ਮੌਕੇ  4 ਯੁੱਗੀ  "ਹਰਿ" ਦੇ ਨਿਸ਼ਾਨੀਆਂ ਦੀ ਅਗਵਾਈ ਵਿੱਚ ਤੇ "ਅੰਮ੍ਰਿਤ ਬਾਣੀ " ਦੀ ਛੱਤਰ ਛਾਇਆ ਹੇਠ 23ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਹੜਾ ਕਿ ਕਿ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਕੇ ਸ਼ਹਿਰ ਮੌਨਤੇਕਿਓ ਦੀ ਪ੍ਰਕਿਰਮਾ ਕਰਦੀ ਵਾਪਸ ਸ਼ਾਮੀ ਗੁਰੂਘਰ ਪਹੁੱਚਿਆ। ਇਸ ਮੌਕੇ ਸੰਗਤਾਂ ਦੇ ਲਗਾਏ ਜੈਕਾਰੇ "ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ" ਨਾਲ ਗੂੰਜ ਉੱਠਿਆ। ਨਗਰ ਕੀਰਤਨ ਦੇ ਵੱਖ-ਵੱਖ ਪੜਾਵਾਂ ਮੌਕੇ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਜਿੱਥੇ ਪ੍ਰਸ਼ਾਦ ਵਰਤਾਏ ਗਏ ਉੱਥੇ ਮਿਸ਼ਨਰੀ ਜੱਥਿਆਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੋ ਹੋਕਾ ਪੂਰੇ ਉਤਸਾਹ ਅਤੇ ਬੁਲੰਦ ਆਵਾਜ਼ ਵਿੱਚ ਦਿੱਤਾ ਗਿਆ।ਇਟਲੀ ਦੇ ਵਿਚੈਂਸਾ ਵਿਖੇ ਗੁਰਪੁਰਬ ਸੰਬਧੀ  ਸਜਿਆ ਇਹ ਨਗਰ ਇਟਲੀ ਭਰ ਵਿੱਚ ਵਿਸੇ਼ਸ ਤੌਰ ਤੇ ਸਮੁੱਚੀਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਹੈ ਕਿਉਂਕਿ ਇਹ ਨਗਰ ਕੀਰਤਨ ਮਿਸ਼ਨਰੀਆਂ ਦਾ ਗੜ੍ਹ ਜਲੰਧਰ ਦੀ ਬੂਟਾ ਮੰਡੀ ਦਾ ਭੁਲੇਖਾ ਪਾਉਂਦਾ ਹੈ ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਬੂਟਾਮੰਡੀ ਵਿੱਚ ਸੰਗਤਾਂ ਦੇ ਵੱਡੇ ਇੱਕਠ ਵੱਲੋਂ ਠਾਠਾਂ ਮਾਰਦੇ ਅਲੌਕਿਕ ਨਜ਼ਾਰਿਆ ਨਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਦਾ ਨਜ਼ਾਰਾ  ਵਿਚੈਂਸਾ ਦੇ ਸ਼ਹਿਰ ਮੌਨਤੇਕਿਓ ਮਜੋਰੇ ਵਿਖੇ ਨਗਰ ਕੀਰਤਨ ਦਾ ਦੇਖਣ ਯੋਗ ਹੁੰਦਾ ਹੈ ਜਿਸ ਨੂੰ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਦਾ ਮਹਾਕੁੰਭ ਵੀ ਕਿਹਾ ਜਾਂਦਾ ਹੈ।

PunjabKesari

PunjabKesari

PunjabKesari

ਇਸ ਪ੍ਰਕਾਸ਼ ਦਿਵਸ ਸਮਾਗਮ ਵਿੱਚ ਪੰਜਾਬ ਦੀ ਧਰਤੀ ਤੋਂ 108 ਸੰਤ ਹਰਵਿੰਦਰ ਦਾਸ ਈਸਪੁਰ ਵਾਲੇ ਤੇ ਮਿਸ਼ਨਰੀ ਪ੍ਰਚਾਰਕ ਭਾਈ ਪ੍ਰਕਾਸ਼ ਸਿੰਘ ਕੋਟਲੀ ਅਮਰੀਕਾ ਵਾਲਿਆਂ ਨੇ ਇਸ ਗੁਰਪੁਰਬ ਸਮਾਗਮ ਮੌਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਉਚਾਰੀ ਇਨਕਲਾਬੀ ਇਲਾਹੀ ਬਾਣੀ ਦੁਆਰਾ ਅੰਡਬਰਵਾਦ,ਪਾਖੰਡਵਾਦ ,ਜਾਤਪਾਤ ਵਿਰੁੱਧ ਅਤੇ ਸਮਾਜਿਕ ਸਮਾਨਤਾ ਦੀ ਬਹਾਲੀ ਲਈ ਕੀਤੇ ਸੰਘਰਸ਼ ਤੋਂ ਜਾਣੂ ਕਰਵਾਇਆ ।ਇਸ ਮੌਕੇ ਵੱਖ-ਵੱਖ ਪ੍ਰਚਾਰਕਾਂ ਨੇ ਆਪਣੀ ਬੁਲੰਦ ਅਵਾਜ਼ ਵਿੱਚ ਇਨਕਲਾਬੀ ਸ਼ਬਦ ਦੁਆਰਾ ਸੰਗਤਾਂ ਨੂੰ ਜਾਗਰੂਕ ਕਰਦਿਆਂ ਮਿਸ਼ਨ ਨਾਲ ਜੁੜਨ ਦਾ ਹੋਕਾ ਵੀ ਦਿੱਤਾ। ਇਸ ਆਗਮਨ ਪੁਰਬ ਸਮਾਗਮ ਵਿੱਚ ਪ੍ਰਸਿੱਧ ਲੋਕ ਗਾਇਕ ਰਣਜੀਤ ਰਾਣਾ ਨੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਆਪਣੀਆਂ ਧਾਰਮਿਕ ਰਚਨਾਵਾਂ ਨਾਲ ਸੰਗਤਾਂ ਵਿੱਚ ਮਿਸ਼ਨ ਪ੍ਰਤੀ ਨਵਾਂ ਜੋਸ਼ ਭਰਿਆ।ਇਸ ਪ੍ਰਕਾਸ਼ ਦਿਹਾੜੇ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਆਗਮਨ ਪੁਰਬ ਦੇ ਸਮਾਰੋਹ ਮੌਕੇ ਹਾਜ਼ਰ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕਿਓ ਮਾਜੋਰੇ (ਵਿਚੈਂਸਾ) ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੈ ਤੌਰ ਤੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਮਾਜ ਅੰਦਰ ਮੌਕੇ ਦੇ ਮਨੂੰਵਾਦੀ ਸਰਮਾਏਦਾਰਾਂ ਅਤੇ ਜਾਤੀ ਅਭਿਮਾਨੀ ਹਾਕਮਾਂ ਦੀਆਂ ਮਨੁੱਖਤਾ ਵਿਰੋਧੀ ਗਤੀਵਿਧੀਆਂ ਦੇ ਵਿਰੁੱਧ ਕੀਤੀਆਂ ਘਾਲਣਾਵਾਂ ਦੀ ਬਦੌਲਤ ਹੀ ਦੁਨੀਆ ਭਰ ਵਿੱਚ ਦਲਿਤ ਸਮਾਜ ਸਮਾਨਤਾ ਅਤੇ ਸਨਮਾਨਿਤ ਜਿੰਦਗੀ ਬਤੀਤ ਕਰ ਰਿਹਾ ਹੈ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਸਦਕਾ ਹੀ ਭਾਰਤ ਦਾ ਅਛੂਤ ਵਰਗ ਸਮਾਜ ਵਿੱਚ ਬਰਾਬਰਤਾ ਦੇ ਹੱਕ ਪ੍ਰਾਪਤ ਕਰ ਸਕਿਆ ਹੈ।ਮਨਾਏ ਇਸ 2 ਰੋਜਾ ਪ੍ਰਕਾਸ਼ ਪੁਰਬ ਮੌਕੇ ਭਾਰਤੀ ਕੌਸਲੇਟ ਜਨਰਲ ਮਿਲਾਨ ਦੇ ਕੌਸਲ ਜਨਰਲ ਸ਼੍ਰੀ ਲਵੱਨਿਆ ਕੁਮਾਰ ਅਤੇ ਕੌਸਲ ਸ਼੍ਰੀ ਅਤੁੱਲ ਚੌਹਾਨ ਵੀ ਨਤਮਸਤਕ ਹੁੰਦਿਆਂ ਹਾਜ਼ਰੀਨ ਸੰਗਤ ਨੂੰ ਗੁਰਪੁਰਬ ਦੀ ਵਿਸ਼ੇਸ ਵਧਾਈ ਦਿੱਤੀ ਇਸ ਆਗਮਨ ਪੁਰਬ ਮੌਕੇ ਸਮੂਹ ਸੇਵਾਦਾਰਾਂ ਅਤੇ ਭਾਰਤੀ ਅੰਬੈਂਸੀ ਮਿਲਾਨ ਦੇ ਸਟਾਫ਼ ਦਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੀ ਬਖ਼ਸੀਸ ਸਿਰੋਪਾਓ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ।ਮਿਸ਼ਨ ਦੇ ਇਸ ਮਹਾਂ ਕੁੰਭ ਦੌਰਾਨ ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਐਸੋਸ਼ੀਏਸ਼ਨ ਇਟਲੀ (ਰਜਿ:)ਵੱਲੋਂ ਮਿਸ਼ਨ ਨੂੰ ਸਮਰਪਿਤ  ਕਿਤਾਬਾਂ ਦਾ ਵਿਸੇ਼ਸ ਸਟਾਲ ਵੀ ਲਗਾਇਆ ਗਿਆ ਤੇ ਯੂਰਪ ਦੀ ਚਰਚਿਤ ਸਮਾਜ ਸੇਵੀ ਸੰਸਥਾ ਬੇਗਮਪੁਰਾ ਏਡ ਇੰਟਰਨੈਸਨਲ (ਰਜਿ:)ਦੇ ਆਗੂਆਂ ਵੀ ਵਿਸ਼ੇਸ਼ ਹਾਜ਼ਰੀ ਲੁਆਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News