24 ਸਾਲਾ ਪੰਜਾਬਣ ਗੁਰਕੋਮਲ ਕੌਰ ਨੇ ਇਟਲੀ ‘ਚ ਮਾਪਿਆਂ ਸਮੇਤ ਚਮਕਾਇਆ ਭਾਰਤ ਦਾ ਨਾਮ

Thursday, Apr 16, 2026 - 10:56 AM (IST)

24 ਸਾਲਾ ਪੰਜਾਬਣ ਗੁਰਕੋਮਲ ਕੌਰ ਨੇ ਇਟਲੀ ‘ਚ ਮਾਪਿਆਂ ਸਮੇਤ ਚਮਕਾਇਆ ਭਾਰਤ ਦਾ ਨਾਮ

ਰੋਮ (ਦਲਵੀਰ ਸਿੰਘ ਕੈਂਥ) ਇਟਲੀ ਦੇ ਭਾਰਤੀ ਗੱਭਰੂ ਤੇ ਮੁਟਿਆਰਾਂ ਜਿਸ ਸ਼ਿੱਦਤ ਤੇ ਸੁਹਿਰਦਤਾ ਨਾਲ ਵੱਖ-ਵੱਖ ਖੇਤਰਾਂ ਵਿੱਚ ਕਾਮਯਾਬੀ ਦੇ ਨਵੇਂ ਪੂਰਨੇ ਪਾ ਰਹੇ ਹਨ ਉਸ ਤੋਂ ਹੁਣ ਸਹਿਜੇ ਇਹ ਅੰਦਾਜ਼ਾ ਲੱਗਣਾ ਸ਼ੁਰੂ ਹੋ ਗਿਆ ਹੈ ਇਟਲੀ ਵਿੱਚ ਭਾਰਤੀਆਂ ਦਾ ਸੁਨਹਿਰੀ ਇਤਿਹਾਸਕ ਆਧਿਆਏ ਲਿਖ ਹੋਣਾ ਸ਼ੁਰੂ ਹੋ ਗਿਆ ਹੈ। ਇਸੇ ਲੜੀ ਤਹਿਤ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਪਿੰਡ ਪੱਖੋਵਾਲ ਦੀ ਧੀ ਰਾਜਧਾਨੀ ਰੋਮ ਤੇ ਜਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਦੀ ਜੰਮਪਲ ਪੰਜਾਬੀ ਮੁਟਿਆਰ ਗੁਰਕੋਮਲ ਕੌਰ ਨੇ ਅਪਣੇ ਪਰਿਵਾਰ ਦੇ ਨਾਲ-ਨਾਲ ਪੂਰੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਗੁਰਕੋਮਲ ਕੌਰ ਨੇ ਮੈਡੀਕਲ ਯੂਨੀਵਰਸਿਟੀ ਤੋ ਬੀਤੇ ਮਹੀਨੇ ਨਰਸਿੰਗ ਦੀ ਅੱਵਲ ਦਰਜੇ ਦੀ ਮਾਸਟਰ ਡਿਗਰੀ ਯੂਨੀਵਰਸਿਟੀ ਹਸਪਤਾਲ ਕੈਂਪਸ ਬਾਇਓ ਮੈਡੀਕਲ ਰੋਮ ਤੋਂ ਹਾਸਲ ਕੀਤੀ।

PunjabKesari

ਇਸ ਸਬੰਧੀ ਗੁਰਕੌਮਲ ਕੌਰ ਦੇ ਪਿਤਾ ਗੁਰਪ੍ਰੀਤ ਸਿੰਘ ਤੇ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦਾ ਜਨਮ ਭਾਵੇ ਇਟਲੀ ਦਾ ਹੈ ਪਰ ਪਰਿਵਾਰ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਹੈ। ਉਨ੍ਹਾਂ ਦੱਸਿਆ ਗੁਰਕੋਮਲ ਨੇ ਮੁਢਲੀ ਸਿੱਖਿਆ ਅਪ੍ਰੀਲੀਆ ਸ਼ਹਿਰ ਦੇ ਵੱਖ ਵੱਖ-ਵੱਖ ਸਕੂਲਾਂ ਤੋ ਪ੍ਰਾਪਤ ਕੀਤੀ ਤੇ ਗੁਰਕੋਮਲ ਸੁਰੂ ਤੋ ਹੀ ਪੜ੍ਹਾਈ ਵਿੱਚ ਮੋਹਰੀ ਰਹੀ ਹੈ , ਬਾਅਦ ਵਿੱਚ ਯੂਨੀਵਰਸਿਟੀ ਰੋਮ ਤੋ ਮੈਡੀਕਲ ਸਿੱਖਿਆ ਪ੍ਰਾਪਤ ਕਰਕੇ ਅੱਜ ਉਸ ਮੁਕਾਮ ਤੱਕ ਪਹੁੰਚ ਗਈ ਜਿਸ ਦਾ ਉਹਨਾਂ ਸੁਪਨਾ ਦੇਖਿਆ ਸੀ।ਉਹਨਾਂ ਅੱਗੇ ਦੱਸਿਆ ਜਿਹੜੇ ਸਮੇ ਉਹ ਇਟਲੀ ਵਿੱਚ ਆਏ ਸਨ ਉਦੋਂ  ਇਹੀ ਸੋਚਿਆ ਸੀ ਕਿ ਜਿਹੜੇ ਹਲਾਤਾਂ ਵਿੱਚੋ ਅਸੀ ਗੁਜਰ ਕੇ ਕਾਮਯਾਬੀ ਹਾਸਲ ਕੀਤੀ ਉਨ੍ਹਾਂ ਹਲਾਤਾਂ ਵਿੱਚ ਅਪਣੇ ਬੱਚਿਆਂ ਨੂੰ ਨਹੀ ਪੈਣ ਦੇਣਾ ਪਰ ਅੱਜ ਮਾਣ ਹੈ ਕਿ ਸਾਡੀ ਧੀ ਰਾਣੀ ਜਿਸ ਨੂੰ ਅਸੀ ਪੁੱਤਾਂ ਵਾਂਗ ਪਿਆਰ ਕਰਦੇ ਹਾਂ ਉਸ ਨੇ ਕਾਮਯਾਬ ਹੋ ਕੇ ਸਾਡਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।

PunjabKesari

ੜ੍ਹੋ ਇਹ ਅਹਿਮ ਖ਼ਬਰ- ਮਹਿੰਗਾਈ ਦਾ ਵੱਡਾ ਝਟਕਾ! ਡੀਜ਼ਲ ਅਤੇ ਮਿੱਟੀ ਦੇ ਤੇਲ ਦੀਆਂ ਕੀਮਤਾਂ 'ਚ 30 ਰੁਪਏ ਦਾ ਵਾਧਾ

ਦੂਜੇ ਪਾਸੇ ਗੁਰਕੋਮਲ ਨੇ ਕਿਹਾ ਕਿ ਮੈਂ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਜੀ ਨੂੰ ਦਿੰਦੀ ਹਾਂ ਕਿਉਂਕਿ ਉਨ੍ਹਾਂ ਨੇ ਉਸ ਦੇ ਇਰਾਦਿਆਂ ਨੂੰ ਇਨ੍ਹਾਂ ਮਜ਼ਬੂਤ ਬਣਾਇਆ ਕਿ ਉਹ ਇਸ ਮੁਕਾਮ 'ਤੇ ਪਹੁੰਚਣ ਵਿੱਚ ਸਫਲ ਹੋਈ ।ਅਪਣੇ ਸੁਨੇਹੇ ਵਿੱਚ ਗੁਰਕੋਮਲ ਕੌਰ ਨੇ ਇਟਲੀ ਵਿੱਚ ਵਸਦੇ ਪੰਜਾਬੀਆਂ ਨੂੰ ਕਿਹਾ ਕਿ ਖਾਸ ਕਰਕੇ ਇਸ ਦੇਸ਼ ਵਿੱਚ ਜਿੱਥੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਮਾਣ ਸਨਮਾਨ ਮਿਲਦਾ ਹੈ ਇੱਥੇ ਤੁਸੀਂ ਵੀ ਖਾਸ ਤੌਰ 'ਤੇ ਧੀਆਂ ਨੂੰ ਬਰਾਬਰ ਦਾ ਮਾਣ ਸਤਿਕਾਰ ਤੇ ਪੜ੍ਹਾਈ ਵਿੱਚ ਖੁੱਲ੍ਹ ਦਿਓ ਤਾਂ ਜੋ ਉਹ ਅਪਣੀ ਪੜ੍ਹਾਈ ਦੇ ਸਹਾਰੇ ਉਸ ਮੁਕਾਮ ਤੱਕ ਪਹੁੰਚਣ ਵਿੱਚ ਕਾਮਯਾਬ ਹੋਣ ਜੋ ਉਹਨਾਂ ਨੇ ਸੋਚਿਆ ਹੋਵੇ ਕਿਉਂਕਿ ਅੱਜ ਦੇ ਦੌਰ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ । 
ਇਟਲੀ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਬਹੁ ਗਿਣਤੀ ਔਰਤਾਂ ਦੀ ਦੇਖੀ ਜਾਂਦੀ ਹੈ । ਇਸ ਕਰਕੇ ਕੁੜੀਆਂ ਨੂੰ ਬਣਦਾ ਮਾਣ ਸਨਮਾਨ ਜਰੂਰ ਦੇਣਾ ਚਾਹੀਦਾ ਹੈ। ਉਨ੍ਹਾਂ ਅਪਣੇ ਸੁਨੇਹੇ ਵਿੱਚ ਕਿਹਾ ਕਿ ਜੇਕਰ ਕਿਸੇ ਵੀ ਕੁੜੀ ਨੂੰ ਮੈਡੀਕਲ ਖੇਤਰ ਬਾਰੇ ਸਹਾਇਤਾ ਦੀ ਲੋੜ ਹੋਵੇ ਉਹ ਹਮੇਸ਼ਾ ਉਨ੍ਹਾਂ ਨੂੰ ਸਲਾਹ ਮਸ਼ਵਰਾ ਦੇਣ ਲਈ ਤਿਆਰ ਹੈ  ਜ਼ਿਕਰਯੋਗ ਹੈ ਕਿ ਗੁਰਕੋਮਲ ਕੌਰ ਅੱਜ ਕੱਲ ਪੌਲੀਕਲੀਨਿਕੋ ਕੈਪਸ਼ ਬਾਇਓ ਮੈਡੀਕੋ ਦੀ ਰੋਮ ਹਸਪਤਾਲ ਵਿੱਚ ਅਪਰੇਸ਼ਨ ਸੈਂਟਰ ਵਿੱਚ ਸਰਜਨ ਡਾਕਟਰਾਂ ਨਾਲ ਸਕਰੱਬ ਨਰਸ ਦੀ ਭੂਮਿਕਾ ਨਿਭਾ ਕੇ ਨੌਕਰੀ ਕਰ ਰਹੀ ਹੈ। ਜੋ ਕਿ ਬਹੁਤ ਹੀ ਕਾਬਲੇ ਤਾਰੀਫ਼ ਹੈ। ਦੂਜੇ ਪਾਸੇ ਬੀਤੇ ਦਿਨੀ ਭਾਰਤੀ ਦੂਤਾਵਾਸ ਤੇ ਐਸਜੀਪੀਸੀ ਵੱਲੋਂ ਸਾਂਝੇ ਤੌਰ 'ਤੇ ਵਿਸਾਖੀ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਵਿੱਚ ਉਨ੍ਹਾਂ ਵੱਲੋਂ ਕਾਮਯਾਬੀ ਪ੍ਰਾਪਤ ਵਾਲੇ 4 ਭਾਰਤੀ ਵਿਦਿਆਰਥੀਆਂ ਨੂੰ ਰਾਜਦੂਤ ਮੈਡਮ ਵਾਣੀ ਰਾਓ ਵਲੋ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ ਤਾ ਜੋ ਇਨ੍ਹਾਂ ਵੱਲ ਦੇਖ ਕੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਭਾਰਤੀ ਬੱਚੇ ਸੇਧ ਲੈ ਕੇ ਕਾਮਯਾਬੀ ਪ੍ਰਾਪਤ ਕਰ ਸਕਣ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News