ਅੰਬੇਡਕਰ ਸਾਹਿਬ ਜੀ ਦੇ 135ਵੇਂ ਜਨਮ ਦਿਨ ''ਤੇ ਵਿਸ਼ੇਸ਼ ਸਮਾਗਮ ਫਸਦੋਨਦੋ ਦੀ ਕਰੇਜੋ ਵਿਖੇ 26 ਅਪ੍ਰੈਲ ਨੂੰ

Wednesday, Apr 22, 2026 - 05:23 PM (IST)

ਅੰਬੇਡਕਰ ਸਾਹਿਬ ਜੀ ਦੇ 135ਵੇਂ ਜਨਮ ਦਿਨ ''ਤੇ ਵਿਸ਼ੇਸ਼ ਸਮਾਗਮ ਫਸਦੋਨਦੋ ਦੀ ਕਰੇਜੋ ਵਿਖੇ 26 ਅਪ੍ਰੈਲ ਨੂੰ

ਰੋਮ (ਇਟਲੀ ),ਟੇਕ ਚੰਦ ਜਗਤਪੁਰ - ਭਾਰਤੀ ਸੰਵਿਧਾਨ ਦੇ ਨਿਰਮਾਤਾ ਗਰੀਬਾਂ ਦੇ ਹਮਦਰਦ ਭਾਰਤ ਰਤਨ ਡਾ ਅੰਬੇਡਕਰ ਸਾਹਿਬ ਜੀ ਦੇ 135ਵੇਂ ਜਨਮ ਦਿਨ 'ਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਆਯੋਜਨ ਫੌਸਦੋਨਦੋ ਦੀ ਕਰੇਜੋ ਵਿਖੇ 26 ਅਪ੍ਰੈਲ ਦਿਨ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਧਰਮ ਸਥਾਨ ਰਿਜੋਈਮਿਲੀਆ ਵਲੋਂ ਕੀਤਾ ਜਾਵੇਗਾ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸ੍ਰੀ ਕਸ਼ਮੀਰ ਲਾਲ ਮਹਿੰਮੀ ਅਤੇ ਗਾਇਕ ਪੰਮਾ ਲਧਾਣਾ ਨੇ ਦੱਸਿਆ ਕਿ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪ ਦੇ ਭੋਗ ਉਪਰੰਤ ਜਿੱਥੇ ਵੱਖ-ਵੱਖ ਬੁਲਾਰੇ ਸਮਾਗਮ ਨੂੰ ਸੰਬੋਧਨ ਕਰਨਗੇ ,ਉੱਥੇ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸੰਤ ਹਰਵਿੰਦਰ ਦਾਸ ਈਸਪੁਰ ਵਾਲੇ ਵੀ ਆਪਣੇ ਪ੍ਰਵਚਨ ਸੰਗਤਾਂ ਨਾਲ ਸਾਂਝੇ ਕਰਨਗੇ। ਇਸ ਮੌਕੇ 'ਤੇ ਪ੍ਰਸਿੱਧ ਗਾਇਕ ਸੰਦੀਪ ਲੋਈ ਵੀ ਕ੍ਰਾਂਤੀਕਾਰੀ ਗੀਤਾਂ ਰਾਹੀਂ ਸੰਗਤਾਂ ਦੇ ਰੂਬਰੂ ਹੋਣਗੇ। ਇਸ ਮੌਕੇ 'ਤੇ ਉਹਨਾਂ ਦੇ ਨਾਲ ਰੇਸ਼ਮ ਬੱਧਣ ਮਹਿੰਦਰ ਪਾਲ ਅਤੇ ਗਾਇਕ ਦੀਪ ਇਟਲੀ ਆਦਿ ਨਾਲ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Vandana

Content Editor

Related News