ਸੜਕਾਂ 'ਤੇ ਮਰੇ ਹੋਏ ਜਾਨਵਰਾਂ ਨਾਲ 'ਘਿਨੌਣਾ ਕੰਮ' ਕਰਦੀ ਇਹ ਔਰਤ, ਜਾਣੋ ਕਿਉਂ ਕਰਦੀ ਹੈ ਅਜਿਹਾ

12/06/2023 12:55:49 AM

ਇੰਟਰਨੈਸ਼ਨਲ ਡੈਸਕ : ਸੜਕਾਂ 'ਤੇ ਜਾਨਵਰਾਂ ਦੇ ਹਾਦਸਿਆਂ ਦੀਆਂ ਘਟਨਾਵਾਂ ਆਮ ਹਨ। ਕਈ ਵਾਰ ਵਾਹਨਾਂ ਦੀ ਲਪੇਟ 'ਚ ਆਉਣ ਕਾਰਨ ਇਹ ਜਾਨਵਰ ਮਰ ਵੀ ਜਾਂਦੇ ਹਨ। ਇਨ੍ਹਾਂ ਮਰੇ ਹੋਏ ਪਸ਼ੂਆਂ ਨੂੰ ਕੁਝ ਲੋਕ ਸੜਕ 'ਚੋਂ ਚੁੱਕ ਕੇ ਸਾਈਡ 'ਤੇ ਰੱਖ ਦਿੰਦੇ ਹਨ, ਜਦਕਿ ਕੁਝ ਲੋਕ ਜ਼ਮੀਨ ਵਿੱਚ ਦੱਬ ਦਿੰਦੇ ਹਨ ਪਰ ਅੱਜ-ਕੱਲ੍ਹ ਇਕ ਔਰਤ ਸੁਰਖੀਆਂ ਵਿੱਚ ਹੈ, ਜੋ ਸੜਕਾਂ 'ਤੇ ਮਰੇ ਹੋਏ ਜਾਨਵਰਾਂ/ਪਸ਼ੂਆਂ ਨੂੰ ਖਾ ਹੀ ਜਾਂਦੀ ਹੈ।

ਅਮਰੀਕਾ ਦੇ ਓਰੇਗਨ ਦੀ ਰਹਿਣ ਵਾਲੀ 32 ਸਾਲਾ ਇਸ ਔਰਤ ਦਾ ਨਾਂ ਮੈਂਡਰਸ ਬਰਨੇਟ (Manders Barnett) ਹੈ। ਮੈਂਡਰਸ ਇਹ ਦਾਅਵਾ ਕਰਨ ਤੋਂ ਬਾਅਦ ਆਨਲਾਈਨ ਸੁਰਖੀਆਂ ਵਿੱਚ ਆ ਗਈ ਹੈ ਕਿ ਉਹ 24 ਘੰਟੇ ਬਾਹਰ ਹੀ ਰਹਿੰਦੀ ਹੈ ਅਤੇ ਰੋਡਕਿਲ ਯਾਨੀ ਸੜਕਾਂ 'ਤੇ ਮਰੇ ਹੋਏ ਜਾਨਵਰਾਂ ਨੂੰ ਵੀ ਖਾਂਦੀ ਹੈ। ਨਿਊਯਾਰਕ ਪੋਸਟ ਦੀ ਇਕ ਰਿਪੋਰਟ ਮੁਤਾਬਕ ਮੈਂਡਰਸ ਪਿਛਲੇ 4 ਸਾਲਾਂ ਤੋਂ ਇਕ ਖਾਨਾਬਦੋਸ਼ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ ਤੇ ਆਧੁਨਿਕ ਦੁਨੀਆ ਦੇ ਜਾਲ ਤੋਂ ਬਚਣ ਲਈ ਇਕ ਤੰਬੂ ਵਿੱਚ ਰਹਿ ਰਿਹਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਦਾ ਦਿਲ ਅਤੇ ਆਤਮਾ ਪ੍ਰਕਿਰਤੀ ਵਿੱਚ ਹੈ।

ਇਹ ਵੀ ਪੜ੍ਹੋ : 5 ਸਾਲ ਦੇ ਇੰਤਜ਼ਾਰ ਤੋਂ ਬਾਅਦ ਭਾਰਤ ਪਹੁੰਚੀ ਪਾਕਿਸਤਾਨੀ 'ਲਾੜੀ', ਜਨਵਰੀ 'ਚ ਕਰੇਗੀ ਵਿਆਹ

ਨੌਕਰੀ ਛੱਡ ਬਣ ਗਈ ਖਾਨਾਬਦੋਸ਼

ਮੈਂਡਰਸ ਨੇ ਦੱਸਿਆ ਕਿ ਉਸ ਨੇ ਜੁਲਾਈ 2019 ਵਿੱਚ ਆਪਣਾ ਖਾਨਾਬਦੋਸ਼ ਜੀਵਨ ਸ਼ੁਰੂ ਕੀਤਾ ਸੀ, ਜਦੋਂ ਉਸ ਦੀ ਮੁਲਾਕਾਤ ਇਕ ਵਿਅਕਤੀ ਨਾਲ ਹੋਈ, ਜੋ 6 ਸਾਲਾਂ ਤੋਂ ਘੋੜੇ 'ਤੇ ਸਫ਼ਰ ਕਰ ਰਿਹਾ ਸੀ। ਮੈਂਡਰਸ ਉਸ ਦੀ ਜੀਵਨਸ਼ੈਲੀ ਤੋਂ ਇੰਨਾ ਪ੍ਰਭਾਵਿਤ ਹੋਈ ਕਿ ਉਸ ਨੇ ਵਾਈਲਡ ਲਾਈਫ ਟੈਕਨੀਸ਼ੀਅਨ ਦੀ ਨੌਕਰੀ ਛੱਡ ਦਿੱਤੀ ਅਤੇ ਉਸ ਦੇ ਨਾਲ ਜੁੜ ਗਈ। ਕਰੀਬ ਢਾਈ ਸਾਲ ਉਸ ਨਾਲ ਬਿਤਾਏ। ਇਸ ਸਮੇਂ ਦੌਰਾਨ ਉਸ ਨੇ ਇਡਾਹੋ ਤੋਂ ਓਰੇਗਨ ਤੱਕ 500 ਮੀਲ ਦਾ ਸਫ਼ਰ ਕੀਤਾ। ਹਾਲਾਂਕਿ, ਬਾਅਦ ਵਿੱਚ ਉਹ ਵੱਖ ਹੋ ਗਏ। ਹੁਣ ਮੈਂਡਰਸ ਇਕੱਲੀ ਰਹਿੰਦੀ ਹੈ।

ਉਹ ਦੱਸਦੀ ਹੈ ਕਿ ਉਹ ਖਾਣਾ ਪਕਾਉਣ ਲਈ ਲੱਕੜ ਦੇ ਚੁੱਲ੍ਹੇ ਦੀ ਵਰਤੋਂ ਕਰਦੀ ਹੈ, ਜਦੋਂ ਕਿ ਉਹ ਨਹਾਉਣ ਅਤੇ ਕੱਪੜੇ ਧੋਣ ਲਈ ਖੂਹ ਦੇ ਪਾਣੀ ਦੀ ਵਰਤੋਂ ਕਰਦੀ ਹੈ। ਇਸ ਤੋਂ ਇਲਾਵਾ ਉਹ ਆਪਣੇ ਫੋਨ ਨੂੰ ਚਾਰਜ ਕਰਨ ਲਈ ਸੋਲਰ ਬੈਟਰੀ ਵਰਤਦੀ ਹੈ ਪਰ ਖਾਸ ਗੱਲ ਇਹ ਹੈ ਕਿ ਉਹ ਕਦੇ ਵੀ ਆਪਣੇ ਮੋਬਾਇਲ 'ਤੇ ਟੀਵੀ ਨਹੀਂ ਦੇਖਦੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News