ਲਾਹੌਰ : ਪਿਓ ਨੇ ਆਪਣੀਆਂ ਦੋ ਨਾਬਾਲਗ ਬੇਟੀਆਂ ਚੀਨੀਆਂ ਨੂੰ ਵੇਚੀਆਂ

02/22/2019 7:58:17 PM

ਲਾਹੌਰ— ਸ਼ਹਿਰ ਦੇ ਇਲਾਕਾ ਸ਼ੈਲਰ ਚੌਕ ਨੇੜੇ ਮਾਈ ਕੰੰਬੀ ਵਾਲੀ ਮਸਜ਼ਿਦ ਨੇੜੇ ਰਹਿਣ ਵਾਲੇ ਇਕ ਵਿਅਕਤੀ ਵਲੋਂ ਆਪਣੀਆਂ ਦੋ ਨਾਬਾਲਕ ਬੇਟੀਆਂ 5 ਲੱਖ ਰੁਪਏ 'ਚ ਚੀਨੀ ਮਰਦਾਂ ਕੋਲ ਵੇਚਣ ਦੀ ਖ਼ਬਰ ਮਿਲੀ ਹੈ। ਬੱਚੀਆਂ ਦੀ ਉਮਰ ਕ੍ਰਮਵਾਰ 13 ਸਾਲ (ਉਫਰਾ) ਅਤੇ 15 ਸਾਲਾ (ਅਕਸਾ) ਦੱਸੀ ਜਾ ਰਹੀ ਹੈ। ਇਸ ਸਬੰਧ 'ਚ ਥਾਣੇਦਾਰ ਸ਼ਾਲੀਮਾਰ ਨੇ ਕਿਹਾ ਹੈ ਕਿ ਬੱਚੀਆਂ ਦਾ ਪਿਤਾ ਅਸ਼ਟਾਮ ਦੇ ਗਿਆ ਹੈ ਕਿ ਉਹ ਇਨ੍ਹਾਂ ਚੀਨੀ ਮਰਦਾਂ ਨੂੰ ਮੁਸਲਮਾਨ ਬਣਾ ਕੇ ਇਨ੍ਹਾਂ ਨਾਲ ਵਿਆਹ ਕਰ ਰਿਹਾ ਹੈ ਤੇ ਮੇਰੀਆਂ ਬੇਟੀਆਂ ਵਿਆਹ ਕਰਨ ਦੀ ਉਮਰ ਦੀਆਂ ਹਨ। ਉਧਰ ਬੱਚੀਆਂ ਦੇ ਚਾਚਿਆਂ ਨੇ ਕਿਹਾ ਕਿ ਅਸੀਂ ਪਤਾ ਕੀਤਾ ਹੈ ਅਤੇ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਉਨ੍ਹਾਂ ਦਾ ਭਰਾ 5 ਲੱਖ ਰੁਪਏ ਬਦਲੇ ਆਪਣੀਆਂ ਬੇਟੀਆਂ ਨੂੰ ਦੇਣ ਲਈ ਤਿਆਰ ਹੋ ਗਿਆ ਹੈ। ਦਰਅਸਲ ਸ਼ਹਿਰ 'ਚ ਇਕ ਗਿਰੋਹ ਸਰਗਰਮ ਹੈ, ਜਿਹੜਾ ਬੱਚੀਆਂ ਨੂੰ ਵਿਆਹ ਦੇ ਨਾਂ 'ਤੇ ਖਰੀਦ ਕੇ ਵਿਦੇਸ਼ਾਂ 'ਚ ਵੇਚ ਦਿੰਦਾ ਹੈ।


Hardeep kumar

Content Editor

Related News