ਅੱਗ ਬੁਝਾਉਂਦੇ ਹੋਏ ਚਪੇਟ 'ਚ ਆਇਆ ਪਿਓ, ਸੜਦਾ ਦੇਖ ਨਾ ਰਹਿ ਹੋਇਆ ਤਾਂ ਪੁੱਤ ਨੇ ਵੀ ਮਾਰੀ ਛਾਲ
Saturday, May 18, 2024 - 04:26 AM (IST)

ਜੋਗਿੰਦਰਨਗਰ (ਵਿਨੋਦ)- ਇਲਾਕੇ ਦੀ ਭਰਾੜੂ ਪੰਚਾਇਤ ਦੇ ਅਲਗਾਬਾੜੀ ਪਿੰਡ ’ਚ ਹੋਏ ਅਗਨੀ ਕਾਂਡ ’ਚ 70 ਸਾਲਾ ਵਿਅਕਤੀ ਦੀ ਝੁਲਸਣ ਨਾਲ ਮੌਤ ਹੋ ਗਈ। ਇਸ ਤੋਂ ਇਲਾਵਾ ਪਿਤਾ ਨੂੰ ਬਚਾਉਣ ਲਈ ਅੱਗ ਵਿਚ ਛਾਲ ਮਾਰਨ ਵਾਲਾ ਪੁੱਤਰ ਵੀ ਝੁਲਸ ਗਿਆ।
ਇਹ ਹਾਦਸਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਅਲਗਾਬਾੜੀ ਦਾ ਰਹਿਣ ਵਾਲਾ ਅਨਿਰੁੱਧ ਚੌਧਰੀ ਆਪਣੇ ਗਊ ਸ਼ਾਲਾ ਦੀ ਛੱਤ ’ਚ ਰੱਖੀ ਤੂੜੀ ’ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਖੁਦ ਵੀ ਅੱਗ ਦੀ ਲਪੇਟ ’ਚ ਆ ਗਿਆ।
ਇਹ ਵੀ ਪੜ੍ਹੋ- ਮਿਲ ਗਏ 'ਤਾਰਕ ਮਹਿਤਾ...' ਵਾਲੇ 'ਸੋਢੀ ਭਾਜੀ', ਖ਼ੁਦ ਦੱਸੀ 'ਗਾਇਬ' ਹੋਣ ਦੀ ਵਜ੍ਹਾ, ਤੁਸੀਂ ਵੀ ਰਹਿ ਜਾਓਗੇ ਹੈਰਾਨ
ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਨਾਲ ਲੱਗਦੇ ਸਰਸਵਤੀ ਵਿਦਿਆ ਮੰਦਰ ਸਕੂਲ ਦੇ ਸਟਾਫ਼ ਅਤੇ ਬੱਚਿਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਸਕੇ ਤੇ ਵਿਅਕਤੀ ਦੀ ਅੱਗ 'ਚ ਸੜ ਕੇ ਮੌਤ ਹੋ ਗਈ, ਉੱਥੇ ਹੀ ਉਸ ਨੂੰ ਸੜਦਾ ਹੋਇਆ ਦੇਖ ਕੇ ਬਚਾਉਣ ਲਈ ਜਾਣ ਵਾਲੇ ਉਸ ਦੇ ਪੁੱਤਰ ਨੂੰ ਵੀ ਅੱਗ ਨੇ ਆਪਣੀ ਚਪੇਟ 'ਚ ਲੈ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਆਪਣੇ ਹੀ ਟਰੱਕ ਕਾਰਨ ਦਰਦਨਾਕ ਤਰੀਕੇ ਨਾਲ ਗਈ ਡਰਾਈਵਰ ਦੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e