ਕਰੀਬ 2 ਸਾਲ ਪਹਿਲਾਂ ਦੋ ਪਾਕਿਸਤਾਨੀ ਨਾਬਾਲਗ ਬੱਚੇ ਪਹੁੰਚੇ ਸੀ ਭਾਰਤ, ਹੁਣ ਇੰਝ ਹੋਈ ਵਤਨ ਵਾਪਸੀ
Sunday, Apr 28, 2024 - 06:21 PM (IST)
ਫ਼ਰੀਦਕੋਟ (ਰਾਜਨ)-ਸਥਾਨਕ ਬਾਲ ਸੁਧਾਰ ਘਰ ਵਿੱਚੋਂ ਪਾਕਿਸਤਾਨ ਵਤਨ ਵਾਪਸੀ ਲਈ ਦੋ ਪਾਕਿਸਤਾਨੀ ਬੱਚੇ ਅੱਬਾਸ ਹਸਨ ਅਤੇ ਜ਼ਾਹਿਤ ਅੱਬਾਸ ਨੂੰ ਰਵਾਨਾ ਕੀਤਾ ਗਿਆ ਹੈ। ਪਹਿਲਾਂ ਕਾਨੂੰਨੀ ਅੜਚਨਾਂ ਕਰਕੇ ਅਟਾਰੀ ਬਾਰਡਰ ਤੋਂ ਮੁੜ ਬਾਲ ਸੁਧਾਰ ਘਰ ਫ਼ਰੀਦਕੋਟ ਲਿਆਂਦੇ ਜਾਣ ਦੀ ਸੂਰਤ ਵਿੱਚ ਮਾਯੂਸੀ ਮਹਿਸੂਸ ਹੋ ਰਹੀ ਸੀ, ਹੁਣ ਉਨ੍ਹਾਂ ਦੀ ਖ਼ੁਸ਼ੀ ਦਾ ਉਸ ਸਮੇਂ ਕੋਈ ਠਿਕਾਣਾ ਨਹੀਂ ਰਿਹਾ ਜਦੋਂ ਮਾਨਯੋਗ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਵਜੋਤ ਕੌਰ ਦੇ ਵਿਸ਼ੇਸ਼ ਯਤਨਾਂ ਸਦਕਾ ਸਬੰਧਤ ਕਾਨੂੰਨੀ ਅੜਚਣ ਦੂਰ ਕਰਵਾ ਕੇ ਦੋਵਾਂ ਬੱਚਿਆਂ ਇਹਨਾਂ ਦੇ ਵਤਨ ਪਾਕਿਸਤਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਕਰਿਆਣੇ ਦੀ ਦੁਕਾਨ 'ਚ ਲੱਗੀ ਅੱਗ ਨੇ ਮਚਾਈ ਤਬਾਹੀ, ਦੁਕਾਨ ਮਾਲਕ ਦੀ ਹੋਈ ਮੌਤ
ਦੱਸਣਯੋਗ ਹੈ ਕਿ ਇਹ ਨਾਬਾਲਗ ਬੱਚੇ ਬੀਤੀ 31 ਅਗਸਤ 2022 ਨੂੰ ਗਲਤੀ ਨਾਲ ਭਾਰਤ-ਪਾਕਿ ਸੀਮਾ ਦੇ ਨਿਯਮਾਂ ਦੀ ਉਲੰਘਣਾ ਕਰ ਬੈਠੇ ਸਨ। ਜਿਸਦਾ ਸੰਤਾਪ ਇਹਨਾਂ ਨੂੰ ਆਪਣੇ ਵਤਨ ਅਤੇ ਮਾਪਿਆਂ ਤੋਂ ਦੂਰ ਰਹਿਕੇ ਕਰੀਬ 20 ਮਹੀਨੇ ਭੁਗਤਣਾ ਪਿਆ। ਇਹਨਾਂ ਬੱਚਿਆਂ ਨੂੰ ਮਹੀਨਾ ਅਪ੍ਰੈਲ 2023 ਵਿੱਚ ਅਦਾਲਤ ਨੇ ਬਰੀ ਕਰ ਦਿੱਤਾ ਸੀ, ਜਿਸਤੋਂ ਬਾਅਦ ਲਗਾਤਾਰ ਇਹ ਆਪਣੀ ਵਤਨ ਵਾਪਸੀ ਦੀ ਊਡੀਕ ਲਾਈ ਬੈਠੇ ਸਨ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਸੁਨਿਆਰੇ ਦੀ ਦੁਕਾਨ ਦੇ ਨੌਕਰ ਨੇ 3 ਕਰੋੜ ਦੇ ਗਹਿਣੇ ਕੀਤੇ ਚੋਰੀ (ਵੀਡੀਓ)
ਇਹ ਵੀ ਦੱਸਣਯੋਗ ਹੈ ਕਿ ਇਹਨਾਂ ਦੀ ਰਿਹਾਈ ਦੇ ਯਤਨਾ ਵਿੱਚ ਉਸ ਵੇਲੇ ਤੇਜ਼ੀ ਆਈ ਸੀ ਜਦੋਂ ਕੁਝ ਸਮਾਂ ਪਹਿਲਾਂ ਮਾਨਯੋਗ ਮਿਸਟਰ ਜਸਟਿਸ ਐੱਨ.ਐੱਸ.ਸ਼ੇਖਾਵਤ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਸਥਾਨਕ ਬਾਲ ਘਰ ਦਾ ਦੌਰਾ ਕੀਤਾ ਸੀ। ਜਾਣਕਾਰੀ ਅਨੁਸਾਰ ਇਨ੍ਹਾਂ ਪਾਕਿ ਬੱਚਿਆਂ ਨੂੰ ਹੁਣ ਵਾਹਗਾ ਬਾਰਡਰ ਰਾਹੀਂ ਪਾਕਿ ਪ੍ਰਸਾਸ਼ਨ ਹਵਾਲੇ ਕਰ ਦਿੱਤਾ ਜਾਵੇਗਾ। ਬੱਚਿਆਂ ਦੇ ਰਵਾਨਾ ਹੋਣ ਤੋਂ ਪਹਿਲਾਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਨਵਜੋਤ ਕੌਰ ਅਤੇ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ, ਜਾਂਚ 'ਚ ਜੁਟੀ ਪੁਲਸ (ਵੀਡੀਓ)
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8