ਚੂਰਾ ਪੋਸਤ ਸਮੇਤ ਪਿਓ-ਪੁੱਤ ਗ੍ਰਿਫਤਾਰ
Thursday, May 09, 2024 - 06:20 PM (IST)
ਬਠਿੰਡਾ (ਵਰਮਾ) : ਥਰਮਲ ਪੁਲਸ ਵਲੋਂ ਟਰੱਕ ਸਵਾਰ ਪਿਓ-ਪੁੱਤ ਨੂੰ ਗ੍ਰਿਫਤਾਰ ਕਰਕੇ ਚੂਰਾ ਪੋਸਤ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਐੱਸ.ਆਈ ਦੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਵਰੀ ਹੋਈ ਸੀ ਕਿ ਦੋ ਵਿਅਕਤੀ ਰਾਜਸਥਾਨ ਤੋਂ ਟਰੱਕ ਰਾਹੀਂ ਚੂਰਾ ਪੋਸਤ ਲੈ ਕੇ ਆ ਰਹੇ ਹਨ। ਸੂਚਨਾ ਦੇ ਆਧਾਰ ‘ਤੇ ਪੁਲਸ ਮੁਲਾਜ਼ਮ ਨਵਯੁਗਦੀਪ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਟਰਾਸਪੋਰਟ ਨਗਰ ਵਿਖੇ ਗਸ਼ਤ ਕੀਤੀ ਗਈ ਸੀ। ਇਸ ਦੌਰਾਨ ਮੁਲਜਮ ਲਵਦੀਪ ਸਿੰਘ ਗ੍ਰਾਹਕਾਂ ਦੀ ਭਾਲ ਲਈ ਟਰਾਸਪੋਰਟ ਨਗਰ ਵਿਖੇ ਘੁੰਮ ਰਿਹਾ ਸੀ।
ਪੁਲਸ ਵਲੋਂ ਮੁਲਜ਼ਮ ਦਲਵੀਰ ਸਿੰਘ ਅਤੇ ਲਵਜੀਤ ਸਿੰਘ ਵਾਸੀ ਸੁਹਾਵਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਦੇਹੀ ‘ਤੇ ਟਰੱਕ ਦੇ ਕੈਬਿਨ ਵਿਚੋਂ 6 ਕਿੱਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ। ਪੁਲਸ ਵਲੋਂ ਟਰੱਕ ਨੂੰ ਕਬਜ਼ੇ ਵਿਚ ਲੈ ਕਿ ਦੋਵੇਂ ਮੁਲਜ਼ਮਾਂ ਖਿਲਾਫ਼ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।