ਮਾਮੂਲੀ ਤਕਰਾਰ ਤੋਂ ਬਾਅਦ ਪਿਓ-ਪੁੱਤ ਅਤੇ ਪਰਿਵਾਰ ਨੇ ਮਿਲ ਕੇ ਨਹੁੰ-ਪੁੱਤ ਕੁੱਟੇ

05/16/2024 4:01:31 PM

ਸਾਹਨੇਵਾਲ/ਕੁਹਾੜਾ (ਜਗਰੂਪ) : ਸਾਹਨੇਵਾਲ ਦੇ ਇਲਾਕੇ ਦੇ ਪਿੰਡ ਬ੍ਰਾਹਮਣ ਮਾਜਰਾ 'ਚ ਇਕ ਪਰਿਵਾਰ ਦੇ ਜੀਆਂ 'ਚ ਜੰਮ ਕੇ ਲੜਾਈ ਹੋ ਗਈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਇਕ ਧਿਰ ਦੇ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਨਗਿੰਦਰ ਸਿੰਘ ਵਾਸੀ ਬ੍ਰਾਹਮਣ ਮਾਜਰਾ ਨੇ ਦੱਸਿਆ ਕਿ ਉਹ ਸ਼ਾਦੀਸੁਦਾ ਹੈ, ਇਕ ਬੇਟੀ 2 ਸਾਲ ਦੀ ਹੈ ਅਤੇ ਇਕ ਫੋਰਜਿੰਗ ਫੈਕਟਰੀ 'ਚ ਕੰਮ ਕਰਦਾ ਹੈ। ਲਵਲੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਕੋ ਮਕਾਨ 'ਚ ਰਹਿੰਦੇ ਹਨ, ਜਿਸ 'ਚ ਉਹ ਆਪਣੇ ਪਰਿਵਾਰ ਨਾਲ ਉਪਰਲੇ ਪੋਰਸ਼ਨ 'ਚ ਅਤੇ ਹੇਠਾਂ ਉਸ ਦਾ ਵੱਡਾ ਭਰਾ ਆਪਣੇ ਪਰਿਵਾਰ ਨਾਲ ਅਤੇ ਮਾਂ ਬਾਪ ਨਾਲ ਰਹਿੰਦੇ ਹਨ। 

ਮਕਾਨ ਦਾ ਸਾਰਾ ਸਿਸਟਮ ਸਾਂਝਾ ਹੈ ਜਿਸ 'ਚ ਬਿਜਲੀ ਦਾ ਮੀਟਰ, ਪਾਣੀ ਦੀ ਟੈਂਕੀ ਆਦਿ ਹੈ। ਬੀਤੀ 13 ਮਈ ਨੂੰ ਸਵੇਰੇ ਮੈਂ ਆਪਣੀ ਪਾਣੀ ਵਾਲੀ ਟੈਂਕੀ ਵਿਚ ਰੱਖੇ ਪੁਆਇੰਟ 'ਚ ਟੂਟੀ ਲਗਵਾਉਣ ਲਈ ਪਲੰਬਰ ਨੂੰ ਬੁਲਾਇਆ ਸ। ਮੈਨੂੰ ਮੇਰੇ ਪਿਤਾ ਨਗਿੰਦਰ ਸਿੰਘ ਅਤੇ ਭਰਾ ਜਸਪ੍ਰੀਤ ਸਿੰਘ ਨੇ ਉਸਨੂੰ ਟੂਟੀ ਫਿੱਟ ਕਰਨ ਤੋਂ ਰੋਕ ਦਿੱਤਾ ਅਤੇ ਮੇਰੇ ਵਲੋਂ ਪੁੱਛਣ 'ਤੇ ਮੇਰੇ ਪਿਤਾ, ਭਰਾ, ਭਰਜਾਈ ਮਨਜੋਤ ਕੌਰ, ਮਾਤਾ ਪਰਮਜੀਤ ਕੌਰ ਅਤੇ ਦਾਦੀ ਬਲਵੀਰ ਕੌਰ ਨੇ ਰਲ ਕੇ ਮੇਰੀ ਅਤੇ ਮੇਰੀ ਪਤਨੀ ਹਰਜੀਤ ਕੌਰ ਦੀ ਰਲ ਕੇ ਕੁੱਟ ਮਾਰ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੇਰੀ ਸਕੂਟਰੀ ਅਤੇ ਮੇਰੀ ਇਨੋਵਾ ਕਾਰ ਦੀ ਵੀ ਭੰਨ ਦਿੱਤੀ। ਇਸ 'ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News