15 ਸਾਲਾ ਧੀ ਨੂੰ ਘਰ ਛੱਡ ਸਬਜ਼ੀ ਲੈਣ ਗਿਆ ਪਿਓ, ਵਾਪਸ ਪਰਤਦਿਆਂ ਹੀ ਉੱਡੇ ਹੋਸ਼

Thursday, May 02, 2024 - 03:19 PM (IST)

15 ਸਾਲਾ ਧੀ ਨੂੰ ਘਰ ਛੱਡ ਸਬਜ਼ੀ ਲੈਣ ਗਿਆ ਪਿਓ, ਵਾਪਸ ਪਰਤਦਿਆਂ ਹੀ ਉੱਡੇ ਹੋਸ਼

ਭਵਾਨੀਗੜ੍ਹ (ਵਿਕਾਸ)- ਸਬਜ਼ੀ ਵੇਚਣ ਵਾਲੇ ਵਿਅਕਤੀ ਦੀ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਵਰਗਲਾ ਕੇ ਲੈ ਜਾਣ ਦੇ ਦੋਸ਼ ਹੇਠ ਸਥਾਨਕ ਪੁਲਸ ਨੇ ਇਕ ਜਣੇ ਖ]fਲਾਫ਼ ਮਾਮਲਾ ਦਰਜ ਕੀਤਾ। ਇਸ ਸਬੰਧੀ ਨੇੜਲੇ ਪਿੰਡ ਕਿਰਾਏ ਦੇ ਮਕਾਨ ਵਿਚ ਰਹਿੰਦੇ ਇਕ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਉਹ 15 ਸਾਲਾ ਲੜਕੀ ਦਾ ਪਿਤਾ ਹੈ। ਉਕਤ ਵਿਅਕਤੀ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੇ ਦਿਨ ਵੀ ਉਹ ਸਵੇਰੇ ਜਲਦੀ ਸਬਜ਼ੀ ਲੈਣ ਲਈ ਨਾਭਾ ਮੰਡੀ ਗਿਆ ਸੀ ਤੇ ਦੁਪਹਿਰ ਬਾਅਦ ਜਦੋਂ ਉਹ ਘਰ ਪਰਤਿਆ ਤਾਂ ਉਸ ਦੀ ਲੜਕੀ ਘਰ ਨਹੀਂ ਸੀ। 

ਇਹ ਖ਼ਬਰ ਵੀ ਪੜ੍ਹੋ - ਔਰਤ ਦੀ ਹਵਸ ਦੀ ਭੇਟ ਚੜ੍ਹਿਆ ਪਤੀ! ਪੁਲਸ ਨੇ ਪਤਨੀ ਅਤੇ ਸੱਸ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

 

ਇਸ ਸਬੰਧੀ ਆਸ-ਪਾਸ ਕਾਫੀ ਭਾਲ ਕੀਤੀ ਗਈ ਪਰੰਤੂ ਉਸ ਦੀ ਲੜਕੀ ਦਾ ਕੁਝ ਪਤਾ ਨਹੀਂ ਲੱਗਾ। ਜਾਂਚ ਕਰਨ 'ਤੇ ਪਤਾ ਚੱਲਿਆ ਕਿ ਲੜਕੀ ਘਰ 'ਚ ਰੱਖੇ 10 ਹਜ਼ਾਰ ਰੁਪਏ ਵੀ ਨਾਲ ਲੈ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ਦੇ ਕਿਰਾਏ ਦੇ ਮਕਾਨ ਦੇ ਨਾਲ ਵਾਲੇ ਕਮਰੇ ਵਿਚ ਰਹਿੰਦਾ ਸੰਤੋਸ਼ ਵਾਸੀ ਅਲੀਗੜ੍ਹ (ਆਗਰਾ) ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਕਤ ਸੰਤੋਸ਼ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News