ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਨਸ਼ੇ ਵਾਲੀ ਵਸਤੂ ਸੁੰਘਾ ਕੀਤਾ ਜਬਰ-ਜ਼ਿਨਾਹ

05/12/2024 5:12:33 PM

ਪਟਿਆਲਾ (ਬਲਜਿੰਦਰ) : ਨਾਬਾਲਗਾ ਨੂੰ ਅਗਵਾ ਕਰ ਕੇ ਨਸ਼ੇ ਵਾਲੀ ਵਸੂਤ ਸੁੰਘਾ ਕੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ 'ਚ ਕੁੜੀ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਧੀ ਸਾਈਕਲ ਚਲਾਉਣ ਲਈ ਕਹਿ ਕੇ ਘਰੋਂ ਗਈ ਸੀ ਅਤੇ ਥੋੜ੍ਹੀ ਦੇਰ ਬਾਅਦ ਉਸ ਦੀ ਵੱਡੀ ਧੀ ਨੇ ਦੇਖਿਆ ਤਾਂ ਛੋਟੀ ਧੀ ਉੱਥੇ ਨਹੀਂ ਸੀ।

ਫਿਰ ਪਰਿਵਾਰ ਨੇ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਕਾਫੀ ਭਾਲ ਤੋਂ ਬਾਅਦ ਵੀ ਕੁੜੀ ਨਾ ਮਿਲੀ। ਸ਼ਾਮ ਨੂੰ ਜਦੋਂ ਉਸ ਦੀ ਧੀ ਆਈ ਤਾਂ ਉਸ ਨੇ ਦੱਸਿਆ ਕਿ ਇਕ ਸਕੂਟਰ ਚਾਲਕ ਉਸ ਨੂੰ ਰੁਮਾਲ ਸੁੰਘਾ ਕੇ ਆਪਣੇ ਨਾਲ ਲੈ ਗਿਆ ਅਤੇ ਸਕੂਟਰ ਚਾਲਕ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨਾਲ ਜਬਰ-ਜ਼ਿਨਾਹ ਵੀ ਕੀਤਾ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਕੇ ਜਬਰ-ਜ਼ਿਨਾਹ ਕਰਨ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


Babita

Content Editor

Related News