ਅੰਮ੍ਰਿਤਸਰ : 12ਵੀਂ ''ਚ ਨੰਬਰ ਘੱਟ ਆਉਣ ''ਤੇ ਪਿਓ-ਪੁੱਤ ਵਿਚਾਲੇ ਝਗੜਾ, ਗੋਲੀਬਾਰੀ ''ਚ ਪਿਓ ਦੀ ਮੌਤ

05/14/2024 6:37:52 PM

ਗੁਰੂ ਕਾ ਬਾਗ/ਹਰਸ਼ਾ ਛੀਨਾਂ (ਰਾਕੇਸ਼ ਭੱਟੀ) : ਬੀਤੀ ਰਾਤ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਨੰਗਲੀ (ਫਤਹਿਗੜ੍ਹ ਚੂੜੀਆਂ ਰੋਡ) ਵਿਖੇ ਇਕ ਨੌਜਵਾਨ ਦੇ ਬਾਰਵੀਂ ਜਮਾਤ ਦੇ ਪੇਪਰਾਂ ਵਿਚੋਂ ਘੱਟ ਨੰਬਰ ਆਉਣ ਕਾਰਨ ਪਿਓ-ਪੁੱਤ ਦੀ ਹੋਈ ਲੜਾਈ ਨੇ ਖੂਨੀ ਰੂਪ ਧਾਰ ਲਿਆ। ਗੱਲ ਇਥੋਂ ਤਕ ਵੱਧ ਗਈ ਕਿ ਨੌਜਵਾਨ ਅਮਰਬੀਰ ਸਿੰਘ ਅਤੇ ਉਸ ਦੇ ਪਿਤਾ ਰੁਪਿੰਦਰ ਸਿੰਘ ਵਿਚਾਲੇ ਝਗੜਾ ਹੋ ਗਿਆ, ਜਿਸ ਦੌਰਾਨ ਘਰ ਵਿਚ ਮੌਜੂਦ ਪਿਸਤੌਲ ਨਾਲ ਇਕ ਦੂਜੇ 'ਤੇ ਗੋਲੀ ਚਲਾ ਦਿੱਤੀ ਗਈ।

ਇਹ ਵੀ ਪੜ੍ਹੋ : ਸੰਤ ਸਮਾਜ ਦੇ ਮੁੱਖ ਬੁਲਾਰੇ ਬਾਬਾ ਬਲਵਿੰਦਰ ਸਿੰਘ ਦੇ ਕਤਲ ਕਾਂਡ ਵਿਚ ਨਵਾਂ ਮੋੜ

ਇਸ ਗੋਲੀਬਾਰੀ ਵਿਚ ਲੜਕੇ ਦੇ ਪਿਤਾ ਦੀ ਮੌਤ ਹੋ ਗਈ ਜਦ ਕਿ ਲੜਕਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸੰਬੰਧੀ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਕੰਬੋਅ ਦੀ ਪੁਲਸ ਵਲੋਂ ਮਾਮਲੇ ਦੀ ਬੜੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵਿਆਹ ਦੀ ਪਾਰਟੀ 'ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਪਤੀ-ਪਤਨੀ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News