ਧਾਰਮਿਕ ਜਾਗਰਣ ''ਚ ਕੰਮ ਕਰਾਉਣ ਬਹਾਨੇ ਨਾਬਾਲਗ ਕੁੜੀ ਨੂੰ ਲੈ ਕੇ ਫ਼ਰਾਰ

Wednesday, May 15, 2024 - 02:58 PM (IST)

ਧਾਰਮਿਕ ਜਾਗਰਣ ''ਚ ਕੰਮ ਕਰਾਉਣ ਬਹਾਨੇ ਨਾਬਾਲਗ ਕੁੜੀ ਨੂੰ ਲੈ ਕੇ ਫ਼ਰਾਰ

ਸਾਹਨੇਵਾਲ/ਕੁਹਾੜਾ (ਜਗਰੂਪ) : ਜਾਗਰਣ 'ਚ ਕੰਮ ਕਰਾਉਣ ਬਹਾਨੇ 16 ਸਾਲਾਂ ਦੀ ਨਬਾਲਗਾ ਨੂੰ ਵਿਆਹ ਕਰਵਾਉਣ ਦੀ ਨੀਅਤ ਨਾਲ ਲੈ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਾਹਨੇਵਾਲ 'ਚ ਇਕ ਪਤੀ-ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਕ ਨੌਜਵਾਨ ਸਾਡੀ ਧੀ ਨੂੰ ਵਿਆਹ ਕਰਵਾਉਣ ਦੀ ਨੀਅਤ ਨਾਲ ਭਜਾ ਕੇ ਲੈ ਗਿਆ ਹੈ। ਆਪਣੇ ਬਿਆਨਾਂ 'ਚ ਉਕਤ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਧਾਰਮਿਕ ਜਾਗਰਣ 'ਚ ਕੰਮ ਕਰਦੀ ਸੀ।

ਜਤਿੰਦਰ ਸਿੰਘ ਪਹਿਲਾਂ ਵੀ ਉਨ੍ਹਾਂ ਦੀ ਧੀ ਨੂੰ ਜਾਗਰਣ ਕਰਾਉਣ ਬਹਾਨੇ ਬਿਹਾਰ ਲੈ ਗਿਆ ਸੀ। ਉਸ ਸਮੇਂ ਧੀ ਦੀ ਮਾਂ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਉਸ ਦੇ ਚੁੰਗਲ 'ਚੋਂ ਛੁਡਾ ਕੇ ਲੈ ਆਈ ਸੀ ਪਰ ਹੁਣ ਉਹ ਇੱਥੇ ਆ ਕੇ ਸਾਡੀ ਧੀ ਨੂੰ ਆਨੇ-ਬਹਾਨੇ ਮਿਲਣ ਦੀ ਕੋਸ਼ਿਸ ਕਰਦਾ ਸੀ। ਹੁਣ ਫਿਰ ਜਤਿੰਦਰ ਸਿੰਘ ਸਾਡੀ ਧੀ ਨੂੰ  ਵਰਗਲਾ ਕੇ ਆਪਣੇ ਨਾਲ ਕਿਧਰੇ ਲੈ ਗਿਆ ਹੈ, ਜਿਸ ਦੀ ਅਸੀਂ ਆਪਣੇ ਤੌਰ 'ਤੇ ਭਾਲ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਦੀ ਧੀ ਨੂੰ ਨੌਜਵਾਨ ਵਿਆਹ ਦੀ ਨੀਅਤ ਨਾਲ ਲੈ ਗਿਆ ਹੈ। ਫਿਲਹਾਲ ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News