ਦੱਖਣੀ ਕੋਰੀਆ ਦੇ ਇਵੇਂਟ ''ਚ ਸ਼ਿਰਕਤ ਕਰਨ ਪਹੁੰਚਿਆ ਕਿਮ ਜੋਂਗ

Monday, Apr 02, 2018 - 12:29 AM (IST)

ਸਿਓਲ — ਨਾਰਥ ਕੋਰੀਆ ਅਤੇ ਸਾਊਥ ਕੋਰੀਆ ਦੇ ਲਈ ਐਤਵਾਰ ਦਾ ਦਿਨ ਬੇਹੱਦ ਆਮ ਰਿਹਾ। ਨਾਰਥ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਨੇ ਅੱਜ (ਐਤਵਾਰ ਨੂੰ) ਇੰਟਰ ਕੋਰੀਅਨ ਸੰਮੇਲਨ 'ਚ ਖੁਦ ਹਿੱਸਾ ਲਿਆ। ਇਸ ਦਾ ਆਯੋਜਨ ਨਾਰਥ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ 'ਚ ਕੀਤਾ ਗਿਆ ਸੀ। ਕਿਮ ਦਾ ਇਥੇ ਹਿੱਸਾ ਲੈਣਾ ਰਾਜਨੀਤਕ ਪੱਧਰ 'ਤੇ ਕਈ ਮਾਇਨੇ ਰੱਖਦਾ ਹੈ, ਕਿਉਂਕਿ ਕੁਝ ਹੀ ਮਹੀਨੇ ਪਹਿਲਾਂ ਦੋਹਾਂ ਦੇਸ਼ਾਂ ਦੀ ਫੌਜਾਂ ਵਿਚਾਲੇ ਖਟਾਸ ਚੱਲ ਰਹੀ ਸੀ ਅਤੇ ਜੰਗ ਜਿਹਾ ਮਾਹੌਲ ਬਣਿਆ ਹੋਇਆ ਸੀ।
ਵਿੰਟਰ ਓਲੰਪਿਕ ਦੇ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਨਰਮੀ ਨੂੰ ਸਪੱਸ਼ਟ ਰੂਪ ਨਾਲ ਦੇਖਿਆ ਗਿਆ ਸੀ ਜਦੋਂ ਦੋਹਾਂ ਨੇ ਸੰਯੁਕਤ ਮਹਿਲਾ ਆਇਸ ਹਾਕੀ ਟੀਮ ਮੈਦਾਨ 'ਚ ਉਤਰੀ ਸੀ। ਪ੍ਰੋਗਰਾਮ ਦੌਰਾਨ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਮ ਦੀ ਭੈਣ ਕਿਮ ਯੋ ਜੰਗ ਵੀ ਸ਼ਾਮਲ ਹੋਈ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਾਜਨੀਤਕ ਰਿਸ਼ਤੇ ਵੀ ਬਿਹਤਰ ਹੋਏ।
ਇੰਟਰ ਕੋਰੀਅਨ ਸੰਮੇਲਨ ਦੇ ਦੌਰਾਨ ਕਿਮ ਨੇ ਇਕ ਕੰਸਰਟ 'ਚ ਵੀ ਹਿੱਸਾ ਲਿਆ। ਇਸ ਨੂੰ 11 ਮਿਊਜ਼ੀਸ਼ੀਅਨ, ਡਾਂਸਰ ਅਤੇ ਮਾਰਸ਼ਲ ਆਰਟਿਸਟ ਸਮੇਤ 120 ਕਲਾਕਾਰਾਂ ਨੇ ਮਿਲ ਕੇ ਤਿਆਰ ਕੀਤਾ ਸੀ। ਇਸ ਦੌਰਾਨ ਕਿਮ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਰਹੀ। ਇਸ ਬਾਰੇ 'ਚ ਸਿਓਲ ਸੱਭਿਆਚਾਰ ਮੰਤਰਾਲੇ ਵੱਲੋਂ ਬਿਆਨ 'ਚ ਕਿਹਾ ਗਿਆ ਕਿ ਦੱਖਣੀ ਕੋਰੀਆਈ ਕਲਾਕਾਰਾਂ ਵੱਲੋਂ ਇਕ ਸੰਗੀਤ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਉਹ ਉੱਤਰ ਕੋਰੀਆ ਦੇ ਪਹਿਲੇ ਨੇਤਾ ਹਨ।
ਇਸ ਦੌਰਾਨ ਕਿਮ ਨੇ ਕਿਹਾ ਕਿ ਇੰਟਰ-ਕੋਰੀਆਈ ਸੱਭਿਆਚਾਰ ਪ੍ਰੋਗਰਾਮਾਂ ਨੂੰ ਆਯੋਜਿਤ ਕਰਦੇ ਰਹਿਣੇ ਚਾਹੀਦੇ ਹਨ। ਉਨ੍ਹਾਂ ਨੇ ਸਿਓਲ 'ਚ ਇਸ ਤਰ੍ਹਾਂ ਦਾ ਇਕ ਹੋਰ ਪ੍ਰੋਗਰਾਮ ਆਯੋਜਿਤ ਕਰਨ ਦਾ ਸੁਝਾਅ ਦਿੱਤਾ। ਇਸ ਦੌਰਾਨ 2300 ਲੋਕ ਹਾਜ਼ਰ ਸਨ।


Related News