ਪੰਜਾਬ 'ਚ ਵਾਹਨ ਚਾਲਕ ਭੁੱਲ ਨਾ ਕਰਨ ਇਹ ਵੱਡੀ ਗ਼ਲਤੀ, 5000 ਜੁਰਮਾਨਾ ਤੇ ਰੱਦ ਹੋਵੇਗਾ ਲਾਇਸੈਂਸ

Friday, Sep 20, 2024 - 11:05 AM (IST)

ਲੁਧਿਆਣਾ (ਸੰਨੀ) : ਰਾਤ ਦੇ ਸਮੇਂ ‘ਲਾਲ ਪਰੀ’ ਪੀ ਕੇ ਗੱਡੀਆਂ ਚਲਾਉਣ ਵਾਲੇ ਲੋਕ ਸਾਵਧਾਨ ਹੋ ਜਾਣ ਕਿਉਂਕਿ ਪਿਆਕੜ ਵਾਹਨ ਚਾਲਕਾਂ ਦੀ ਫੜੋ-ਫੜੀ ਲਈ ਟ੍ਰੈਫਿਕ ਪੁਲਸ ਨੇ ਬੇਹੱਦ ਸਖ਼ਤੀ ਕਰਦਿਆਂ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਹੈ। ਪੁਲਸ ਵੱਲੋਂ ਰੋਜ਼ਾਨਾ ਔਸਤਨ 15 ਤੋਂ 20 ਅਜਿਹੇ ਵਿਅਕਤੀਆਂ ਦੇ ਚਲਾਨ ਕੀਤੇ ਜਾ ਰਹੇ ਹਨ, ਜੋ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਹਨ। ਬੀਤੀ ਜੁਲਾਈ ਤੋਂ ਹੀ ਟ੍ਰੈਫਿਕ ਪੁਲਸ ਵੱਲੋਂ ਨਾਕਿਆਂ ਦੀ ਗਿਣਤੀ ਵਧਾ ਕੇ ਸ਼ਰਾਬੀ ਚਾਲਕਾਂ ਦੇ ਤਾਬੜਤੋੜ ਚਲਾਨ ਕੀਤੇ ਜਾ ਰਹੇ ਹਨ। ਇਨ੍ਹਾਂ ਸਪੈਸ਼ਲ ਨਾਕਿਆਂ ’ਤੇ ਆਲਕੋਮੀਟਰ ਦੀ ਮਦਦ ਨਾਲ ਵਾਹਨ ਚਾਲਕਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਅਲਕੋਹਲ ਟੈਸਟ ਪਾਜ਼ੇਟਿਵ ਆਉਣ ’ਤੇ ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਸਖ਼ਤ ਹੁਕਮ ਹੋਏ ਜਾਰੀ, ਇਨ੍ਹਾਂ ਵਾਹਨਾਂ 'ਤੇ ਹੋਵੇਗੀ ਵੱਡੀ ਕਾਰਵਾਈ

5000 ਜੁਰਮਾਨਾ ਅਤੇ 3 ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਰੱਦ

ਦੱਸ ਦੇਈਏ ਕਿ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਫੜੇ ਜਾਣ ’ਤੇ 5000 ਰੁਪਏ ਦਾ ਜੁਰਮਾਨਾ ਕੀਤਾ ਜਾ ਰਿਹਾ ਹੈ, ਜੋ ਆਰ. ਟੀ. ਓ. ਆਫਿਸ ਜਾਂ ਅਦਾਲਤ ’ਚ ਅਦਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਸ਼ਰਾਬੀ ਵਾਹਨ ਚਾਲਕ ਦਾ ਡਰਾਈਵਿੰਗ ਲਾਇਸੈਂਸ ਵੀ 3 ਮਹੀਨਿਆਂ ਲਈ ਸਸਪੈਂਡ ਕੀਤਾ ਜਾ ਰਿਹਾ ਹੈ। ਸਸਪੈਂਡ ਡਰਾਈਵਿੰਗ ਲਾਇਸੈਂਸ ਦੌਰਾਨ ਚਾਲਕ ਵਾਹਨ ਨਹੀਂ ਚਲਾ ਸਕਦਾ ਅਤੇ ਜੇਕਰ ਉਹ ਫਿਰ ਵੀ ਵਾਹਨ ਚਲਾਵੇਗਾ ਤਾਂ ਫੜੇ ਜਾਣ 'ਤੇ ਉਸ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਹੋਵੇਗਾ। 

ਇਹ ਵੀ ਪੜ੍ਹੋ : ਡੇਰਾ ਬਿਆਸ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਮਚਿਆ ਚੀਕ-ਚਿਹਾੜਾ

ਇਨ੍ਹਾਂ ਥਾਵਾਂ ’ਤੇ ਲਗਾਏ ਜਾ ਰਹੇ ਹਨ ਨਾਕੇ

ਟ੍ਰੈਫਿਕ ਪੁਲਸ ਦੀਆਂ 4 ਟੀਮਾਂ ਵੱਲੋਂ ਹਰ ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪਿਆਕੜ ਚਾਲਕਾਂ ਦੀ ਫਡੋ-ਫੜੀ ਲਈ ਨਾਕੇ ਲਗਾਏ ਜਾ ਰਹੇ ਹਨ। ਇਹ ਨਾਕੇ ਸਾਊਣ ਸਿਟੀ, ਇਆਲੀ ਪੁਲ, ਇਸ਼ਮੀਤ ਚੌਕ, ਹੀਰੋ ਬੇਕਰੀ ਚੌਕ, ਸਮਰਾਲਾ ਚੌਕ, ਪੱਖੋਵਾਲ ਰੋਡ, ਧਾਂਦਰਾ ਰੋਡ, ਸੈਕਟਰ-32, ਸਰਾਭਾ ਨਗਰ ਆਦਿ ਇਲਾਕਿਆਂ ’ਚ ਲਗਾਏ ਜਾ ਰਹੇ ਹਨ ਅਤੇ ਹਰ ਦਿਨ ਇਨ੍ਹਾਂ ਦੀ ਲੋਕੇਸ਼ਨ ਬਦਲ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦਾ ਇਹ ਮਸ਼ਹੂਰ ਟੋਲ ਪਲਾਜ਼ਾ ਹੋਇਆ ਫਰੀ, ਬਿਨਾਂ ਟੈਕਸ ਦਿੱਤੇ ਲੰਘ ਰਹੀਆਂ ਗੱਡੀਆਂ

ਇਸ ਸਾਲ ਟ੍ਰੈਫਿਕ ਪੁਲਸ ਵੱਲੋਂ ਕੀਤੇ ਗਏ ਸ਼ਰਾਬੀ ਵਾਹਨ ਚਾਲਕਾਂ ਦੇ ਚਲਾਨ

ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਟ੍ਰੈਫਿਕ ਪੁਲਸ ਪਹਿਲਾਂ ਤੋਂ ਹੀ ਸਖ਼ਤੀ ਵਰਤ ਰਹੀ ਹੈ। ਜਿਸ ਦੇ ਚੱਲਦੇ ਜਨਵਰੀ ਮਹੀਨੇ ਤੋਂ ਹੁਣ ਤਕ ਸ਼ਰਾਬੀ ਵਾਹਨ ਚਾਲਕਾਂ ਦੇ 1,382 ਚਲਾਨ ਕੀਤੇ ਜਾ ਚੁੱਕੇ ਹਨ। ਅੰਕੜਿਆਂ ਮੁਤਾਬਕ ਜਨਵਰੀ ਵਿਚ 13, ਫਰਵਰੀ 'ਚ 73, ਮਾਰਚ 'ਚ 39, ਅਪ੍ਰੈਲ 'ਚ 19, ਮਈ 'ਚ 21, ਜੂਨ 'ਚ 34, ਜੁਲਾਈ 'ਚ 397, ਅਗਸਤ 'ਚ 523 ਅਤੇ ਸਤੰਬਰ ਵਿਚ 17 ਤਾਰੀਖ਼ ਤੱਕ 263 ਚਲਾਨ ਕੀਤੇ ਜਾ ਚੁੱਕੇ ਹਨ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਡੀ. ਐੱਸ. ਪੀ. ਦੀ ਗ੍ਰਿਫ਼ਤਾਰੀ ਲਈ ਰੈੱਡ ਅਲਰਟ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News