ਕਜ਼ਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੇ ਵਿਦੇਸ਼ ਭੱਜਣ ਦਾ ਦੋਸ਼ ਲਾਉਣ ਵਾਲੀਆਂ ਖ਼ਬਰਾਂ ਤੋਂ ਕੀਤਾ ਇਨਕਾਰ
Wednesday, Jan 19, 2022 - 12:15 AM (IST)
ਮਾਸਕੋ-ਕਜ਼ਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੂਰਸੁਲਤਾਨ ਨਜ਼ਰਬਾਯੇਵ ਨੇ ਦੇਸ਼ ਛੱਡ ਕੇ ਵਿਦੇਸ਼ ਭੱਜਣ ਦਾ ਦੋਸ਼ ਲਾਉਣ ਵਾਲੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਨੂਰਸੁਲਤਾਨ ਨੇ ਮੰਗਲਵਾਰ ਨੂੰ ਇਕ ਸੰਖੇਪ ਵੀਡੀਓ ਜਾਰੀ ਕਰਕੇ ਦੇਸ਼ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਹੋਈ ਹਿੰਸਾ ਅਤੇ ਅਸ਼ਾਂਤੀ 'ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਖ਼ਬਰਾਂ ਨੂੰ ਖਾਰਿਜ ਕਰ ਦਿੱਤਾ ਜਿਸ 'ਚ ਕਿਹਾ ਗਿਆ ਹੈ ਕਿ ਉਹ ਮੌਜੂਦਾ ਰਾਸ਼ਟਰਪਤੀ ਨਾਲ ਤਣਾਅ ਦਰਮਿਆਨ ਦੇਸ਼ ਛੱਡ ਕੇ ਵਿਦੇਸ਼ ਭੱਜ ਗਏ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਵਿਖੇ ਕਾਰ ’ਚੋਂ 1 ਕਰੋੜ 12 ਲੱਖ ਦੀ ਨਕਦੀ ਬਰਾਮਦ
ਇਹ ਪਹਿਲਾ ਮੌਕਾ ਹੈ ਜਦ ਨੂਰਸੁਲਤਾਨ ਨੇ ਜਨਤਕ ਰੂਪ ਨਾਲ ਦੇਸ਼ 'ਚ ਹੋਈ ਹਿੰਸਾ ਅਤੇ ਖੂਨ-ਖਰਾਬੇ 'ਤੇ ਗੱਲਬਾਤ ਕੀਤੀ। ਨੂਰਸੁਲਤਾਨ ਨੇ ਸੁਤੰਤਰਤਾ ਪ੍ਰਾਪਤ ਕਰਨ ਤੋਂ ਬਾਅਦ 29 ਸਾਲਾ ਤੱਕ ਕਜ਼ਾਕਿਸਤਾਨ ਦੀ ਅਗਵਾਈ ਕੀਤੀ ਅਤੇ ਸਾਲ 2019 'ਚ ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਇਕ ਪ੍ਰਭਾਵਸ਼ਾਲੀ ਅਹੁਦੇ 'ਤੇ ਰਹੇ। ਸਾਬਕਾ ਰਾਸ਼ਟਰਪਤੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਰਾਸ਼ਟਰਪਤੀ ਕਸੀਮ-ਜੋਮਾਰਟ ਟੋਕਯੇਵ ਦਰਮਿਆਨ ਤਣਾਅ ਸੀ।
ਇਹ ਵੀ ਪੜ੍ਹੋ : NKRS ਟਰੱਕਿੰਗ ਦੀ 17ਵੀਂ ਵਰ੍ਹੇਗੰਢ ਮੌਕੇ ਫਰਿਜ਼ਨੋ ‘ਚ ਲੱਗੀਆਂ ਰੌਣਕਾਂ
ਕੁਝ ਲੋਕਾਂ ਦਾ ਮੁਲਾਂਕਣ ਹੈ ਕਿ ਦੋਵਾਂ ਦਰਮਿਆਨ ਮਤਭੇਦ ਨੇ ਅਸ਼ਾਂਤੀ ਨੂੰ ਵਧਾਉਣ 'ਚ ਭੂਮਿਕਾ ਨਿਭਾਈ ਹੈ। ਆਪਣੀ ਵੀਡੀਓ ਸੰਬੋਧਨ 'ਚ 81 ਸਾਲਾ ਨੂਰਸੁਲਤਾਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਦੇਸ਼ ਦੇ ਕੁਲੀਨ ਵਰਗ ਦੇ ਅੰਦਰ ਕੋਈ ਸੰਘਰਸ਼ ਜਾਂ ਟਕਰਾਅ ਨਹੀਂ ਹੈ, ਇਸ ਸੰਬੰਧ 'ਚ ਅਫਵਾਹਾਂ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹਨ। ਕਜ਼ਾਕਿਸਤਾਨ 'ਚ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਦੋ ਜਨਵਰੀ ਨੂੰ ਇਕ ਛੋਟੇ ਪੱਛਮੀ ਸ਼ਹਿਰ 'ਚ ਹੋਈ।
ਇਹ ਵੀ ਪੜ੍ਹੋ : ਵੈਟੀਕਨ ਦੇ ਵਿਦੇਸ਼ ਮੰਤਰੀ ਤੇ ਉਨ੍ਹਾਂ ਦੇ ਜੂਨੀਅਰ ਹੋਏ ਕੋਰੋਨਾ ਪਾਜ਼ੇਟਿਵ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।