ਇਟਲੀ 'ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ 'ਚੋਂ ਬ੍ਰੇਸ਼ੀਆ ਪਹਿਲੇ ਨੰਬਰ 'ਤੇ

01/23/2019 5:20:15 PM

ਰੋਮ/ਇਟਲੀ (ਕੈਂਥ)— ਹਰੇਕ ਦੇਸ਼ ਵਾਤਾਵਰਣ ਨੂੰ ਸੁੱਧ ਕਰਨ ਲਈ ਉਚੇਚਾ ਧਿਆਨ ਦੇ ਰਿਹਾ ਹੈ। ਇਸ ਦੇ  ਨਾਲ-ਨਾਲ ਉਹ ਉਹਨਾਂ ਕਾਰਨਾਂ ਨੂੰ ਵੀ ਨੱਥ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਜਿਨ੍ਹਾਂ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ।ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਿਚ ਜਿੱਥੇ ਕੈਮੀਕਲ ਜਾਂ ਹੋਰ ਜਲਣਸ਼ੀਲ ਪਦਾਰਥਾਂ ਵਾਲੀਆਂ ਫੈਕਟਰੀਆਂ ਅਹਿਮ ਰੋਲ ਨਿਭਾਅ ਰਹੀਆਂ ਹਨ ਉੱਥੇ ਹੀ ਪੈਟਰੋਲ-ਡੀਜ਼ਲ ਨਾਲ ਚੱਲਦੀਆਂ ਮੋਟਰ-ਗੱਡੀਆਂ ਵੀ ਪਿੱਛੇ ਨਹੀਂ ਹਨ।

ਇਟਲੀ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਖਾਸਕਰ ਪ੍ਰਮੁੱਖ ਸ਼ਹਿਰ ਜਿਵੇਂ ਮਿਲਾਨ ਤੇ ਰੋਮ ਆਦਿ ਵਿਖੇ ਯੂਰੋ 4 ਮੋਟਰ-ਗੱਡੀਆਂ ਦੇ ਆਉਣ-ਜਾਣ 'ਤੇ ਪਾਬੰਦੀ ਲੱਗ ਰਹੀ ਹੈ। ਇਹ ਪਾਬੰਦੀ ਮਿਲਾਨ ਸ਼ਹਿਰ ਵਿਚ ਤਾਂ ਯੂਰੋ 4 ਮੋਟਰ-ਗੱਡੀਆਂ 'ਤੇ ਸਾਲ 2019 ਤੋਂ ਲਾਗੂ ਹੋ ਗਈ ਹੈ ਜਦੋਂ ਕਿ ਆਉਣ ਵਾਲੇ ਸਮੇਂ ਵਿਚ ਇਹ ਪਾਬੰਦੀ ਰੋਮ ਸ਼ਹਿਰ ਵਿਖੇ ਵੀ ਲਾਗੂ ਹੋ ਜਾਵੇਗੀ।ਇਟਲੀ ਦੀ ਵਾਤਾਵਰਣ ਐਸੋਸੀਏਸ਼ਨ ਲੇਗਾਮਬੀਏਨਤੇ ਨੇ ਇਟਲੀ ਦੇ ਸ਼ਹਿਰਾਂ ਨੂੰ ਲੈ ਕੇ ਵਾਤਾਵਰਣ ਸਬੰਧੀ ਵਿਸ਼ੇਸ਼ ਸਰਵੇਖਣ ਕੀਤਾ ਹੈ। ਉਸ ਵਿਚ ਬ੍ਰੇਸ਼ੀਆ ਇਟਲੀ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ।ਰਿਪੋਰਟ ਮੁਤਾਬਕ ਪਿਛਲੇ ਸਾਲ ਕਾਨੂੰਨੀ ਹਵਾ ਦੀ ਗੁਣਵੱਤਾ ਦੀ ਸੀਮਾ ਦੀ ਉਲੰਘਣਾ ਕਰਨ ਵਾਲੇ ਦਿਨਾਂ ਦੀ ਗਿਣਤੀ ਮੁਤਾਬਕ ਬ੍ਰੇਸ਼ੀਆ ਪਿਛਲੇ 150 ਦਿਨ ਵਿਚ ਜ਼ਿਆਦਾ ਪ੍ਰਦੂਸ਼ਣ ਕਰਨ ਵਾਲਾ ਸ਼ਹਿਰ ਮੰਨਿਆ ਗਿਆ ਜਦੋਂ ਕਿ ਉਸ ਤੋਂ ਬਾਅਦ ਲੋਦੀ, ਮੋਨਸਾ, ਵੇਨਿਸ, ਅਲਸੰਦਰੀਆ, ਮਿਲਾਨ, ਤੂਰੀਨ, ਪਦੂਆ, ਬੈਰਗਾਮੋ, ਕਰੇਮੋਨਾ ਅਤੇ ਰੋਵੀਗੋ ਆਦਿ ਸ਼ਹਿਰਾਂ ਦਾ ਨੰਬਰ ਆਉਂਦਾ ਹੈ।


Kainth

Reporter

Related News