ਪੁਲਾੜ ਦੀ ਸੈਰ ਕਰਨ ਵਾਲੇ ਪਹਿਲੇ ਭਾਰਤੀ ਸੈਲਾਨੀ ਬਣਨਗੇ ਗੋਪੀ ਥੋਟਾਕੁਰਾ

04/15/2024 12:42:20 PM

ਵਾਸ਼ਿੰਗਟਨ (ਰਾਜ ਗੋਗਨਾ/ਭਾਸ਼ਾ)- ਉੱਦਮੀ ਅਤੇ ਪਾਇਲਟ ਗੋਪੀ ਥੋਟਾਕੁਰਾ ਪੁਲਾੜ ਦੀ ਸੈਰ ਕਰਨ ਵਾਲੇ ਪਹਿਲੇ ਭਾਰਤੀ ਹੋਣਗੇ। ਉਹ ਅਮੇਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਦੇ ਬਲੂ ਓਰੀਜਨ ਐੱਨ.ਐੱਸ-25 ’ਤੇ ਮਿਸ਼ਨ ਉਤੇ ਸੈਲਾਨੀ ਦੇ ਤੌਰ 'ਤੇ ਪੁਲਾੜ ਦੀ ਸੈਰ ਕਰਨ ਜਾਣਗੇ। ਉਹ ਇਸ ਮਿਸ਼ਨ ’ਤੇ ਜਾਣ ਵਾਲੇ 6 ਪੁਲਾੜ ਯਾਤਰੀਆਂ 'ਚੋਂ ਇਕ ਹੋਣਗੇ। ਇਸ ਦੇ ਨਾਲ ਹੀ ਉਹ ਪਹਿਲੇ ਭਾਰਤੀ ਪੁਲਾੜ ਸੈਲਾਨੀ ਅਤੇ 1984 ’ਚ ਭਾਰਤੀ ਫੌਜ ਦੇ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ 'ਚ ਜਾਣ ਵਾਲੇ ਦੂਜੇ ਭਾਰਤੀ ਹੋਣਗੇ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸਿੱਖ ਭਾਈਚਾਰੇ ਨੂੰ ਵਿਸਾਖੀ ਦੀ ਦਿੱਤੀ ਵਧਾਈ

ਏਰੋਸਪੇਸ ਕੰਪਨੀ ਨੇ ਕਿਹਾ ਕਿ ਅਜੇ ਪੁਲਾੜ ’ਚ ਜਾਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਹ ‘ਨਿਊ ਸ਼ੈਪਰਡ’ ਪ੍ਰੋਗਰਾਮ ਲਈ ਮਨੁੱਖ ਨੂੰ ਪੁਲਾੜ 'ਚ ਲਿਜਾਣ ਵਾਲੀ ਇਹ ਸੱਤਵੀਂ ਉਡਾਣ ਹੋਵੇਗੀ ਅਤੇ ਉਸਦੇ ਇਤਿਹਾਸ ’ਚ ਇਹ 25ਵੀਂ ਉਡਾਣ ਹੋਵੇਗੀ। ਹੁਣ ਤੱਕ ਇਸ ਪ੍ਰੋਗਰਾਮ ਵਿਚ 31 ਮਨੁੱਖਾਂ ਨੂੰ ਕਾਰਮਨ ਲਾਈਨ ਤੋਂ ਉੱਪਰ ਲਿਜਾਇਆ ਹੈ, ਜੋ ਕਿ ਧਰਤੀ ਦੇ ਵਾਯੂਮੰਡਲ ਅਤੇ ਪੁਲਾੜ ਦੇ ਵਿਚਕਾਰ ਰਵਾਇਤੀ ਤਜਵੀਜ਼ਤ ਰੇਖਾ ਹੈ। ‘ਨਿਊ ਸ਼ੇਪਾਰਡ’ ਬਲੂ ਓਰੀਜਿਨ ਵੱਲੋਂ ਸੈਰ-ਸਪਾਟੇ ਵਿਕਸਤ ਪੂਰੀ ਤਰ੍ਹਾਂ ਮੁੜ ਵਰਤੋਂ ਯੋਗ ਉਪ-ਔਰਬਿਟਲ ਲਾਂਚ ਵਾਹਨ ਹੈ।

ਇਹ ਵੀ ਪੜ੍ਹੋ: ਪਰਿਵਾਰਕ ਸਮਾਗਮ ਦੌਰਾਨ ਜ਼ਮੀਨ ਖਿਸਕਣ ਕਾਰਨ 18 ਲੋਕਾਂ ਦੀ ਮੌਤ

ਬਲੂ ਓਰਿਜਨ ਦੇ ਅਨੁਸਾਰ ‘ਗੋਪੀ ਇਕ ਪਾਇਲਟ ਹਨ ਅਤੇ ਵਾਹਨ ਚਾਲਕ ਹਨ ਜਿਨ੍ਹਾਂ ਨੇ ਵਾਹਨ ਚਲਾਉਣ ਤੋਂ ਪਹਿਲਾਂ ਉਡਾਣ ਭਰਨੀ ਸਿੱਖ ਲਈ ਸੀ।’’ ਉਹ ਹਾਰਟਸਫੀਲਡ-ਜੈਕਸਨ ਅਟਲਾਂਟਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਸਥਿਤ ਮੁਕੰਮਲ ਭਲਾਈ ਅਤੇ ਵਿਵਹਾਰਕ ਸਿਹਤ ਲਈ ਇੱਕ ਗਲੋਬਲ ਕੇਂਦਰ ‘ਪ੍ਰੀਜ਼ਰਵ ਲਾਈਫ ਕੋਰ’ ਦੇ ਸਹਿ-ਸੰਸਥਾਪਕ ਹਨ। ਉਹ ਵਪਾਰਕ ਤੌਰ ’ਤੇ ਹਵਾਈ ਜਹਾਜ਼ ਉਡਾਉਣ ਤੋਂ ਇਲਾਵਾ ਐਰੋਬੈਟਿਕ ਜਹਾਜ਼ ਅਤੇ ਸੀਪਲੇ ਦੇ ਨਾਲ-ਨਾਲ ਗਰਮ ਹਵਾ ਦੇ ਗੁਬਾਰੇ ਵੀ ਉਡਾ ਚੁੱਕੇ ਹਨ। ਉਹ ਅੰਤਰਰਾਸ਼ਟਰੀ ਮੈਡੀਕਲ ਏਅਰਕ੍ਰਾਫਟ ਪਾਇਲਟ ਵਜੋਂ ਵੀ ਕੰਮ ਕਰ ਚੁੱਕੇ ਹਨ। ਆਂਧਰਾ ਪ੍ਰਦੇਸ਼ ਵਿਚ ਜਨਮੇ ਥੋਟਾਕੁਰਾ ਨੇ ਐਮਬਰੀ-ਰਿਡਲ ਏਰੋਨਾਟਿਕਲ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਦੇ ਨਾਲ ਮੈਸਨ ਐਂਜੇਲ, ਸਿਲਵੇਨ ਚਿਰੋਨ, ਕੇਨੇਥ ਐਲ. ਹੇਸ, ਕੈਰੋਲ ਸ਼ਾਲੋਰ ਅਤੇ ਸਾਬਕਾ ਏਅਰ ਫੋਰਸ ਕੈਪਟਨ ਐਡ ਡਵਾਈਟ ਹੋਰ ਪੁਲਾੜ ਸੈਲਾਨੀਆਂ ਵਿਚ ਸ਼ਾਮਲ ਹਨ।

ਇਹ ਵੀ ਪੜ੍ਹੋ: ਜੇ ਮੈਂ ਅਮਰੀਕਾ ਦਾ ਰਾਸ਼ਟਰਪਤੀ ਹੁੰਦਾ ਤਾਂ ਈਰਾਨ ਨੇ ਇਜ਼ਰਾਈਲ 'ਤੇ ਹਮਲਾ ਨਾ ਕੀਤਾ ਹੁੰਦਾ: ਡੋਨਾਲਡ ਟਰੰਪ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News