''ਸੁਭਾਸ਼ ਚੰਦਰ ਬੋਸ ਅਖੰਡ ਭਾਰਤ ਦੇ ਪਹਿਲੇ ਅਤੇ ਅੰਤਿਮ PM ਸਨ'', ਕੰਗਨਾ ਦੇ ਦਾਅਵੇ ''ਤੇ ਨੇਤਾਜੀ ਦੇ ਪੋਤੇ ਦਾ ਬਿਆਨ

04/10/2024 3:09:47 PM

ਕੋਲਕਾਤਾ (ਭਾਸ਼ਾ)- ਸੁਤੰਤਰਤਾ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਇਕ ਪਰਿਵਾਰਕ ਮੈਂਬਰ ਨੇ ਮੰਗਲਵਾਰ ਨੂੰ ਕਿਹਾ ਕਿ ਨੇਤਾ ਜੀ ਨੂੰ ‘ਅਖੰਡ ਅਤੇ ਅਣਵੰਡੇ ਭਾਰਤ ਦੇ ਪਹਿਲੇ ਅਤੇ ਅੰਤਿਮ ਪ੍ਰਧਾਨ ਮੰਤਰੀ’' ਕਿਹਾ ਜਾ ਸਕਦਾ ਹੈ। ਨੇਤਾਜੀ ਦੇ ਪੋਤੇ ਚੰਦਰ ਬੋਸ ਦੀ ਇਹ ਟਿੱਪਣੀ ਅਦਾਕਾਰੀ ਤੋਂ ਸਿਅਆਸਤ ’ਚ ਆਈ ਕੰਗਨਾ ਰਣੌਤ ਦੇ ਇਸ ਦਾਅਵੇ ਦੇ ਕੁਝ ਦਿਨ ਬਾਅਦ ਆਈ ਹੈ ਕਿ ਸੁਭਾਸ਼ ਚੰਦਰ ਬੋਸ ‘ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ’ ਸਨ।

ਇਹ ਖ਼ਬਰ ਵੀ ਪੜ੍ਹੋ - ਅਨੁਰਾਗ ਠਾਕੁਰ ਨੇ ਕੰਗਨਾ ਦੇ ‘2014 ’ਚ ਆਜ਼ਾਦੀ’ ਵਾਲੇ ਬਿਆਨ ਦਾ ਕੀਤਾ ਸਮਰਥਨ

ਕਈ ਹਲਕਿਆਂ ਤੋਂ ਇਸ ਟਿੱਪਣੀ ਲਈ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਰਣੌਤ ਨੇ ਬਾਅਦ ਵਿਚ ਕਿਹਾ ਕਿ ਬੋਸ ਨੇ 1943 ਵਿਚ ਖੁਦ ਨੂੰ ‘ਆਜ਼ਾਦ ਹਿੰਦ’ ਦਾ ਪ੍ਰਧਾਨ ਮੰਤਰੀ ਐਲਾਨਿਆਂ ਸੀ। ਚੰਦਰ ਬੋਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਨੇਤਾ ਜੀ ਨੂੰ ਵੰਡੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਨਹੀਂ ਸਗੋਂ ਅਣਵੰਡੇ ਅਤੇ ਅਖੰਡ ਭਾਰਤ ਦੇ ਪਹਿਲੇ ਅਤੇ ਅੰਤਿਮ ਪ੍ਰਧਾਨ ਮੰਤਰੀ ਵਜੋਂ ਸੰਬੋਧਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਖੁਦ ਨੂੰ ਪ੍ਰਧਾਨ ਮੰਤਰੀ ਐਲਾਨਿਆ ਨਹੀਂ ਸੀ, ਜਲਾਵਤਨੀ ਦੇ ਦੌਰਾਨ ਉਨ੍ਹਾਂ ਨੂੰ ਆਜ਼ਾਦ ਹਿੰਦ ਸਰਕਾਰ ਦੇ ਪ੍ਰਧਾਨ ਮੰਤਰੀ ਐਲਾਨਿਆਂ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - 1 ਮਈ ਤੋਂ Netflix 'ਤੇ ਵੇਖ ਸਕੋਗੇ ‘ਹੀਰਾਮੰਡੀ’, ਰਿਲੀਜ਼ ਹੋਇਆ ਟ੍ਰੇਲਰ

ਨੇਤਾ ਜੀ ਨੇ 21 ਅਕਤੂਬਰ 1943 ਨੂੰ ਸਿੰਗਾਪੁਰ ਵਿਚ ਆਜ਼ਾਦ ਹਿੰਦ ਸੂਬਾਈ ਸਰਕਾਰ ਦੇ ਗਠਨ ਦਾ ਐਲਾਨ ਕੀਤਾ ਸੀ। ਹਾਲ ਹੀ ਵਿਚ ਸਾਹਮਣੇ ਆਈ ਇਕ ਵੀਡੀਓ ਕਲਿਪ ਵਿਚ, ਰਣੌਤ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ, ‘ਜਦੋਂ ਸਾਨੂੰ ਆਜ਼ਾਦੀ ਮਿਲੀ ਉਦੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸੁਭਾਸ਼ ਚੰਦਰ ਬੋਸ ਕਿੱਥੇ ਚਲੇ ਗਏ ਸਨ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News