ਇਟਲੀ ਦਾ ਟਰੇਨ ਨੈੱਟਵਰਕ ਵਿਸ਼ਵ ਲਈ ਬਣਿਆ ਨਵੀਂ ਮਿਸਾਲ

10/04/2019 10:08:05 AM

ਮਿਲਾਨ/ਇਟਲੀ (ਸਾਬੀ ਚੀਨੀਆ)— ਯੂਰਪ ਦੇ ਛੋਟੇ ਜਿਹੇ ਦੇਸ਼ ਇਟਲੀ ਵਿਚ 180 ਸਾਲ ਪਹਿਲਾਂ 3 ਅਕਤੂਬਰ, 1839 ਨੂੰ ਪਹਿਲੀ ਰੇਲਵੇ ਲਾਈਨ ਦਾ ਉਦਘਾਟਨ ਹੋਇਆ ਸੀ। ਇਟਲੀ ਰੇਲਵੇ ਵਲੋਂ ਅੱਜ ਰੇਲਵੇ ਨੈੱਟਵਰਕ ਦੀ 180ਵੀਂ ਵਰ੍ਹੇਗੰਢ੍ਹ ਮਨਾਈ ਜਾ ਰਹੀ ਹੈ। ਠੀਕ ਉਸੇ ਤਰ੍ਹਾਂ ਗੂਗਲ ਨੇ ਵੀ ਇਸ ਦਿਨ ਨੂੰ ਆਪਣੇ ਡੂਡਲ ਨਾਲ ਮਨਾਇਆ ਹੈ। ਦੱਸਣਯੋਗ ਹੈ ਕਿ 180 ਵਰ੍ਹੇ ਪਹਿਲਾਂ ਦੱਖਣੀ ਇਟਲੀ ਦੇ ਇਤਿਹਾਸਿਕ ਸ਼ਹਿਰ ਨਾਪੋਲੀ ਤੋਂ ਪੋਰਤੀਚੀ ਤੱਕ ਬਣਿਆ ਸੱਤ ਕਿਲੋਮੀਟਰ ਦਾ ਰੇਲ ਰਸਤਾ ਕਿਸੇ ਨਵੇ ਇਨਕਲਾਬ ਤੋ ਘੱਟ ਨਹੀ ਸੀ. ਜਿਸ ਨੂੰ ਬਾਅਦ ਵਿਚ ਹੌਲੀ-ਹੌਲੀ ਅੱਗੇ ਵੱਸਦੇ ਛੋਟੇ ਸ਼ਹਿਰਾਂ ਪੋਂਪਈ, ਨੋਚੇਰਾ ਇੰਨਫੀਰੀਓਰੇ ਤੇ ਆਂਗਰੀ ਨਾਲ ਜੋੜਿਆ ਗਿਆ ਸੀ । 

PunjabKesari

ਦੱਸਣਯੋਗ ਹੈ ਕਿ ਇਟਲੀ ਵਿਚ ਬਣੇ ਪਹਿਲੇ 7 ਕਿਲੋ ਮੀਟਰ ਦੇ ਰੇਲ ਰਸਤੇ ਨੂੰ ਨਾਪੋਲੀ ਪੋਰਤੀਚੀ ਦੇ ਰਾਜੇ ਫੋਰਦੀਨਾਦੋ ਨੇ ਬਣਵਾਇਆ ਸੀ ਜਿਸ ਉੱਤੇ 3 ਅਕਤੂਬਰ, 1839 ਨੂੰ ਇਕ ਭਾਫ ਵਾਲੇ ਇੰਜਣ ਨਾਲ ਰੇਲ ਚਲਾ ਕੇ ਅਵਾਜਾਈ ਦਾ ਨਵਾਂ ਦੌਰ ਸ਼ੁਰੂ ਕੀਤਾ ਸੀ।

PunjabKesari

ਇਸ ਵਿਸ਼ੇ ਦਿਨ 'ਤੇ ਗੱਲਬਾਤ ਕਰਦਿਆ ਭਾਰਤੀ ਮੂਲ ਦੇ ਇੰਜੀਨੀਅਰ ਹਰਸਿਮਰਨ ਸਿੰਘ ਨੇ ਦੱਸਿਆ ਕਿ 180 ਸਾਲ ਪਹਿਲਾਂ ਸ਼ੁਰੂ ਹੋਇਆ ਇਟਲੀ ਦਾ ਰੇਲਵੇ ਨੈੱਟਵਰਕ ਸਮੁੱਚੇ ਵਿਸ਼ਵ ਲਈ ਇਕ ਮਿਸਾਲ ਹੈ, ਜੋ ਕਿ ਇਟਲੀ ਵਿਚ ਆਉਣ ਵਾਲੇ ਸੈਲਾਨੀਆਂ ਲਈ ਅਵਾਜਾਈ ਦਾ ਇਕ ਉੱਤਮ ਸਰੋਤ ਹੈ। 23 ਸਾਲ ਦਾ ਹਰਸਿਮਰਨ ਪਹਿਲਾ ਭਾਰਤੀ ਹੈ ਜਿਸ ਕੋਲ ਇਟਲੀ ਟਰੇਨ ਦਾ ਯੂਰਪ ਪੱਧਰ ਦਾ ਲਾਇਸੈਂਸ ਹੈ। 


Vandana

Content Editor

Related News