ਇਟਲੀ : ਸਰਬੱਤ ਦੇ ਭਲੇ ਲਈ ਕਰਵਾਇਆ ਗਿਆ ਦੂਜਾ ਵਿਸ਼ਾਲ ਕੀਰਤਨ ਦਰਬਾਰ

Monday, Apr 29, 2024 - 12:02 PM (IST)

ਰੋਮ (ਦਲਵੀਰ ਕੈਂਥ): ਲਾਸੀਓ ਸੂਬੇ ਦੇ ਮਿੰਨੀ ਪੰਜਾਬ ਵਜੋਂ ਜਾਣਿਆਂ ਜਾਂਦਾ ਜ਼ਿਲ੍ਹਾ ਲਾਤੀਨਾ ਜਿਸ ਵਿੱਚ ਪੰਜਾਬੀ ਭਾਰਤੀ ਸੈਂਕੜਿਆਂ ਵਿੱਚ ਨਹੀਂ ਸਗੋਂ ਹਜ਼ਾਰਾਂ ਦੀ ਗਿਣਤੀ ਵਿੱਚ ਰਹਿਣ ਬਸੇਰਾ ਕਰਦੇ ਹਨ ਜਿਹੜੇ ਕਿ ਮਿਹਨਤ ਮੁਸ਼ਕੱਤ ਕਰਦਿਆਂ ਪ੍ਰਦੇਸ਼ ਹੰਢਾਅ ਰਹੇ ਹਨ। ਇਨ੍ਹਾਂ ਪ੍ਰਵਾਸੀਆਂ ਦੀ ਤੰਦਰੁਸਤੀ, ਸਰਬੱਤ ਦੇ ਭਲੇ ਹਿੱਤ ਲਾਤੀਨਾ ਦੇ ਸ਼ਹਿਰ ਸਬਾਊਦੀਆ ਦੇ ਪਿੰਡ ਬੇਲਾਫਾਰਨੀਆਂ ਵਿਖੇ ਸਮੂਹ ਸਿੱਖ ਸੰਗਤ ਵੱਲੋਂ ਦੂਜਾ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਆਰੰਭੇ ਸ੍ਰੀ ਆਖੰਡ ਪਾਠ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ। ਇਸ ਵਿੱਚ ਪੰਥ ਦੇ ਰਾਗੀ,ਢਾਡੀ,ਕਵੀਸ਼ਰ ਤੇ ਕਥਾ ਵਾਚਕਾਂ ਨੇ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਬੇਨਤੀਆਂ ਕਰਦਿਆਂ ਸੰਗਤਾਂ ਨੂੰ ਧੰਨ ਸ੍ਰੀ ਗ੍ਰੰਥ ਸਾਹਿਬ ਜੀਓ ਦਾ ਫਲਸਫ਼ੇ ਅਨੁਸਾਰ ਜੀਵਨ ਬਸਰ ਕਰਨ ਲਈ ਪ੍ਰੇਰਿਆ।

PunjabKesari

PunjabKesari

ਇਸ ਮੌਕੇ ਯੂਰਪ ਦੇ ਪ੍ਰਸਿੱਧ ਕਵੀਸ਼ਰ ਗਿਆਨੀ ਸਤਪਾਲ ਸਿੰਘ ਗਰਚਾ, ਸਾਥੀ ਭਾਈ ਗੁਰਜੀਤ ਸਿੰਘ ਤੇ ਭਾਈ ਸਰਬਜੀਤ ਸਿੰਘ ਹੁਰਾਂ ਦੇ ਜੱਥੇ ਨੇ ਆਪਣੀਆਂ ਬੀਰ ਰੱਸੀ ਕਵੀਸ਼ਰੀ ਵਾਰਾਂ ਨੂੰ ਬੁਲੰਦ ਤੇ ਮਧੁਰ ਆਾਵਾਜ਼ ਵਿੱਚ ਸੰਗਤਾਂ ਨੂੰ ਸਰਵਣ ਕਰਵਾਇਆ। ਜਿਨ੍ਹਾਂ ਨੂੰ ਸੁਣ ਸੰਗਤਾਂ ਅੰਦਰ ਸ਼ਰਧਾ ਦੇ ਸੈਲਾਬ ਵਗ ਰਹੇ ਸਨ ਤੇ ਭਾਵੁਕ ਸੰਗਤਾਂ ਨੇ ਗੁਰੂ ਦੇ ਜੈਕਾਰੇ "ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ" ਆਖਦਿਆਂ ਕੀਰਤਨ ਦਰਬਾਰ ਵਿੱਚ ਹਾਜ਼ਰੀਨ ਸੰਗਤ ਦਾ ਰੋਮ-ਰੋਮ ਗੁਰਬਾਣੀ ਨਾਲ ਜੋੜ ਦਿੱਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਯੂ.ਐਸ. ਬਾਰਡਰ ਪੁਲਸ ਨੇ 300,000 ਡਾਲਰ ਤੋਂ ਵੱਧ ਦੀ ਕੀਮਤ ਦੀਆਂ ਸਿਗਰਟਾਂ ਕੀਤੀਆਂ ਜ਼ਬਤ 

ਇਸ ਮੌਕੇ ਕੀਰਤਨੀਏ ਜੱਥੇ ਭਾਈ ਜਸਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਸਬਾਊਦੀਆ ਨੇ ਵੀ ਰਸ ਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਧੁਰ ਕੀ ਬਾਣੀ ਦਾ ਇਲਾਹੀ ਕੀਰਤਨ ਸਰਵਣ ਕਰਵਾਇਆ। ਸਰਬੱਤ ਦੇ ਭਲੇ ਲਈ ਬੇਲਾ ਫਾਰਨੀਆਂ (ਸਬਾਊਦੀਆ) ਦੀ ਸੰਗਤ ਵੱਲੋਂ ਕਰਵਾਏ ਦੂਜੇ ਵਿਸ਼ਾਲ ਕੀਰਤਨ ਦਰਬਾਰ ਨੂੰ ਸਫਲਤਾਪੂਰਵਕ ਨੇਪੜੇ ਚਾੜਨ ਲਈ ਸਮੂਹ ਸੰਗਤ ਦਾ ਪ੍ਰਬੰਧਕਾਂ ਨੇ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੂਜੀ ਵਾਰ ਇਹ ਸਰਬੱਤ ਦੇ ਭਲੇ ਲਈ ਵਿਸ਼ਾਲ ਕੀਰਤਨ ਦਰਬਾਰ ਸਜਾਇਆ, ਜਿਸ ਵਿੱਚ ਸਾਰੇ ਨਗਰ ਨਿਵਾਸੀਆਂ ਨੇ ਵੱਧ ਚੜ੍ਹਕੇ ਸੇਵਾ ਕੀਤੀ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸ ਕੀਰਤਨ ਦਰਬਾਰ ਨੂੰ ਸਰਬੱਤ ਦੇ ਭਲੇ ਹਿੱਤ ਕਰਵਾਉਂਦੇ ਰਹਿਣਗੇ। ਇਸ ਮੌਕੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖਸ਼ਿਸ਼ ਸਿਰੋਪਾਓ ਨਾਲ ਵਿਸੇ਼ਸ ਸਨਮਾਨ ਕੀਤਾ ਗਿਆ ਤੇ ਸਭ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News