ਇਟਲੀ: ਨੀਲੀਆਂ ਅੱਖਾਂ ਨਾਲ ਮਾਡਲਿੰਗ ਦੀ ਦੁਨੀਆ ''ਚ ਤਹਿਲਕਾ ਮਚਾ ਰਿਹਾ ਭਾਰਤੀ ਨੌਜਵਾਨ ''ਅਕਾਸ਼''
Wednesday, Mar 31, 2021 - 03:06 PM (IST)
ਰੋਮ/ਇਟਲੀ (ਕੈਂਥ): ਇਟਲੀ ਵਿੱਚ ਭਾਰਤੀ ਲੋਕ ਨਿਰੰਤਰ ਹਰ ਖੇਤਰ ਵਿਚ ਕਾਮਯਾਬੀ ਦਾ ਇਤਿਹਾਸ ਸਿਰਜਦੇ ਜਾ ਰਹੇ ਹਨ। ਇਹ ਖੇਤਰ ਚਾਹੇ ਕਾਰੋਬਾਰੀ ਹੋਵੇ ਚਾਹੇ ਵਿੱਦਿਅਦਕ, ਫ਼ੈਸ਼ਨ ਜਾਂ ਹੋਰ। ਭਾਰਤੀ ਲੋਕ ਸੂਰਜ ਦੀਆਂ ਕਿਰਨਾਂ ਵਾਂਗਰ ਚਮਕਦੇ ਹੀ ਜਾ ਰਹੇ ਹਨ। ਅਜਿਹੀ ਹੀ ਚਮਕ ਦਾ ਸਟਾਰ ਬਣ ਰਿਹਾ ਹੈ ਇਟਲੀ ਦੀ ਮਾਡਲਿੰਗ ਵਿਚ ਤਹਿਲਕਾ ਮਚਾਉਣ ਵਾਲਾ ਪਹਿਲਾ ਭਾਰਤੀ-ਬ੍ਰਾਜ਼ੀਲੀਅਨ ਮਾਡਲ ਅਕਾਸ਼ ਕੁਮਾਰ, ਜਿਸ ਨੂੰ ਪਬਲੋ ਆਂਡਰੇਸ ਰੋਮੀਓ ਵੀ ਕਿਹਾ ਜਾਂਦਾ ਹੈ।
29 ਸਾਲਾ ਨੌਜਵਾਨ ਅਕਾਸ਼ ਕੁਮਾਰ ਜੋ ਆਪਣੀਆਂ ਬਰਫ਼ੀਲੀਆਂ ਨੀਲੀਆਂ ਅੱਖਾਂ ਲਈ ਮਸ਼ਹੂਰ ਹੈ, ਹੁਣ ਤੱਕ ਬ੍ਰੈਂਡ ਅਰਮਾਨੀ, ਡੀਜ਼ਲ, ਕਰੇਰਾ ਤੋਂ ਇਲਾਵਾ ਕਈ ਹੋਰ ਅਦਾਰਿਆ ਲਈ ਮਾਡਲਿੰਗ ਕਰ ਚੁੱਕਾ ਹੈ। ਮਾਡਲ ਅਕਾਸ਼ ਕੁਮਾਰ ਦਾ ਜਨਮ 16 ਨਵੰਬਰ, 1991 ਨੂੰ ਨਵੀਂ ਦਿੱਲੀ ਵਿਖੇ ਹੋਇਆ।ਉਸ ਦੇ ਪਿਤਾ ਇੱਕ ਭਾਰਤੀ ਅੰਤਰਰਾਸ਼ਟਰੀ ਕਾਰੋਬਾਰੀ ਹਨ। ਉਸ ਦੀ ਮਾਂ ਇੱਕ ਬ੍ਰਾਜ਼ੀਲੀਅਨ ਹੈ ਜਿਹਨਾਂ ਦਾ ਮਿਲਨ ਇਟਲੀ ਦੇ ਦਿਲ ਮਿਲਾਨ ਇਲਾਕੇ ਵਿੱਚ ਹੋਇਆ।ਮਿਲਨ ਪਿਆਰ ਵਿਚ ਬਦਲ ਗਿਆ।ਇਸ ਜੋੜੇ ਨੇ ਵਿਆਹ ਕਰਵਾਕੇ ਭਾਰਤ ਦੇ ਦਿਲ ਦਿੱਲੀ ਜਾ ਕੇ ਰਹਿਣ ਦਾ ਫ਼ੈਸਲਾ ਕੀਤਾ। ਜਿੱਥੇ ਫਿਰ ਅਕਾਸ਼ ਕੁਮਾਰ ਦਾ ਜਨਮ ਹੋਇਆ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤੀ ਮੂਲ ਦੀ ਸੋਨਲ ਭੂਚਰ ਦੇ ਨਾਮ 'ਤੇ ਰੱਖਿਆ ਜਾਵੇਗਾ ਸਕੂਲ ਦਾ ਨਾਮ
1994 ਵਿਚ ਇਹ ਜੋੜਾ ਕਿਸੇ ਕਾਰਨ ਵੱਖ ਹੋ ਗਿਆ, ਜਿਸ ਤੋਂ ਬਾਅਦ ਅਕਾਸ਼ ਅਤੇ ਉਸ ਦੀ ਮਾਂ ਵਿਰੋਨਾ ਇਟਲੀ ਵਿਚ ਆ ਗਏ।ਇਟਲੀ ’ਚ ਅਕਾਸ ਨੇ ਛੋਟੀ ਉਮਰ ਤੋ ਮਾਡਲਿੰਗ ਦੀ ਦੁਨੀਆ ਵਿਚ ਅਗਾਜ਼ ਕਰ ਦਿੱਤਾ, ਜਿਸ ਵਿੱਚ ਕਾਮਯਾਬ ਕਰਨ ਲਈ ਉਸ ਦੀ ਮਾਂ ਨੇ ਪੂਰੀ ਵਾਹ ਲਾ ਦਿੱਤੀ ਕਿਉਕਿ ਉਸਦੀ ਮਾਂ ਵੀ ਪਹਿਲਾਂ ਇਕ ਮਾਡਲ ਸੀ।ਹੁਣ ਅਕਾਸ਼ ਕੁਮਾਰ ਨੇ ਵਿਰੋਨਾ ਗ੍ਰੈਜੂਏਟ ਡਿਗਰੀ ਹਾਸਲ ਕਰਨ ਤੋਂ ਬਾਦ ਮਿਲਾਨ ਵਿਚ ਡੇਰੇ ਲਗਾਏ। ਅੱਜ ਕਾਮਯਾਬੀ ਦੇ ਮੁਕਾਮ 'ਤੇ ਅਕਾਸ਼ ਕੁਮਾਰ ਪਹੁੰਚਿਆ ਹੈ ਉਸ ਲਈ ਰੱਬ ਦੇ ਨਾਲ ਆਪਣੀ ਮਾਂ ਦਾ ਆਸ਼ੀਰਵਦ ਵੀ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਉਹ ਇੰਡੀਅਨ ਦੇ ਨਾਲ ਨਾਲ ਇਤਾਲਵੀ ਵੀ ਹੈ।ਉਸ ਦਾ ਮੰਨਣਾ ਹੈ ਕਿ ਉਸ ਦੇ ਜੀਵਨ ਵਿੱਚ ਭਾਰਤ ਦੇਸ਼ ਜ੍ਹੜ ਹੈ ਤੇ ਇਟਲੀ ਵਿਸ਼ਾਲ ਰੁੱਖ ਹੈ। ਅਕਾਸ ਕੁਮਾਰ ਸਟਾਰਜ਼ ਨਾਲ ਡਾਂਸ ਕਰਨ ਦੇ 2018 ਐਡੀਸ਼ਨ ਵਿਚ ਹਿੱਸਾ ਲੈਣ ਲਈ ਉਪਰੰਤ ਪ੍ਰਸਿੱਧ ਹੋਇਆ ਤੇ ਜਿਸ ਦਾ ਸਿੱਕਾ ਹੁਣ ਮਾਡਲਿੰਗ ਦੀ ਦੁਨੀਆ ਵਿਚ ਚੱਲਦਾ ਹੈ।ਇਟਾਲੀਅਨ ਨੌਜਵਾਨ ਪੀੜ੍ਹੀ ਲਈ ਅਕਾਸ ਕੁਮਾਰ ਵਿਸ਼ੇਸ਼ ਖਿੱਚ ਦਾ ਕੇਂਦਰ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।