ਹੁਣ ਇਜ਼ਰਾਈਲ ਨੇ ਕੀਤਾ ਦਾਅਵਾ, ''ਬਣਾਈ ਸ਼੍ਰੇਸ਼ਠ ਕੋਰੋਨਾ ਵੈਕਸੀਨ''

08/07/2020 6:28:27 PM

ਯੇਰੂਸ਼ਲਮ (ਬਿਊਰੋ): ਇਜ਼ਰਾਈਲ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਕੋਰੋਨਾਵਾਇਰਸ ਦੇ ਖਿਲਾਫ਼ ਇਕ ਜਾਦੁਈ ਅਸਰ ਕਰਨ ਵਾਲੀ ਵੈਕਸੀਨ ਬਣਾ ਲਈ ਹੈ। ਇਜ਼ਰਾਈਲ ਨੇ ਕਿਹਾ ਕਿ ਹਾਲੇ ਉਸ ਨੂੰ ਇਨਸਾਨਾਂ 'ਤੇ ਪਰੀਖਣ ਲਈ ਸਰਕਾਰੀ ਇਜਾਜ਼ਤ ਲੈਣੀ ਹੋਵੇਗੀ। ਇਸ ਵੈਕਸੀਨ ਦਾ ਪਤਝੜ ਦੀਆਂ ਛੁੱਟੀਆਂ ਦੇ ਬਾਅਦ ਪਰੀਖਣ ਸ਼ੁਰੂ ਕਰ ਦਿੱਤਾ ਜਾਵੇਗਾ। ਇਜ਼ਰਾਈਲ ਦੇ ਰੱਖਿਆ ਮੰਤਰੀ ਬੇਨੀ ਗਾਟਜ਼ ਨੇ ਇਜ਼ਰਾਈਲ ਇੰਸਟੀਚਿਊਟ ਆਫ ਬਾਇਓਲੌਜੀਕਲ ਰਿਸਰਚ ਦਾ ਦੌਰਾ ਕਰ ਕੇ ਇਸ ਵੈਕਸੀਨ ਦੇ ਬਾਰੇ ਵਿਚ ਜਾਣਕਾਰੀ ਲਈ ਹੈ।

ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋਫੈਸਰ ਸ਼ੈਮੁਅਲ ਸ਼ਪਿਰਾ ਨੇ ਉਹਨਾਂ ਨੂੰ ਇਸ ਨਵੀਂ ਇਜ਼ਰਾਇਲੀ ਵੈਕਸੀਨ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਇਜ਼ਰਾਈਲ ਦੇ ਰੱਖਿਆ ਅਤੇ ਪ੍ਰਧਾਨ ਮੰਤਰੀ ਦਫਤਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਕ ਬਹੁਤ ਸ਼ਾਨਦਾਰ ਵੈਕਸੀਨ ਬਣ ਗਈ ਹੈ। ਇਸ ਦੇ ਇਨਸਾਨਾਂ 'ਤੇ ਟ੍ਰਾਇਲ ਦੇ ਲਈ ਪ੍ਰਕਿਰਿਆ ਜਾਰੀ ਹੈ। ਇੰਸਟੀਚਿਊਟ ਦੇ ਡਾਇਰੈਕਟਰ ਨੇ ਕਿਹਾ ਕਿ ਅਸੀਂ ਪਤਝੜ ਦੀਆਂ ਛੁੱਟੀਆਂ ਦੇ ਬਾਅਦ ਇਸ ਵੈਕਸੀਨ ਦਾ ਇਨਸਾਨਾਂ 'ਤੇ ਟ੍ਰਾਇਲ ਸ਼ੁਰੂ ਕਰਾਂਗੇ। ਭਾਵੇਂਕਿ ਇਹ ਵੈਕਸੀਨ ਹੁਣ ਬਣ ਕੇ ਸਾਡੇ ਹੱਥਾਂ ਵਿਚ ਆ ਗਈ ਹੈ।

ਪੜ੍ਹੋ ਇਹ ਅਹਿਮ ਖਬਰ- 10 ਅਗਸਤ ਤੱਕ ਆ ਸਕਦੀ ਹੈ ਰੂਸੀ ਵੈਕਸੀਨ, ਸਿਹਤ ਮੰਤਰੀ ਬੋਲੇ-ਟ੍ਰਾਇਲ ਖਤਮ

ਸ਼ਪਿਰਾ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਵੈਕਸੀਨ 'ਤੇ ਮਾਣ ਹੈ। ਇਸ ਬਿਆਨ ਵਿਚ ਇਹ ਨਹੀਂ ਦੱਸਿਆ ਗਿਆ ਕਿ ਕਦੋਂ ਤੱਕ ਵੈਕਸੀਨ ਦੀ ਵਰਤੋਂ ਹੋ ਸਕੇਗੀ। ਇਸ ਤੋਂ ਪਹਿਲਾਂ ਮਈ ਮਹੀਨੇ ਵਿਚ ਇਜ਼ਰਾਈਲ ਦੇ ਰੱਖਿਆ ਮੰਤਰੀ ਨਫਤਾਲੀ ਬੇਨੇਟ ਨੇ ਦਾਅਵਾ ਕੀਤਾ ਸੀ ਕਿ ਦੇਸ਼ ਦੇ ਡਿਫੈਂਸ ਬਾਇਓਲੌਜੀਕਲ ਇੰਸਟੀਚਿਊਟ ਨੇ ਕੋਰੋਨਾਵਾਇਰਸ ਦਾ ਟੀਕਾ ਬਣਾ ਲਿਆ ਹੈ। ਉਹਨਾਂ ਨੇ ਕਿਹਾ ਕਿ ਇੰਸਟੀਚਿਊਟ ਨੇ ਕੋਰੋਨਾਵਾਇਰਸ ਦੇ ਐਂਟੀਬੌਡੀ ਨੂੰ ਤਿਆਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। 

ਰੱਖਿਆ ਮੰਤਰੀ ਬੇਨੇਟ ਨੇ ਦੱਸਿਆ ਸੀ ਕਿ ਕੋਰੋਨਾਵਾਇਰਸ ਵੈਕਸੀਨ ਦੇ ਵਿਕਾਸ ਦਾ ਪੜਾਅ ਹੁਣ ਪੂਰਾ ਹੋ ਗਿਆ ਹੈ ਅਤੇ ਸ਼ੋਧ ਕਰਤਾ ਇਸ ਦੇ ਪੇਟੇਂਟ ਅਤੇ ਵੱਡੇ ਪੱਧਰ 'ਤੇ ਉਤਪਾਦਨ ਦੇ ਲਈ ਤਿਆਰੀ ਕਰ ਰਹੇ ਹਨ। ਇਜ਼ਰਾਈਲ ਦੇ ਪੀ.ਐੱਮ. ਬੇਂਜਾਮਿਨ ਨੇਤਨਯਾਹੂ ਦੇ ਦਫਤਰ ਦੇ ਅੰਤਰਗਤ ਚੱਲਣ ਵਾਲੇ ਬਹੁਤ ਗੁਪਤ ਇਜ਼ਰਾਈਲ ਇੰਸਟੀਚਿਊਟ ਫੌਰ ਬਾਇਓਲੌਜੀਕਲ ਰਿਸਰਚ ਦੇ ਦੌਰੇ ਦੇ ਬਾਅਦ ਬੇਨੇਟ ਨੇ ਇਹ ਐਲਾਨ ਕੀਤਾ ਸੀ। ਰੱਖਿਆ ਮੰਤਰੀ ਦੇ ਮੁਤਾਬਕ ਇਹ ਐਂਟੀਬੌਡੀ ਮੋਨੋਕਲੋਨਲ ਢੰਗ ਨਾਲ ਕੋਰੋਨਾਵਾਇਰਸ 'ਤੇ ਹਮਲਾ ਕਰਦੀ ਹੈ ਅਤੇ ਬੀਮਾਰ ਲੋਕਾਂ ਦੇ ਸਰੀਰ ਦੇ ਅੰਦਰ ਹੀ ਕੋਰੋਨਾਵਾਇਰਸ ਦਾ ਖਾਤਮਾ ਕਰ ਦਿੰਦੀ ਹੈ।

ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ ਰਾਜ 'ਚ ਘਟੇ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ


Vandana

Content Editor

Related News