​​​​​​​ਈਰਾਨੀ ਤੇਲ ਟੈਂਕਰ ਜ਼ਬਤ ਕਰਨ ਦੇ ਮਾਮਲੇ ''ਚ ਬਰਤਾਨਵੀ ਰਾਜਦੂਤ ਤਲਬ

07/05/2019 10:18:34 AM

ਤਹਿਰਾਨ— ਈਰਾਨ ਨੇ ਆਪਣੇ ਇਕ ਤੇਲ ਟੈਂਕਰ ਨੂੰ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਜ਼ਬਤ ਕਰਨ ਨੂੰ ਲੈ ਕੇ ਤਹਿਰਾਨ 'ਚ ਬ੍ਰਿਟੇਨ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਬ੍ਰਿਟਿਸ਼ ਰਾਇਲ ਮਰੀਨਸ ਨੇ ਯੂਰਪੀ ਸੰਘ ਦੇ ਬੈਨ ਦਾ ਉਲੰਘਣ ਕਰ ਕੇ ਸੀਰੀਆ ਵੱਲ ਜਾ ਰਹੇ ਜਹਾਜ਼ ਨੂੰ ਸਪੇਨ ਦੇ ਦੱਖਣ 'ਚ ਸਥਿਤ ਜਿਬ੍ਰਾਲਟਰ 'ਚ ਜ਼ਬਤ ਕਰਨ 'ਚ ਅਧਿਕਾਰੀਆਂ ਦੀ ਮਦਦ ਕੀਤੀ। ਸਪੇਨ ਦੇ ਕਾਰਜਵਾਹਕ ਵਿਦੇਸ਼ ਮੰਤਰੀ ਨੇ ਦੱਸਿਆ ਕਿ ਤੇਲ ਟੈਂਕਰ 'ਗ੍ਰੇਸ 1'  ਨੂੰ ਅਮਰੀਕਾ ਦੀ ਅਪੀਲ 'ਤੇ ਜ਼ਬਤ ਕੀਤਾ ਗਿਆ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਇਸ ਨੂੰ 'ਇਕ ਤਰ੍ਹਾਂ ਦੀ ਸਮੁੰਦਰੀ ਲੁੱਟ' ਕਰਾਰ ਦਿੱਤਾ ਹੈ। ਉੱਥੇ ਹੀ ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੇ ਹਾਲਾਂਕਿ ਉਸ ਦੇ ਦੋਸ਼ ਨੂੰ 'ਬਕਵਾਸ' ਦੱਸਿਆ। ਜਿਬ੍ਰਾਲਟਰ ਬੰਦਰਗਾਹ ਅਤੇ ਕਾਨੂੰਨ ਪਰਿਵਰਤਨ ਏਜੰਸੀਆਂ ਨੇ ਬ੍ਰਿਟਿਸ਼ ਸਮੁੰਦਰੀ ਫੌਜੀਆਂ ਦੀ ਮਦਦ ਨਾਲ ਵੀਰਵਾਰ ਸਵੇਰੇ ਇਸ ਤੇਲ ਟੈਂਕਰ ਨੂੰ ਜ਼ਬਤ ਕੀਤਾ। ਜਿਬ੍ਰਾਲਟਰ ਸਰਕਾਰ ਦੀ ਅਪੀਲ 'ਤੇ ਬ੍ਰਿਟੇਨ ਦੇ 42 ਕਮਾਂਡੋ ਦੇ ਲਗਭਗ 30 ਸਮੁੰਦਰੀ ਫੌਜੀਆਂ ਦੀ ਮਦਦ ਲਈ ਉੱਥੇ ਗਏ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਾਵੀ ਨੇ ਕਿਹਾ ਕਿ ਈਰਾਨ 'ਚ ਬ੍ਰਿਟੇਨ ਦੇ ਰਾਜਦੂਤ ਰਾਬਰਟ ਮੈਕੇਅਰ ਨੂੰ ਇਸ ਮਾਮਲੇ 'ਚ ਤਲਬ ਕੀਤਾ ਹੈ। 

ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਈਰਾਨੀ ਜਹਾਜ਼ ਨੂੰ ਜ਼ਬਤ ਕੀਤੇ ਜਾਣ ਦੀ ਸੂਚਨਾ ਨੂੰ 'ਸ਼ਾਨਦਾਰ ਖਬਰ' ਦੱਸਦੇ ਹੋਏ ਕਿਹਾ ਕਿ ਤੇਲ ਟੈਂਕਰ ਯੂਰਪੀ ਸੰਘ ਦੀਆਂ ਰੋਕਾਂ ਦਾ ਉਲੰਘਣ ਕਰ ਕੇ ਸੀਰੀਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ ਈਰਾਨ ਅਤੇ ਸੀਰੀਆ ਦੀ ਸਰਕਾਰ ਨੂੰ ਇਸ ਗੈਰ-ਕਾਨੂੰਨੀ ਸੌਦੇ ਦਾ ਲਾਭ ਉਠਾਉਣ ਨਹੀਂ ਦੇਣਗੇ। ਇਹ ਸਾਫ ਹੈ ਕਿ ਇਹ ਕਾਰਵਾਈ ਸੀਰੀਆ ਦੇ ਖਿਲਾਫ ਯੂਰਪੀ ਸੰਘ ਦੀਆਂ ਰੋਕਾਂ ਨੂੰ ਲਾਗੂ ਕਰਨ ਦੇ ਕ੍ਰਮ 'ਚ ਕੀਤੀ ਗਈ ਹੈ ਨਾ ਕਿ ਈਰਾਨ ਦੇ ਖਿਲਾਫ ਅਮਰੀਕੀ ਰੋਕਾਂ ਨੂੰ ਲਾਗੂ ਕਰਨ ਲਈ।


Related News