10,000 ਕਰੋੜ ਰੁਪਏ ਦੇ GST ਧੋਖਾਧੜੀ ਮਾਮਲੇ 'ਚ ਦਿੱਲੀ ਦਾ ਕਰੋੜਪਤੀ ਕਾਰੋਬਾਰੀ ਗ੍ਰਿਫ਼ਤਾਰ
Thursday, Apr 11, 2024 - 10:54 AM (IST)
ਨੈਸ਼ਨਲ ਡੈਸਕ : ਨੋਇਡਾ ਪੁਲਸ ਨੇ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ GST ਧੋਖਾਧੜੀ ਵਿੱਚ ਦਿੱਲੀ ਦੇ ਇੱਕ ਕਰੋੜਪਤੀ ਕਾਰੋਬਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕਾਰੋਬਾਰੀ 'ਤੇ ਇਨਪੁਟ ਟੈਕਸ ਕ੍ਰੈਡਿਟ ਦੇ ਰੂਪ 'ਚ 24 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਦੋਸ਼ੀ ਇਨਪੁਟ ਟੈਕਸ ਕ੍ਰੈਡਿਟ ਧੋਖੇ ਨਾਲ ਲੈ ਕੇ ਸਰਕਾਰ ਦੇ ਮਾਲੀਏ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਸੀ।
ਇਹ ਵੀ ਪੜ੍ਹੋ - ਗਾਜ਼ਾ ਜੰਗ ਹੁਣ ਵੀ ਲਾ ਰਹੀ ਕਰੂਡ ’ਚ ਅੱਗ, ਚੋਣਾਂ ਤੋਂ ਬਾਅਦ ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ!
ਨੋਇਡਾ ਦੇ ਡੀਸੀਪੀ ਕ੍ਰਾਈਮ ਸ਼ਕਤੀ ਮੋਹਨ ਅਵਸਥੀ ਨੇ ਕਿਹਾ ਕਿ ਸੈਕਟਰ 20 ਪੁਲਸ ਸਟੇਸ਼ਨ ਨੇ ਬੁੱਧਵਾਰ ਨੂੰ ਤਿਲਕ ਨਗਰ, ਦਿੱਲੀ ਦੇ ਰਹਿਣ ਵਾਲੇ ਤੁਸ਼ਾਰ ਗੁਪਤਾ ਨੂੰ ਇੱਕ ਫਰਜ਼ੀ ਜੀਐੱਸਟੀ ਫਰਮ ਦੀ ਦੁਰਵਰਤੋਂ ਕਰਕੇ ਅਰਬਾਂ ਰੁਪਏ ਦੀ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੂੰ ਦਿੱਲੀ ਦੇ ਤਿਲਕ ਨਗਰ ਸਥਿਤ ਉਸ ਦੇ ਦਫ਼ਤਰ ਤੋਂ ਫੜਿਆ ਹੈ।
ਇਹ ਵੀ ਪੜ੍ਹੋ - ਜਲਾਲਾਬਾਦ 'ਚ ਵਾਪਰੀ ਵੱਡੀ ਘਟਨਾ: ਵਰਤ ਵਾਲਾ ਜ਼ਹਿਰੀਲਾ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬੀਮਾਰ
ਪੁਲਸ ਨੇ ਕਿਹਾ ਕਿ ਤੁਸ਼ਾਰ ਦੀ ਕਾਫ਼ੀ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ। ਉਸ ਨੇ 35 ਫਰਜ਼ੀ ਕੰਪਨੀਆਂ ਅਤੇ ਫਰਮਾਂ ਤੋਂ ਗਲਤ ਤਰੀਕੇ ਨਾਲ 24 ਕਰੋੜ ਰੁਪਏ ਦਾ ਆਈਟੀਸੀ ਰਿਫੰਡ ਲਿਆ ਸੀ, ਜਿਸ ਸਬੰਧੀ ਸੈਕਟਰ-20 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਮਗਰੋਂ ਪੁਲਸ ਨੇ ਇਹ ਕਾਰਵਾਈ ਕੀਤੀ ਹੈ। ਹਾਲਾਂਕਿ ਇਸ ਮਾਮਲੇ 'ਚ GST ਵੀ ਪਹਿਲਾ ਦੋਸ਼ੀ ਤੁਸ਼ਾਰ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਕਰੀਬ ਦੋ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਹ ਬਾਹਰ ਆਇਆ ਸੀ।
ਇਹ ਵੀ ਪੜ੍ਹੋ - ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ
ਤੁਸ਼ਾਰ ਗੁਪਤਾ ਨੇ ਆਪਣੇ ਕਾਰੋਬਾਰ ਦੀ ਆੜ ਵਿੱਚ 35 ਫਰਜ਼ੀ ਕੰਪਨੀਆਂ ਬਣਾਈਆਂ ਸਨ। ਉਹ ਇਨ੍ਹਾਂ ਫਰਜ਼ੀ ਜੀਐਸਟੀ ਫਰਮਾਂ ਤੋਂ ਜਾਅਲੀ ਚਲਾਨ ਬਣਾ ਕੇ ਨਾਜਾਇਜ਼ ਮੁਨਾਫਾ ਕਮਾਉਂਦਾ ਸੀ। ਇਸ ਮਾਮਲੇ ਵਿੱਚ ਦੋ ਕਾਰੋਬਾਰੀ ਅਜੇ ਸ਼ਰਮਾ ਅਤੇ ਸੰਜੇ ਜਿੰਦਲ ਨੂੰ ਵੀ ਪਹਿਲਾਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਸ ਤੋਂ ਪੁੱਛਗਿੱਛ ਦੌਰਾਨ ਹੀ ਤੁਸ਼ਾਰ ਦਾ ਲਿੰਕ ਮਿਲਿਆ ਸੀ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8