ਜੈਸ਼ੰਕਰ ਨੇ ਈਰਾਨੀ ਹਮਰੁਤਬਾ ਕੋਲ ਜ਼ਬਤ ਜਹਾਜ਼ ’ਤੇ ਭਾਰਤੀ ਚਾਲਕ ਦਲ ਦਾ ਮੁੱਦਾ ਚੁੱਕਿਆ
Monday, Apr 15, 2024 - 12:37 PM (IST)
ਨਵੀਂ ਦਿੱਲੀ, (ਅਨਸ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਆਪਣੇ ਈਰਾਨੀ ਹਮਰੁਤਬਾ ਐੱਚ ਅਮੀਰਬਦੁੱਲਾਹੀਅਨ ਨਾਲ ਗੱਲ ਕੀਤੀ ਅਤੇ ਈਰਾਨੀ ਵਿਸ਼ੇਸ਼ ਬਲਾਂ ਦੁਆਰਾ ਜ਼ਬਤ ਕੀਤੇ ਗਏ ਵਪਾਰਕ ਜਹਾਜ਼ ’ਤੇ ਸਵਾਰ 17 ਭਾਰਤੀ ਚਾਲਕ ਦਲ ਦੇ ਮੈਂਬਰਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਰਾਤ ਭਰ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਬਾਅਦ ਈਰਾਨ ਨਾਲ ਤਣਾਅ ਵਧਾਉਣ ਤੋਂ ਬਚਣ ਦੀ ਵੀ ਅਪੀਲ ਕੀਤੀ।
ਇਜ਼ਰਾਈਲ ਨਾਲ ਸਬੰਧਤ ਐਮ.ਐਸ.ਸੀ. ਐਰੀਜ, ਜਿਸ ਦੇ 25 ਮੈਂਬਰੀ ਚਾਲਕ ਦਲ ’ਚ 17 ਭਾਰਤੀਆਂ ਦੇ ਨਾਲ-ਨਾਲ ਅਤੇ ਫਿਲੀਪੀਨੋ, ਪਾਕਿਸਤਾਨੀ, ਰੂਸੀ ਅਤੇ ਇਸਟੋਨੀਅਨ ਨਾਗਰਿਕ ਵੀ ਸ਼ਾਮਲ ਹਨ, ਸ਼ਨੀਵਾਰ ਤੜਕੇ ਯੂ.ਏ.ਈ. ਤੋਂ ਲਗਭਗ 80 ਕਿਲੋਮੀਟਰ ਦੂਰ ਹਰਮੁਜ਼ ਜਲਡਮਰੂ ਤੋਂ ਹੋ ਕੇ ਲੰਘ ਰਿਹਾ ਸੀ ਜਦੋਂ ਈਰਾਨ ਨੇ ਉਸਨੂੰ ਜ਼ਬਤ ਕਰ ਲਿਆ।