ਜੁਰਮ ਕਬੂਲ ਕਰਵਾਉਣ ਲਈ ਪੁਲਸ ਨੇ ਦੋਸ਼ੀ ਦੇ ਗਲ 'ਚ ਲਪੇਟ ਦਿੱਤੇ ਸੱਪ! (video)

02/11/2019 5:15:48 PM

ਜਕਾਰਤਾ— ਕਈ ਵਾਰ ਪੁਲਸ ਵਾਲਿਆਂ ਦੀਆਂ ਹਰਕਤਾਂ ਉਨ੍ਹਾਂ ਲਈ ਸ਼ਰਮਿੰਦਗੀ ਦਾ ਵੀ ਸਬਬ ਬਣ ਜਾਂਦੀਆਂ ਹਨ। ਸਿਰਫ ਭਾਰਤ ਹੀ ਨਹੀਂ ਬਲਕਿ ਦੁਨੀਆ ਦੇ ਦੂਜੇ ਦੇਸ਼ਾਂ 'ਚ ਵੀ ਪੁਲਸ ਦਾ ਵਤੀਰਾ ਸੁਰਖੀਆਂ 'ਚ ਰਹਿੰਦਾ ਹੈ। ਇੰਡੋਨੇਸ਼ੀਆ ਦੀ ਪੁਲਸ ਨੇ ਇਕ ਅਹਿਜੀ ਹਰਕਤ ਕਰ ਦਿੱਤੀ ਕਿ ਉਸ ਨੂੰ ਸਮੂਹਿਕ ਤੌਰ 'ਤੇ ਮੁਆਫੀ ਮੰਗਣੀ ਪੈ ਗਈ। ਅਸਲ 'ਚ ਦੇਸ਼ ਦੇ ਸੁਦੂਰ ਪੱਛਮੀ ਖੇਤਰ ਪਾਪੂਆ 'ਚ ਪੁਲਸ ਇਕ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਸੀ। ਇਸ ਦੌਰਾਨ ਪੁਲਸ ਨੇ ਉਸ ਤੋਂ ਜ਼ਬਰਦਸਤੀ ਜੁਰਮ ਕਬੂਲ ਕਰਵਾਉਣ ਲਈ ਉਸ ਦੇ ਗਲੇ 'ਚ ਜ਼ਿੰਦਾ ਸੱਪ ਲਪੇਟ ਦਿੱਤਾ। ਪੁਲਸ ਦੀ ਇਹ ਕਰਤੂਤ ਇਕ ਵੀਡੀਓ 'ਚ ਕੈਦ ਹੋ ਗਈ ਤੇ ਸੋਸ਼ਲ ਮੀਡੀਆ 'ਤੇ ਤੁਰੰਤ ਵਾਇਰਲ ਹੋ ਗਈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਪੁਲਸ ਮੋਬਾਇਲ ਫੋਨ ਚੋਰੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਇਕ ਪੁਲਸ ਕਰਮਚਾਰੀ ਦੋਸ਼ੀ ਦੇ ਚਿਹਰੇ 'ਤੇ ਸੱਪ ਸੁੱਟ ਰਿਹਾ ਹੈ ਤੇ ਪੁੱਛ ਰਿਹਾ ਹੈ ਕਿ ਉਸ ਨੇ ਕਿੰਨੀ ਵਾਰ ਚੋਰੀ ਕੀਤੀ। ਜਿਸ ਤੋਂ ਬਾਅਦ ਦੋਸ਼ੀ ਵਿਅਕਤੀ ਕਹਿੰਦਾ ਹੈ ਕਿ ਉਸ ਨੇ ਦੋ ਵਾਰ ਚੋਰੀ ਕੀਤੀ ਹੈ। ਇਸ ਦੌਰਾਨ ਪੁਲਸ ਵਾਲੇ ਸੱਪਾਂ ਨੂੰ ਦੋਸ਼ੀ ਦੀ ਪੈਂਟ ਤੱਕ 'ਚ ਪਾਉਣ ਦੀ ਧਮਕੀ ਦਿੰਦੇ ਹਨ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ, ਜਿਸ ਤੋਂ ਬਾਅਦ ਇਲਾਕੇ ਦੇ ਪੁਲਸ ਮੁਖੀ ਨੇ ਅਧਿਕਾਰੀਆਂ ਦੀ ਗਲਤੀ ਮੰਨੀ ਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਗੱਲ ਕਹੀ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਪਾਸਿਓਂ ਪੁੱਛਗਿੱਛ ਦਾ ਇਹ ਤਰੀਕਾ ਸਹੀ ਨਹੀਂ ਹੈ। 

ਪਾਪੂਆ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੁੱਛਗਿੱਛ 'ਚ ਸ਼ਾਮਲ ਪੁਲਸ ਵਾਲਿਆਂ ਖਿਲਾਫ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਨੇ ਵੀ ਇਸ ਘਟਨਾ ਨੂੰ ਕਾਨੂੰਨ ਦੇ ਖਿਲਾਫ ਤੇ ਚਿੰਤਾਜਨਕ ਦੱਸਿਆ।


Baljit Singh

Content Editor

Related News