ਪੰਜਾਬ 'ਚ ਹੋਇਆ ਵੱਡਾ ਅਨਾਜ ਘਪਲਾ, ਦੋਸ਼ੀ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ
Saturday, May 04, 2024 - 02:29 PM (IST)
ਚੰਡੀਗੜ੍ਹ : ਬਠਿੰਡਾ ਦੇ ਪਨਸਪ ਸੈਂਟਰਾਂ 'ਚ ਕਣਕ ਦੇ ਭੰਡਾਰਣ ਨੂੰ ਲੈ ਕੇ ਭਾਰੀ ਬੇਨਿਯਮੀਆਂ ਸਾਹਮਣੇ ਆਈਆਂ ਹਨ। ਇੱਥੇ ਕਣਕ ਖ਼ੁਰਦ-ਬੁਰਦ ਅਤੇ ਨੁਕਸਾਨੀ ਜਾਣ ਕਾਰਨ ਪਨਸਪ ਨੂੰ 4 ਕਰੋੜ, 68 ਲੱਖ, 48 ਹਜ਼ਾਰ, 600 ਰੁਪਏ ਦਾ ਨੁਕਸਾਨ ਹੋਇਆ ਹੈ। ਜਾਂਚ 'ਚ ਕਰੀਬ ਅੱਧਾ ਦਰਜਨ ਅਧਿਕਾਰੀਆਂ ਦੀ ਮਿਲੀ-ਭੁਗਤ ਸਾਹਮਣੇ ਆਈ ਹੈ। ਪਨਸਪ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਪਹਿਲਾਂ ਰਿਟਾਇਰ ਐਡੀਸ਼ਨਲ ਸੈਸ਼ਨ ਜੱਜ ਨੂੰ ਬਤੌਰ ਜਾਂਚ ਅਧਿਕਾਰੀ ਸੌਂਪੀ ਸੀ।
ਇਹ ਵੀ ਪੜ੍ਹੋ : ਕੋਵੀਸ਼ੀਲਡ ਟੀਕਾ ਲਗਵਾਉਣ ਵਾਲਿਆਂ ਲਈ ਨਵੀਂ Update, ਪਹਿਲਾਂ ਹੀ ਜਾਰੀ ਹੋ ਚੁੱਕੀ ਹੈ Advisory
ਉਨ੍ਹਾਂ ਦੀ ਜਾਂਚ ਸਬੰਧੀ ਰਿਪੋਰਟ ਦੇ ਆਧਾਰ 'ਤੇ ਫੈਕਟ ਫਾਈਂਡਿੰਗ ਅਫ਼ਸਰ ਦੇ ਤੌਰ ਦੇ ਰਿਟਾਇਰ ਐਡੀਸ਼ਨਲ ਸੈਸ਼ਨ ਜੱਜ ਨੂੰ ਲਾਇਆ ਗਿਆ, ਜਿਨ੍ਹਾਂ ਨੇ ਜਾਂਚ 'ਚ ਦੋਸ਼ੀ ਅਧਿਕਾਰੀਆਂ ਤੋਂ ਲੰਬੀ ਪੁੱਛਗਿੱਛ ਮਗਰੋਂ ਘਪਲਾ ਹੋਣਾ ਪਾਇਆ। ਰਿਪੋਰਟ ਦੇ ਆਧਾਰ 'ਤੇ ਅਧਿਕਾਰੀਆਂ ਤੋਂ ਤੁਰੰਤ ਰਿਕਵਰੀ ਦੀ ਸਿਫ਼ਾਰਿਸ਼ 'ਤੇ ਹੁਣ ਪਨਸਪ ਦੀ ਮੈਨੇਜਿੰਗ ਡਾਇਰੈਕਟਰ ਸੁਨਾਲੀ ਗਿਰੀ ਨੇ ਦੋਸ਼ੀ ਅਫ਼ਸਰਾਂ ਦੀ ਪਛਾਣ ਕਰਕੇ ਉਨ੍ਹਾਂ ਤੋਂ ਰਿਕਵਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜੇਕਰ ਦੋਸ਼ੀ ਰਿਕਵਰੀ ਦੀ ਨਿਰਧਾਰਿਤ ਰਕਮ ਨਹੀਂ ਦਿੰਦੇ ਤਾਂ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਛੁੱਟੀ ਲੈਣ ਲਈ ਬਹਾਨਾ ਮਾਰਨ ਵਾਲੇ ਮੁਲਾਜ਼ਮ ਹੋ ਜਾਣ Alert, ਜ਼ਰਾ ਪੜ੍ਹ ਲੈਣ ਇਹ ਸਖ਼ਤ ਹੁਕਮ
ਸੇਵਾਮੁਕਤ ਹੋ ਚੁੱਕੇ ਹਨ 2 ਅਧਿਕਾਰੀ
ਦਰਅਸਲ 2012-13 'ਚ ਕਰੀਬ 11 ਸਾਲ ਤੋਂ ਚੱਲੀ ਬਠਿੰਡਾ ਦੀ ਕਣਕ ਦੀ ਢੋਆ-ਢੁਆਈ 'ਚ ਵੱਡੀਆਂ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ 'ਚ ਉਸ ਸਮੇਂ ਸਬੰਧਿਤ ਕੇਂਦਰਾਂ 'ਚ ਤਾਇਨਾਤ 5 ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਪਾਏ ਗਏ ਸਨ। ਇਨ੍ਹਾਂ 'ਚੋਂ 2 ਅਧਿਕਾਰੀ ਹੁਣ ਸੇਵਾਮੁਕਤ ਹੋ ਚੁੱਕੇ ਹਨ। ਕਾਰਜਕਾਰੀ ਅਧਿਕਾਰੀਆਂ ਦੀਆਂ ਤਨਖ਼ਾਹਾਂ 'ਚੋਂ ਪੈਸੇ ਕੱਟ ਕੇ ਰਿਕਵਰੀ ਲਈ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਜੇਕਰ ਸਮਾਂ ਨਾ ਹੋਵੇ ਤਾਂ ਐੱਫ. ਆਈ. ਆਰ. ਦਰਜ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8