4 ਸਾਲਾਂ ਤੋਂ ਭਗੌੜਾ ਦੋਸ਼ੀ ਠੇਕਾ ਸ਼ਰਾਬ ਸਣੇ ਕਾਬੂ, ਮਾਮਲਾ ਦਰਜ

Monday, May 06, 2024 - 03:47 PM (IST)

4 ਸਾਲਾਂ ਤੋਂ ਭਗੌੜਾ ਦੋਸ਼ੀ ਠੇਕਾ ਸ਼ਰਾਬ ਸਣੇ ਕਾਬੂ, ਮਾਮਲਾ ਦਰਜ

ਤਪਾ ਮੰਡੀ (ਸ਼ਾਮ, ਗਰਗ) : ਤਪਾ ਪੁਲਸ ਨੂੰ ਚਾਰ ਸਾਲ ਤੋਂ ਭਗੋੜੇ ਦੋਸ਼ੀ ਨੂੰ 12 ਬੋਤਲਾ ਠੇਕਾ ਸਰਾਬ ਸਣੇ ਕਾਬੂ ਕਰਨ ‘ਚ ਸਫ਼ਲਤਾ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਪਾ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੰਤੋਖ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਤਾਜੋਕੇ ਸਾਈਡ ਤੋਂ ਆਉਂਦਾ ਇੱਕ ਨੌਜਵਾਨ ਮੰਗਾ ਸਿੰਘ ਪੁੱਤਰ ਰੱਖਾ ਸਿੰਘ ਵਾਸੀ ਮਹਿਤਾ ਅਪਣੇ ਸੱਜੇ ਮੋਢੇ ‘ਚ ਪਲਾਸਟਿਕ ਝੋਲਾ ਪਾ ਕੇ ਆ ਰਿਹਾ ਸੀ।

ਜਦ ਝੋਲੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 12 ਬੋਤਲਾਂ ਠੇਕਾ ਸ਼ਰਾਬ ਬਰਾਮਦ ਹੋਈਆਂ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੂੰ ਛਾਣਬੀਣ ਕਰਨ ਤੋਂ ਪਤਾ ਲੱਗਾ ਕਿ ਉਕਤ ਸ਼ਰਾਬ ਸਮੇਤ ਫੜ੍ਹੇ ਮੁਲਜ਼ਮ ਖ਼ਿਲਾਫ਼ 2020 ‘ਚ ਬਰਨਾਲਾ ‘ਚ ਮਾਮਲਾ ਦਰਜ ਹੋਇਆ ਸੀ ਅਤੇ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ। ਪੁਲਸ ਨੇ ਉਕਤ ਭਗੌੜੇ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News