ਪੈਸਿਆਂ ਦੇ ਲੈਣ-ਦੇਣ ਦੌਰਾਨ ਦੰਦ ਤੋੜਨ ਵਾਲੇ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਪੁਲਸ

Tuesday, May 07, 2024 - 04:15 PM (IST)

ਪੈਸਿਆਂ ਦੇ ਲੈਣ-ਦੇਣ ਦੌਰਾਨ ਦੰਦ ਤੋੜਨ ਵਾਲੇ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਪੁਲਸ

ਲੁਧਿਆਣਾ (ਰਾਮ) : ਪੈਸਿਆਂ ਦੇ ਲੈਣ-ਦੇਣ ਦੌਰਾਨ ਨੌਜਵਾਨ ਨੂੰ ਰਸਤੇ ’ਚ ਰੋਕ ਕੇ ਕੁੱਟਮਾਰ ਕਰਨ ਅਤੇ ਦੰਦ ਤੋੜਨ ਦੇ ਮਾਮਲੇ ’ਚ ਥਾਣਾ ਮੋਤੀ ਨਗਰ ਦੀ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਸੀ। ਹਾਲ ਦੀ ਘੜੀ ਮੁਲਜ਼ਮ ਤਰਣੀ ਪੁੱਤਰ ਕਰਮ ਚੰਦ ਨਿਵਾਸੀ ਮੋਤੀ ਨਗਰ ਦੀ ਭਾਲ ’ਚ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਮੁਲਜ਼ਮ ਆਪਣੇ ਟਿਕਾਣੇ ਬਦਲ ਰਿਹਾ ਹੈ।

ਇਸ ਮਾਮਲੇ ’ਚ ਥਾਣਾ ਮੋਤੀ ਨਗਰ ਦੇ ਐੱਸ. ਐੱਚ. ਓ. ਬਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਤਰਣੀ ਨੇ ਅਤੁਲ ਦੁੱਗਲ ਪੁੱਤਰ ਜਵਾਹਰ ਲਾਲ ਦੁੱਗਲ ਨਿਵਾਸੀ ਮੋਤੀ ਨਗਰ ਨਾਲ ਕੁੱਟਮਾਰ ਕਰਕੇ ਦੰਦ ਤੋੜ ਦਿੱਤਾ ਸੀ। ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਸ ਦੇ ਨੰਬਰ ਵੀ ਟ੍ਰੇਸ ’ਤੇ ਲੱਗੇ ਹੋਏ ਹਨ।
 


author

Babita

Content Editor

Related News