Open AI ਨੇ ਆਪਣੇ AI ਮਾਡਲ ਨੂੰ ਸਿਖਲਾਈ ਦੇਣ ਲਈ 10 ਲੱਖ ਘੰਟਿਆਂ ਤੋਂ ਵੱਧ ਦੇ ਯੂ-ਟਿਊਬ ਵੀਡੀਓ ਦੇਖੇ

04/08/2024 12:59:24 PM

ਨਵੀਂ ਦਿੱਲੀ, (ਅਨਸ)- ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੈਮ ਓਲਟਮੈਨ ਵੱਲੋਂ ਚਲਾਏ ਜਾ ਰਹੇ ‘ਓਪਨ ਏ. ਆਈ.’ ਨੇ ਆਪਣੇ ਏ. ਆਈ. ਮਾਡਲ ‘ਜੀ ਪੀ.ਟੀ.-4’ ਨੂੰ ਸਿਖਲਾਈ ਦੇਣ ਲਈ 10 ਲੱਖ ਘੰਟਿਆਂ ਤੋਂ ਵੱਧ ਦੇ ਯੂ-ਟਿਊਬ ਵੀਡੀਓ ਦੇਖੇ। ਓਪਨ ਏ. ਆਈ. ਜਾਣਦਾ ਸੀ ਕਿ ਇਹ ਕਾਨੂੰਨੀ ਨਹੀਂ ਸੀ ਪਰ ਉਸ ਨੂੰ ਵਿਸ਼ਵਾਸ ਸੀ ਕਿ ਇਹ ਸਹੀ ਵਰਤੋਂ ਹੈ। ਰਿਪੋਰਟ ਮੁਤਾਬਕ ਓਪਨ ਏ. ਆਈ. ਦੇ ਪ੍ਰਧਾਨ ਗ੍ਰੇਗ ਬ੍ਰੋਕਮੈਨ ਨਿੱਜੀ ਤੌਰ ’ਤੇ ਵਰਤੇ ਗਏ ਵੀਡੀਓ ਨੂੰ ਇਕੱਠੇ ਕਰਨ ’ਚ ਸ਼ਾਮਲ ਸਨ।

ਓਪਨ ਏ. ਆਈ. ਦੇ ਇਕ ਬੁਲਾਰੇ ਨੇ ਦੱਸਿਆ ਕਿ ਕੰਪਨੀ ਆਪਣੀ ਗਲੋਬਲ ਖੋਜ ਪ੍ਰਤੀਯੋਗਤਾ ਨੂੰ ਕਾਇਮ ਰੱਖਣ ਲਈ ਜਨਤਕ ਤੌਰ ’ਤੇ ਉਪਲੱਬਧ ਡਾਟਾ ਅਤੇ ਗੈਰ-ਜਨਤਕ ਡਾਟਾ ਲਈ ਭਾਈਵਾਲੀ ਸਮੇਤ ਕਈ ਸੋਮਿਆਂ ਦੀ ਵਰਤੋਂ ਕਰਦੀ ਹੈ। ਗੂਗਲ, ​​ਜੋ ਯੂ-ਟਿਊਬ ਦੀ ਮਾਲਕ ਹੈ, ਨੇ ਕਿਹਾ ਕਿ ਉਸ ਨੇ ਓਪਨ ਏ. ਆਈ. ਸਰਗਰਮੀ ਦੀਆਂ ਰਿਪੋਰਟਾਂ ਦੇਖੀਆਂ ਹਨ। ਤਕਨੀਕੀ ਦਿੱਗਜ ਨੇ ਕਿਹਾ ਕਿ ਸਾਡੀਆਂ ਰੋਬੋਟ ਟੈਕਸ ਫਾਈਲਾਂ ਅਤੇ ਸੇਵਾ ਦੀਆਂ ਸ਼ਰਤਾਂ ਯੂ-ਟਿਊਬ ਸਮੱਗਰੀ ਨੂੰ ਅਣਅਧਿਕਾਰਤ ਸਕ੍ਰੈਪਿੰਗ ਜਾਂ ਡਾਊਨਲੋਡ ਕਰਨ ’ਤੇ ਪਾਬੰਦੀ ਲਗਾਉਂਦੀਆਂ ਹਨ।

ਪਿਛਲੇ ਸਾਲ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਓਪਨ ਏ. ਆਈ., ਜੋ ਹੁਣ ਮਾਈਕ੍ਰੋਸਾਫਟ ਵੱਲੋਂ ਸਮਰਥਤ ਹੈ, ਨੇ ਆਪਣੇ ਕੁਝ ਨਕਲੀ ਮਾਡਲਾਂ ਨੂੰ ਸਿਖਲਾਈ ਦੇਣ ਲਈ ਖੂਫੀਆ ਤੌਰ ’ਤੇ ਸਾਈਟ (ਯੂ-ਟਿਊਬ) ਤੋਂ ਡਾਟਾ ਦੀ ਵਰਤੋਂ ਕੀਤੀ। ਯੂ-ਟਿਊਬ ਵੈੱਬ ’ਤੇ ਇਮੇਜਰੀ, ਆਡੀਓ ਅਤੇ ਟੈਕਸਟ ਟ੍ਰਾਂਸਕ੍ਰਿਪਟ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਅਮੀਰ ਸੋਮਾ ਹੈ।


Rakesh

Content Editor

Related News