ਭਾਰਤਵੰਸ਼ੀ ਟਰਾਂਸਜੈਂਡਰ ਕੁੜੀ ਨੇ ਅਮਰੀਕੀ ਸਕੂਲ 'ਤੇ ਭੇਦ-ਭਾਵ ਦਾ ਕੀਤਾ ਕੇਸ

Wednesday, Aug 09, 2017 - 02:50 PM (IST)

ਭਾਰਤਵੰਸ਼ੀ ਟਰਾਂਸਜੈਂਡਰ ਕੁੜੀ ਨੇ ਅਮਰੀਕੀ ਸਕੂਲ 'ਤੇ ਭੇਦ-ਭਾਵ ਦਾ ਕੀਤਾ ਕੇਸ

ਵਾਸ਼ਿੰਗਟਨ— ਇਕ 8 ਸਾਲ ਦੀ ਭਾਰਤਵੰਸ਼ੀ ਟਰਾਂਸਜੈਂਡਰ ਕੁੜੀ ਅਤੇ ਉਸ ਦੇ ਪਰਿਵਾਰ ਨੇ ਅਮਰੀਕਾ ਦੇ ਇਕ ਸਕੂਲ ਉੱਤੇ ਮੁਕੱਦਮਾ ਦਰਜ ਕੀਤਾ ਹੈ । ਦੋਸ਼ ਹੈ ਕਿ ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਦੀ ਧੀ ਨੂੰ ਜ਼ਬਰਦਸਤੀ ਮੁੰਡੇ ਦੀ ਯੂਨੀਫਾਰਮ (ਵਰਦੀ) ਪਹਿਨਣ ਨੂੰ ਮਜਬੂਰ ਕੀਤਾ ਅਤੇ ਉਸ ਦੇ ਚੁਣੇ ਹੋਏ ਨਾਂ ਤੋਂ ਬੁਲਾਉਣ ਤੋਂ ‍ਇਨਕਾਰ ਕੀਤਾ ਹੈ । 
ਦੱਸਿਆ ਜਾ ਰਿਹਾ ਹੈ ਕਿ ਪ੍ਰਿਆ ਸ਼ਾਹ ਅਤੇ ਜਸਪ੍ਰੀਤ ਬਰਾਰ ਨੇ ਕੈਲੀਫੋਰਨੀਆ ਸਥਿਤ ਹੈਰੀਟੇਜ ਓਕ ਪ੍ਰਾਈਵੇਟ ਐਜੂਕੇਸ਼ਨ ਅਤੇ ਉਸ ਦੀ ਮੂਲ ਕੰਪਨੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ । ਪ੍ਰਿਆ ਅਤੇ ਜਸਪ੍ਰੀਤ ਦਾ ਦੋਸ਼ ਹੈ ਕਿ ਸਕੂਲ ਨੇ ਉਨ੍ਹਾਂ ਦੀ ਧੀ ਨੂੰ ਉਸ ਦੇ ਅਸਲੀ ਨਾਂ ਨਿੱਕੀ ਬਰਾਰ ਬੁਲਾਉਣ ਤੋਂ ‍ਮਣਾ ਕਰ ਦਿੱਤਾ ਹੈ । ਇਹ ਮੁਕੱਦਮਾ ਪਿਛਲੇ ਹਫਤੇ ਆਰੇਂਜ ਕਾਉਂਟੀ ਸੁਪੀਰੀਅਰ ਕੋਰਟ ਵਿਚ ਦਰਜ ਕੀਤਾ ਗਿਆ ਹੈ ।
ਸਕੂਲ 'ਤੇ ਦੋਸ਼ ਲੱਗੇ ਹਨ ਕਿ ਉਹ ਨਿੱਕੀ ਨੂੰ ਮੁੰਡਿਆਂ ਵਾਲੀ ਯੂਨੀਫਾਰਮ ਪਹਿਨਣ ਨੂੰ ਮਜਬੂਰ ਕਰਦਾ ਹੈ ਅਤੇ ਉਹ ਜਿਹੜਾ ਟਾਇਲਟ ਪ੍ਰਯੋਗ ਕਰਨਾ ਚਾਹੁੰਦੀ ਹੈ, ਉਹ ਨਹੀਂ ਕਰਨ ਦਿੰਦਾ । ਉਹ ਉਸ ਨੂੰ ਕੁੜੀ ਵੀ ਨਹੀਂ ਮੰਣਦਾ ਹੈ। ਰਿਪੋਰਟ ਅਨੁਸਾਰ ਸਕੂਲ ਨੇ ਕੈਲੀਫੋਰਨੀਆ ਦੇ ਕਾਨੂੰਨ ਉਨਰੁਹ ਸਿਵਲ ਰਾਈਟਸ ਐਕਟ ਦੀ ਉਲੰਘਣਾ ਕੀਤੀ ਹੈ । ਇਸ ਕਾਨੂੰਨ ਵਿਚ ਜਿਨਸੀ ਅਤੇ ਲੈਂਗਿਕ ਅਨੁਕੂਲਨ ਦੇ ਆਧਾਰ ਉੱਤੇ ਭੇਦ-ਭਾਵ ਕਰਨ ਉੱਤੇ ਪੂਰੀ ਰੋਕ ਹੈ ।


Related News