ਵਿਸ਼ਵ ਬੈਂਕ ਦੇ ਮਨੁੱਖੀ ਪੂੰਜੀ ਸੂਚਕ ਅੰਕ ’ਚ ਭਾਰਤ ਇਕ ਸਥਾਨ ਹੇਠਾਂ ਖਿਸਕਿਆ,ਪਿਛਲੇ ਸਾਲ ਕੀਤਾ ਸੀ ਇਤਰਾਜ਼

09/18/2020 1:56:48 PM

ਵਾਸ਼ਿੰਗਟਨ(ਭਾਸ਼ਾ) – ਵਿਸ਼ਵ ਬੈਂਕ ਦੇ ਸਾਲਾਨਾ ਮਨੁੱਖੀ ਪੂੰਜੀ ਸੂਚਕ ਅੰਕ ਦੇ ਨਵੇਂ ਐਡੀਸ਼ਨ ’ਚ ਭਾਰਤ ਦਾ 116ਵਾਂ ਸਥਾਨ ਹੈ। ਇਹ ਸੂਚਕ ਅੰਕ ਦੇਸ਼ਾਂ ’ਚ ਮਨੁੱਖੀ ਪੂੰਜੀ ਦੇ ਪ੍ਰਮੁੱਖ ਹਿੱਸਿਆਂ ਦਾ ਮੁਲਾਂਕਣ ਕਰਦਾ ਹੈ। ਵਿਸ਼ਵ ਬੈਂਕ ਵਲੋਂ ਜਾਰੀ ਮਨੁੱਖੀ ਪੂੰਜੀ ਸੂਚਕ ਅੰਕ ਰਿਪੋਰਟ ਮੁਤਾਬਕ ਭਾਰਤ ਦਾ ਸਕੋਰ 2018 ’ਚ 0.44 ਤੋਂ ਵਧ ਕੇ 2020 ’ਚ 0.49 ਹੋ ਗਿਆ ਹੈ।

ਮਨੁੱਖੀ ਪੂੰਜੀ ਸੂਚਕ ਅੰਕ 2020 ’ਚ 174 ਦੇਸ਼ਾਂ ਦੀ ਸਿਹਤ ਅਤੇ ਸਿੱਖਿਆ ਸਬੰਧੀ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ। ਇਹ ਅੰਕੜੇ ਮਾਰਚ 2020 ਤੱਕ ਦੇ ਹਨ, ਜਿਸ ਤੋਂ ਬਾਅਦ ਦੁਨੀਆ ਭਰ ’ਚ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਤੇਜ਼ੀ ਨਾਲ ਵਧਿਆ। ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਮਹਾਮਾਰੀ ਤੋਂ ਪਹਿਲਾਂ ਜ਼ਿਆਦਾਤਰ ਦੇਸ਼ਾਂ ਨੇ ਬੱਚਿਆਂ ਦੀ ਮਨੁੱਖੀ ਪੂੰਜੀ ਦੇ ਨਿਰਮਾਣ ’ਚ ਲਗਾਤਾਰ ਤਰੱਕੀ ਵੱਲ ਅਤੇ ਖਾਸ ਤੌਰ ’ਤੇ ਘੱਟ ਆਮਦਨ ਵਾਲੇ ਦੇਸ਼ਾਂ ’ਚ ਅਜਿਹਾ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਤਰੱਕੀ ਦੇ ਬਾਵਜੂਦ ਇਕ ਔਸਤ ਦੇਸ਼ ’ਚ ਸਿੱਖਿਆ ਅਤੇ ਸਿਹਤ ਮਾਪਦੰਡਾਂ ਨਾਲ ਸਬੰਧਤ ਕੋਈ ਬੱਚਾ ਆਪਣੀ ਸੰਭਾਵਿਤ ਮਨੁੱਖੀ ਵਿਕਾਸ ਸਮਰੱਥਾ ਦਾ ਸਿਰਫ 56 ਫੀਸਦੀ ਦੀ ਉਮੀਦ ਕਰ ਸਕਦਾ ਹੈ।

ਇਹ ਵੀ ਦੇਖੋ : ਕੋਰੋਨਾ ਲਾਗ ਕਾਰਨ ਦੁਨੀਆ ਭਰ ਦੇ ਅਰਥਚਾਰੇ ਨੂੰ ਲੱਗਾ ਵੱਡਾ ਝਟਕਾ,ਇਹ ਦੇਸ਼ ਹੋਏ ਹਾਲੋਂ-ਬੇਹਾਲ

ਇਕ ਦਹਾਕੇ ਦੀ ਤਰੱਕੀ ਨੂੰ ਮਹਾਮਾਰੀ ਨੇ ਜ਼ੋਖਮ ’ਚ ਪਾਇਆ

ਵਿਸ਼ਵ ਬੈਂਕ ਸਮੂਹ ਪ੍ਰਧਾਨ ਡੇਵਿਡ ਮਾਲਪਾਸ ਨੇ ਕਿਹਾ ਕਿ ਮਨੁੱਖੀ ਪੂੰਜੀ ਦੇ ਨਿਰਮਾਣ ’ਚ ਦਹਾਕੇ ਦੀ ਤਰੱਕੀ ਨੂੰ ਮਹਾਮਾਰੀ ਨੇ ਜੋਖਮ ’ਚ ਪਾ ਦਿੱਤਾ ਹੈ, ਜਿਸ ’ਚ ਸਿਹਤ, ਸਕੂਲ ’ਚ ਨਾਮਜ਼ਦਗੀ ਅਤੇ ਕੁਪੋਸ਼ਣ ’ਚ ਕਮੀ ਸ਼ਾਮਲ ਹੈ। ਮਹਾਮਾਰੀ ਦਾ ਆਰਥਿਕ ਕਹਿਰ ਵਿਸ਼ੇਸ਼ ਤੌਰ ’ਤੇ ਔਰਤਾਂ ਅਤੇ ਸਭ ਤੋਂ ਵਾਂਝੇ ਪਰਿਵਾਰਾਂ ਲਈ ਬਹੁਤ ਵੱਧ ਰਿਹਾ ਹੈ, ਜਿਸ ਕਾਰਣ ਕਈ ਪਰਿਵਾਰ ਖੁਰਾਕ ਅਸੁਰੱਖਿਆ ਅਤੇ ਗਰੀਬੀ ਦੇ ਸ਼ਿਕਾਰ ਹਨ।

ਇਹ ਵੀ ਦੇਖੋ : ਸਸਤਾ ਹੋਇਆ ਸੋਨਾ-ਚਾਂਦੀ, 1200 ਰੁਪਏ ਤੱਕ ਘਟੀਆਂ ਕੀਮਤਾਂ, ਜਾਣੋ ਅੱਜ ਦਾ ਨਵਾਂ ਭਾਅ

ਭਾਰਤ ਨੇ ਸੂਚਕ ਅੰਕ ਨੂੰ ਲੈ ਕੇ ਉਠਾਇਆ ਸੀ ਗੰਭੀਰ ਸਵਾਲ

ਰਿਪੋਰਟ ਮੁਤਾਬਕ ਲੋਕਾਂ ਦੀ ਰੱਖਿਆ ਕਰਨਾ ਅਤੇ ਉਸ ਲਈ ਨਿਵੇਸ਼ ਕਰਨਾ ਅਹਿਮ ਹੈ ਕਿਉਂਕਿ ਦੇਸ਼ ਇਕ ਟਿਕਾਊ ਅਤੇ ਸਰਬਪੱਖੀ ਵਿਕਾਸ ਦੀ ਨੀਂਹ ਰੱਖ ਰਹੇ ਹਨ। ਪਿਛਲੇ ਸਾਲ ਭਾਰਤ ਨੇ ਮਨੁੱਖੀ ਪੂੰਜੀ ਸੂਚਕ ਅੰਕ ਨੂੰ ਲੈ ਕੇ ਗੰਭੀਰ ਸਵਾਲ ਉਠਾਏ ਸਨ, ਜਿਸ ’ਚ 157 ਦੇਸ਼ਾਂ ’ਚ ਭਾਰਤ ਨੂੰ 115ਵਾਂ ਸਥਾਨ ਦਿੱਤਾ ਗਿਆ ਸੀ। ਇਸ ਸਾਲ ਭਾਰਤ 174 ਦੇਸ਼ਾਂ ’ਚ 116ਵੇਂ ਸਥਾਨ ’ਤੇ ਹੈ। ਪਿਛਲੇ ਸਾਲ ਭਾਰਤ ਦੇ ਇਤਰਾਜ਼ਾਂ ਬਾਰੇ ਪੁੱਛਣ ’ਤੇ ਮਨੁੱਖੀ ਵਿਕਾਸ ਲਈ ਵਿਸ਼ਵ ਬੈਂਕ ਦੀ ਮੁੱਖ ਅਰਥਸ਼ਾਸਤਰੀ ਰਾਬਰਟਾ ਗੈਟੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਦੇਸ਼ਾਂ ਨਾਲ ਮਿਲ ਕੇ ਅੰਕੜਿਆਂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਦਾ ਕੰਮ ਕੀਤਾ ਹੈ ਤਾਂ ਕਿ ਇਹ ਸਾਰਿਆਂ ਲਈ ਬਿਹਤਰ ਸੂਚਕ ਅੰਕ ਬਣ ਸਕੇ।

ਇਹ ਵੀ ਦੇਖੋ : ਸੀਮਾ ਸ਼ੁਲਕ ਮਹਿਕਮਾ ਪੂਰੇ ਦੇਸ਼ 'ਚ ਲਾਗੂ ਕਰੇਗਾ ਇਹ ਯੋਜਨਾ, ਸਾਮਾਨ ਦੇ ਮੁਲਾਂਕਣ 'ਚ ਹੋਵੇਗੀ ਅਸਾਨੀ


Harinder Kaur

Content Editor

Related News