2 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ, ਦੋਸ਼ੀ ਨੂੰ 10 ਸਾਲ ਦੀ ਕੈਦ
Wednesday, Aug 13, 2025 - 02:59 PM (IST)

ਮੋਹਾਲੀ (ਜੱਸੀ) : ਨਸ਼ੀਲੀਆਂ ਗੋਲੀਆਂ ਬਰਾਮਦਗੀ ਦੇ ਮਾਮਲੇ ’ਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਤੇਜਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ਨੇ ਜਸਪਾਲ ਸਿੰਘ ਵਾਸੀ ਡੱਡੂਮਾਜਰਾ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਕੈਦ ਅਤੇ ਡੇਢ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 2 ਸਾਲ ਪਹਿਲਾਂ ਥਾਣਾ ਸਿਟੀ ਕੁਰਾਲੀ ਦੀ ਟੀਮ ਬੱਸ ਸਟੈਂਡ ਕੁਰਾਲੀ, ਪਿੰਡ ਚਨਾਲੋਂ, ਝਿੰਗੜਾ ਰੋਡ ਤੋਂ ਹੁੰਦਿਆਂ ਰਾਧਾ ਸੁਆਮੀ ਸਤਿਸੰਗ ਘਰ ਵੱਲ ਜਾ ਰਹੀ ਸੀ।
ਜਦੋਂ ਸਨਫੀਲਡ ਇੰਟਰਨੈਸ਼ਨਲ ਸਕੂਲ ਕੋਲ ਪੁੱਜੀ ਤਾਂ ਸਾਹਮਣੇ ਤੋਂ ਨੌਜਵਾਨ ਆਇਆ ਤੇ ਲਿਫਾਫਾ ਖੇਤਾਂ ਵੱਲ ਸੁੱਟ ਕੇ ਮੁੜ ਗਿਆ। ਟੀਮ ਨੇ ਤੁਰੰਤ ਉਸ ਨੂੰ ਕਾਬੂ ਕੀਤਾ। ਲਿਫ਼ਾਫ਼ੇ ਦੀ ਜਾਂਚ ਦੌਰਾਨ 2000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਜਸਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਅਪੀਲ ਕੀਤੀ ਹੈ ਕਿ ਉਹ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਤੇ ਅਸੁਵਿਧਾ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਯਾਤਰਾ ਦੀ ਯੋਜਨਾ ਬਣਾਉਣ।