ਮੇਲੇ ''ਤੇ ਜਾਂਦਿਆਂ ਵਾਪਰੀ ਅਣਹੋਣੀ, ਆਪਣੇ ਹੀ ਟਰੈਕਟ ਹੇਠਾਂ ਆਇਆ ਵਿਅਕਤੀ, ਤੜਫ-ਤੜਫ ਕੇ ਹੋਈ ਮੌਤ
Sunday, Aug 10, 2025 - 05:33 PM (IST)

ਬਟਾਲਾ (ਸਾਹਿਲ)-ਬੀਤੇ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਪਿੰਡ ਬੂੜੇਨੰਗਲ ਦੇ ਰੱਖੜ ਪੁੰਨਿਆ ਮੇਲੇ ’ਤੇ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਦੇ ਇਕ ਟਰੈਕਟਰ ਨਾਲ ਹਾਦਸਾ ਵਾਪਰ ਗਿਆ। ਅਚਾਨਕ ਟਾਇਰ ਲੱਥ ਜਾਣ ਕਾਰਨ ਟਰੈਕਟਰ ’ਤੇ ਸਵਾਰ ਇਕ ਵਿਅਕਤੀ ਹੇਠਾਂ ਆ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪੁੱਤ ਨੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ
ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੂੜੇ ਨੰਗਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਬੂੜੇ ਨੰਗਲ ਤੋਂ ਵੱਖ-ਵੱਖ ਟਰੈਕਟਰਾਂ ’ਤੇ ਸੰਗਤਾਂ ਦੇ ਰੂਪ ਵਿਚ ਰਵਾਨਾ ਹੋ ਕੇ ਕੁਝ ਨੌਜਵਾਨ ਬਾਬਾ ਬਕਾਲਾ ਰੱਖੜ ਪੁੰਨਿਆ ਜੋੜ ਮੇਲੇ ’ਤੇ ਜਾ ਰਹੇ ਸਨ ਪਰ ਜਦੋਂ ਉਹ ਅੱਡਾ ਸਠਿਆਲਾ ਕੋਲ ਪਹੁੰਚੇ ਤਾਂ ਅਚਾਨਕ ਟਰੈਕਟਰ ਦਾ ਟਾਇਰ ਲੱਥ ਗਿਆ ਅਤੇ ਟਰੈਕਟਰ ਪਲਟ ਗਿਆ, ਜਿਸ ਨਾਲ ਟਰੈਕਟਰ ’ਤੇ ਸਵਾਰ ਹਰਪ੍ਰੀਤ ਜ਼ਖਮੀ ਹੋ ਗਏ। ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਤਿੰਨ ਹੋਰ ਨੌਜਵਾਨ ਜ਼ਖਮੀ ਹੋਏ ਹਨ, ਫਿਲਹਾਲ ਉਹ ਖਤਰੇ ਤੋਂ ਬਾਹਰ ਹਨ।
ਇਹ ਵੀ ਪੜ੍ਹੋ-ਪੰਜਾਬ ‘ਚ ਅਗਲੇ 5 ਦਿਨਾਂ ਦੀ ਪੜ੍ਹੋ Weather Update, ਜਾਣੋ ਕਿਸ ਤਰ੍ਹਾਂ ਦਾ ਹੋਵੇਗਾ ਮੌਸਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8