ਭਾਰਤ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਕਰਵਾਇਆ ਸ਼ਾਨਦਾਰ ਸਮਾਗਮ, ਸ਼ਹੀਦਾਂ ਦੀ ਅਮਰ ਸ਼ਹਾਦਤ ਨੂੰ ਕੀਤਾ ਯਾਦ
Sunday, Aug 17, 2025 - 09:27 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਤਸਮਾਨ ਪੰਜਾਬੀ ਅਤੇ ਹਰਿਆਣਵੀ ਵੈੱਲਫੇਅਰ ਐਸੋਸੀਏਸ਼ਨ ਵਲੋਂ ਬੋਲਡ ਬਿਊਟੀਜ਼ ਕੁਈਨਜ਼ਲੈਂਡ ਦੇ ਸਹਿਯੋਗ ਨਾਲ ਸਪ੍ਰਿੰਗਫੀਲਡ ਸੈਂਟਰਲ ਵਿਖੇ ਭਾਰਤ ਦੇ ਆਜ਼ਾਦੀ ਦਿਵਸ ਸਬੰਧੀ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਤਸਮਾਨ ਪੰਜਾਬੀ ਮੈਗਜ਼ੀਨ ਬ੍ਰਿਸਬੇਨ ਦੀ ਪ੍ਰਤੀਨਿਧ ਰੀਤੂ ਅਹੀਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਹੋਰ ਸਮਾਗਮਾਂ ਦੀ ਲੋੜ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਇਤਿਹਾਸ, ਜੜ੍ਹਾਂ, ਭਾਸ਼ਾ ਅਤੇ ਸੱਭਿਆਚਾਰ ਨਾਲ ਸਦਾ ਜੁੜੀ ਰਹੇ।
ਇਹ ਵੀ ਪੜ੍ਹੋ : ਹੈਰਾਨੀਜਨਕ! ਵਕੀਲ ਨੇ AI ਜ਼ਰੀਏ ਇਕੱਠੇ ਕੀਤੇ ਜਾਅਲੀ ਸਬੂਤ, ਅਦਾਲਤ 'ਚ ਕਰ 'ਤੇ ਪੇਸ਼
ਵੈੱਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਨੀਤੂ ਸਿੰਘ ਨੇ ਸ਼ਹੀਦਾਂ ਦੀ ਅਮਰ ਸ਼ਹਾਦਤ ਨੂੰ ਯਾਦ ਕੀਤਾ ਅਤੇ ਹਾਜ਼ਰੀਨ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਅੱਜ ਵੀ ਔਰਤਾਂ ਨੂੰ ਆਪਣੇ ਬਰਾਬਰ ਦੇ ਅਧਿਕਾਰਾਂ ਲਈ ਸੰਘਰਸ਼ ਕਰਨਾ ਪੈਂਦਾ ਹੈ। ਇੰਡਿਅਨਜ਼ ਇਨ ਗ੍ਰੇਟਰ ਸਪ੍ਰਿੰਗਫ਼ੀਲਡ ਦੇ ਪ੍ਰਧਾਨ ਮੁਕੇਸ਼ ਦੁਬੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਔਰਤਾਂ ਦੀ ਸ਼ਮੂਲੀਅਤ ਨੂੰ ਕਾਬਲੇ ਤਾਰੀਫ਼ ਕਿਹਾ। ਇਸ ਮੌਕੇ ਇਪਸਵਿਚ ਡਿਵੀਜ਼ਨ ਇੱਕ ਦੀ ਕੌਂਸਲਰ ਪਾਏ ਆਗਸਟਿਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਈ। ਇਸ ਸਮਾਗਮ ਵਿੱਚ ਦੇਸੀ ਮੰਮਜ ਤੋਂ ਰਾਜਵਿੰਦਰ ਕੌਰ ਅਤੇ ਟ੍ਰੈਂਡੀ ਇੰਡੀਆ ਤੋਂ ਸੋਨਾਲੀ ਤੇ ਜੋਤਿਕਾ ਸ਼ਾਮਲ ਸਨ। ਸਟੇਜ ਸੰਚਾਲਨ ਰੀਤੂ ਅਹੀਰ ਵੱਲੋਂ ਬਾਖੂਬੀ ਨਿਭਾਇਆ ਗਿਆ। ਅੰਤ ਵਿੱਚ ਮੋਨਾ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8